ਹਰਿਆਣਾ, 28 ਫਰਵਰੀ (ਹਰਮੇਲ ਸਿੰਘ ਖੱਖ)-ਹੋਲੇ ਮਹੱਲੇ ਦੇ ਸਬੰਧ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਲੋਹ ਲੰਗਰ ਧੂਤਕਲਾਂ ਵਿਖੇ ਖ਼ੂਨਦਾਨ ਕੈਂਪ ਸ਼੍ਰੋਮਣੀ ਅਕਾਲੀ ਦਲ ਦੇ ਨਵ ਨਿਯੁਕਤ ਜ਼ਿਲ੍ਹਾ ਮੀਤ ਪ੍ਰਧਾਨ ਸੁਖਪਾਲ ਸਿੰਘ ਧੂਤ ਦੀ ਅਗਵਾਈ 'ਚ ਦਿਲਬਾਗ ਸਿੰਘ ਭਾਈ ਘੱਨਈਆ ਜੀ ਚੈਰੀਟੇਬਲ ਬਲੱਡ ਸੈਂਟਰ ਹੁਸ਼ਿਆਰਪੁਰ ਵਲੋਂ 35 ਯੂਨਿਟ ਖ਼ੂਨ ਇੱਕਠਾ ਕੀਤਾ ਗਿਆ | ਇਸ ਮੌਕੇ ਸੁਖਪਾਲ ਸਿੰਘ ਧੂਤ ਜਿਲ੍ਹਾ ਮੀਤ ਪ੍ਰਧਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ,ਹਲਕਾ ਇੰਚਾਰਜ ਸ਼ਾਮਚੌਰਾਸੀ ਪ੍ਰੋ: ਸੰਦੀਪ ਸਿੰਘ ਸੀਕਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖ਼ੂਨਦਾਨ ਕੈਂਪ ਲਗਾਇਆ ਗਿਆ ਹੈ ਤਾਂ ਕਿ ਅੱਜ ਦੀ ਨੌਜਵਾਨ ਪੀੜ©ੀ ਨੂੰ ਨਸ਼ਿਆ ਦੇ ਕੋਹੜ ਰੂਪੀ ਰੋਗ ਤੋ ਦੂਰ ਰੱਖਕੇ ਇਕ ਚੰਗੇ ਕਾਰਜਾਂ ਵੱਲ ਲਗਾਇਆ ਜਾ ਸਕੇ | ਇਸ ਮੌਕੇ ਜਿਲ੍ਹਾ ਮੀਤ ਪ੍ਰਧਾਨ ਸੁਖਵਾਲ ਸਿੰਘ ਧੂਤ, ਸਰਕਲ ਪ੍ਰਧਾਨ ਜਸਪਾਲ ਸਿੰਘ ਲੱਕੀ, ਪਰਮਜੀਤ ਸਿੰਘ ਪੰਮੀ ਭੂੰਗਾ, ਗੁਰਜੀਤ ਸਿੰਘ ਨੀਲਾ ਨਲੋਆ, ਸੁਲਤਾਨ ਸਿੰਘ ,ਜਸਮਿੰਦਰ ਸਿੰਘ ਬਾਸ਼ਾ ਪੰਡੋਰੀ ਸੂਮਲਾਂ, ਤਰਲੋਕ ਸਿੰਘ,ਜਤਿੰਦਰ ਸਿੰਘ ਧੂਤ,ਭੁਪਿੰਦਰ ਸਿੰਘ ਖਾਲਸਾ,ਹਰਵਿੰਦਰ ਸਿੰਘ ਯੂਧ ਆਗੂ,ਬਲਕਾਰ ਸਿੰਘ ਰਿੰਕਾ,ਰਜਿੰਦਰ ਸਿੰਘ ਧੂਤ,ਗੁਰਿੰਦਰ ਸਿੰਘ ਧੂਤ,ਗੁਰਤਾਜ ਸਿੰਘ,ਸਤਿੰਦਰਪਾਲ ਸਿੰਘ ਸੋਢੀ,ਰਨਵੀਰ ਸਿੰਘ ਰਾਣਾ,ਹਰਜੀਤ ਸਿੰਘ,ਸੁਖਵਿੰਦਰ ਸਿੰਘ ਕਾਲਾ,ਸੁਰਿੰਦਰ ਸਿੰਘ ਬੱਬੂ ਧੂਤ,ਅਮਰਤਪਾਲ ਸਿੰਘ ਧੂਤ,ਮਨਦੀਪ ਸਿੰਘ ਦੀਪਾ,ਅਵਤਾਰ ਸਿੰਘ, ਜਸਵੀਰ ਸਿੰਘ ਅਤੇ ਹੋਰ ਹਾਜ਼ਰ ਸਨ |