ਦਸੂਹਾ, 28 ਫਰਵਰੀ (ਭੁੱਲਰ)-ਨਿਊਜ਼ 18 ਵਲੋਂ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਵਿਖੇ ਇੱਕ ਪੁਰਸਕਾਰ ਦੌਰਾਨ ਵਾਸਲ ਗਰੁੱਪ ਦੇ ਪ੍ਰੈਜ਼ੀਡੈਂਟ ਸ੍ਰੀ ਕੇ.ਕੇ. ਵਾਸਲ ਨੂੰ 'ਹੁਸ਼ਿਆਰਪੁਰ ਦੀ ਸ਼ਾਨ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਸ ਪੁਰਸਕਾਰ ਸਮਾਰੋਹ 'ਚ ਪੰਜਾਬ ਦੇ ਐਨ.ਆਰ.ਆਈ. ਮਾਮਲਿਆਂ ਦੇ ਮੰਤਰੀ ਡਾ. ਰਵਜੋਤ ਸਿੰਘ, ਦਸੂਹਾ ਦੇ ਵਿਧਾਇਕ ਕਰਮਬੀਰ ਸਿੰਘ ਘੁੰਮਣ ਅਤੇ ਦਸੂਹਾ ਦੇ ਡੀ.ਐਸ.ਪੀ. ਬਲਵਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਵਾਸਲ ਗਰੁੱਪ ਦੇ ਪ੍ਰਧਾਨ ਕਿ੍ਸ਼ਨ ਕੁਮਾਰ ਵਾਸਲ ਨੇ ਸਿੱਖਿਆ, ਹੈਲਥ ਕੇਅਰ, ਹੋਸਪੀਟੈਲਿਟੀ ਅਤੇ ਬਿ੍ਕ ਇੰਡਸਟਰੀ ਵਰਗੇ ਵਿਭਿੰਨ ਖੇਤਰਾਂ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ | ਇਸ ਵਿਸ਼ੇਸ਼ ਮੌਕੇ ਸੰਜੀਵ ਕੁਮਾਰ ਵਾਸਲ ਅਤੇ ਡਾ. ਰਾਜ ਕੁਮਾਰ ਵਾਸਲ ਨੇ ਕਿ੍ਸ਼ਨ ਕੁਮਾਰ ਵਾਸਲ ਨੂੰ ਇਸ ਵਿਸ਼ੇਸ਼ ਸਨਮਾਨ ਲਈ ਦਿਲੋਂ ਵਧਾਈ ਦਿੱਤੀ |