29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਸਾਬਕਾ ਵਿਧਾਇਕ ਅਰੁਣ ਡੋਗਰਾ ਨੇ ਐਂਟਰੀ ਫ਼ੀਸ ਵਧਾਉਣ ਦਾ ਮਸਲਾ ਹਿਮਾਚਲ ਸਰਕਾਰ ਕੋਲ ਉਠਾਇਆ

ਅਜੀਤ ਡੈਸਕ 02-03-2026
ਰਾਮਗੜ੍ਹ ਸੀਕਰੀ, 1 ਮਾਰਚ (ਕਟੋਚ)-ਹਿਮਾਚਲ ਪ੍ਰਦੇਸ਼ ਸਰਕਾਰ ਵਲੋਂ ਸੂਬੇ ਦੇ ਬਾਹਰੀ ਰਾਜਾਂ ਦੇ ਵਾਹਨਾਂ ਦੇ ਦਾਖ਼ਲੇ ਲਈ ਐਂਟਰੀ ਫ਼ੀਸ ਵਿਚ ਜੋ ਵੱਡਾ ਵਾਧਾ ਕੀਤਾ ਹੈ ਉਸ ਦਾ ਸਭ ਤੋਂ ਵੱਧ ਪ੍ਰਭਾਵ ਹਿਮਾਚਲ ਪ੍ਰਦੇਸ਼ ਸਰਹੱਦ ਨਾਲ ਲੱਗਦੇ ਪੰਜਾਬ ਦੇ ਪਿੰਡਾਂ ਦੇ ਲੋਕਾਂ 'ਤੇ ਪਵੇਗਾ ਤੇ ਉਨ੍ਹਾਂ ਤੇ ਆਰਥਿਕ ਬੋਝ ਵਧੇਗਾ | ਇੱਥੇ ਇਹ ਦੱਸਣਯੋਗ ਹੈ ਕਿ ਪੰਜਾਬ ਹਿਮਾਚਲ ਪ੍ਰਦੇਸ਼ ਸਰਹੱਦ ਨੇੜੇ ਦੇ ਪੰਜਾਬ ਦੇ ਪਿੰਡਾਂ ਦੇ ਲੋਕਾਂ ਦੇ ਸਮਾਜਿਕ, ਧਾਰਮਿਕ ਅਤੇ ਵਪਾਰਕ ਰਿਸ਼ਤੇ ਹਿਮਾਚਲ ਪ੍ਰਦੇਸ਼ ਦੇ ਪਿੰਡਾਂ ਨਾਲ ਜੁੜੇ ਹੋਏ ਹਨ ਅਤੇ ਲੋਕਾਂ ਦਾ ਆਉਣਾ ਜਾਣਾ ਨਿਰੰਤਰ ਰਹਿੰਦਾ ਹੈ | ਬਲਾਕ ਤਲਵਾੜਾ ਦੇ ਕਰੀਬ ਤਿੰਨ ਦਰਜਨ ਪਿੰਡਾਂ ਦੇ ਲੋਕਾਂ ਵਿਚ ਐਂਟਰੀ ਫ਼ੀਸ ਵਿਚ ਕੀਤੇ ਪ੍ਰਸਤਾਵਿਤ ਵਾਧੇ ਦੇ ਨਤੀਜਨ ਕੜਾ ਰੋਸ ਪਾਇਆ ਜਾ ਰਿਹਾ ਹੈ | ਸਥਾਨਕ ਲੋਕਾਂ ਦੇ ਇਕ ਵਫ਼ਦ ਨੇ ਇਸ ਭਖ ਦੇ ਮਸਲੇ ਦੇ ਹੱਲ ਲਈ ਸਾਬਕਾ ਵਿਧਾਇਕ ਦਸੂਹਾ ਅਰੁਣ ਡੋਗਰਾ ਨੂੰ ਅਪੀਲ ਕਰਨ ਤੇ ਉਨ੍ਹਾਂ ਨੇ ਉਕਤ ਮੁੱਦਾ ਹਿਮਾਚਲ ਸਰਕਾਰ ਸਨਮੁੱਖ ਉਠਾ ਕੇ ਲੋਕਾਂ ਦਾ ਪੱਖ ਬਾਖ਼ੂਬੀ ਰੱਖਿਆ | ਸ੍ਰੀ ਡੋਗਰਾ ਨੇ ਵਿਧਾਇਕ ਗਗਰੇਟ (ਹਿਮਾਚਲ ਪ੍ਰਦੇਸ਼) ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਸਾਰਥਿਕ ਹੱਲ ਲਈ ਅਪੀਲ ਕੀਤੀ, ਜਿਸ ਦੇ ਪ੍ਰਤੀਕਰਮ ਵਜੋਂ ਵਿਧਾਇਕ ਰਾਕੇਸ਼ ਕਾਲੀਆ ਨੇ ਭਰੋਸਾ ਦਿੱਤਾ ਕਿ ਉਹ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨਾਲ ਮਿਲ ਕੇ ਇਸ ਮਸਲੇ ਦਾ ਸਾਰਥਿਕ ਤੇ ਹਾਂ ਪੱਖੀ ਹੱਲ ਕੱਢਣਗੇ |
ਪਿਛਲੀ ਖ਼ਬਰ ਲਖਵਿੰਦਰ ਰਾਮ ਲੱਖੀ ਤਹਿਸੀਲ ਹੁਸ਼ਿਆਰਪੁਰ ਦੇ ਚੇਅਰਮੈਨ ਬਣੇ ਅਗਲੀ ਖ਼ਬਰ ਖ਼ਾਲਸੇ ਦੇ ਕੌਮੀ ਤਿਉਹਾਰ ਹੋਲੇ-ਮਹੱਲੇ ਦੀਆਂ ਰੌਣਕਾਂ : ਜੈਕਾਰਿਆਂ ਦੀ ਗੰੂਜ 'ਚ ਖ਼ਾਲਸਾਈ ਰੰਗ 'ਚ ਰੰਗਿਆ ਗਿਆ ਗੜ੍ਹਸ਼ੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।