29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਖ਼ਾਲਸੇ ਦੇ ਕੌਮੀ ਤਿਉਹਾਰ ਹੋਲੇ-ਮਹੱਲੇ ਦੀਆਂ ਰੌਣਕਾਂ : ਜੈਕਾਰਿਆਂ ਦੀ ਗੰੂਜ 'ਚ ਖ਼ਾਲਸਾਈ ਰੰਗ 'ਚ ਰੰਗਿਆ ਗਿਆ ਗੜ੍ਹਸ਼ੰਕਰ- ਸ੍ਰੀ ਅਨੰਦਪੁਰ ਸਾਹਿਬ ਮਾਰਗ

ਗੜ੍ਹਸ਼ੰਕਰ ਨਜ਼ਦੀਕ ਸ੍ਰੀ ਅਨੰਦਪੁਰ ਸਾਹਿਬ ਸੜਕ ਗੁਰਦੁਆਰਾ ਫਲਾਹੀ ਸਾਹਿਬ ਸ਼ਹੀਦਾਂ ਪਿੰਡ ਮਹਿਤਾਬਪੁਰ ਵਿਖੇ ਲਗਾਏ ਚਾਹ ਪਕੌੜਿਆਂ ਦੇ ਲੰਗਰ ਦੌਰਾਨ ਹਾਜ਼ਰ ਪ੍ਰਬੰਧਕ, ਸੇਵਾਦਾਰ | ਤਸਵੀਰ : ਧਾਲੀਵਾਲ <br/> 02-03-2026
ਗੜ੍ਹਸ਼ੰਕਰ, 1 ਮਾਰਚ (ਧਾਲੀਵਾਲ)-ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੂਰੇ ਜਾਹੋ ਜਲਾਲ ਨਾਲ ਮਨਾਏ ਜਾ ਰਹੇ ਖ਼ਾਲਸੇ ਦੇ ਕੌਮੀ ਤਿਉਹਾਰ ਹੋਲੇ ਮਹੱਲੇ ਦੇ ਜੋੜ ਮੇਲੇ ਵਿਚ ਸ਼ਾਮਿਲ ਹੋਣ ਲਈ ਵੱਡੀ ਗਿਣਤੀ 'ਚ ਸੰਗਤਾਂ ਵਲੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਚਾਲੇ ਪਾਏ ਜਾ ਰਹੇ ਹਨ | ਵਿਸ਼ੇਸ਼ ਤੌਰ 'ਤੇ ਵੱਡੀ ਗਿਣਤੀ 'ਚ ਮਾਝਾ ਖੇਤਰ ਦੀ ਸੰਗਤ ਤੇ ਦੋਆਬੇ ਦੀ ਸੰਗਤ ਗੜ੍ਹਸ਼ੰਕਰ ਦੇ ਸ੍ਰੀ ਅਨੰਦਪੁਰ ਸਾਹਿਬ ਰੋਡ ਤੋਂ ਹੰੁਦਿਆਂ ਖ਼ਾਲਸੇ ਦੀ ਜਨਮ ਭੂਮੀ ਦੇ ਦਰਸ਼ਨਾਂ ਲਈ ਜਾ ਰਹੀ ਹੈ | ਸੰਗਤਾਂ ਦੇ ਭਰਵੀਂ ਆਮਦ ਬੋਲੇ ਸੋ ਨਿਹਾਲ ਦੇ ਜੈਕਾਰਿਆਂ, ਸ਼ਬਦ ਕੀਰਤਨ ਦੇ ਚੱਲਦਿਆਂ ਗੜ੍ਹਸ਼ੰਕਰ ਦਾ ਸ੍ਰੀ ਅਨੰਦਪੁਰ ਸਾਹਿਬ ਮਾਰਗ ਪੂਰੇ ਖ਼ਾਲਸਾਈ ਰੰਗ 'ਚ ਰੰਗਿਆ ਵੇਖਣ ਨੂੰ ਮਿਲ ਰਿਹਾ ਹੈ | ਵੱਖ-ਵੱਖ ਥਾਵਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਏ ਨਗਰ ਕੀਰਤਨ ਖ਼ਾਲਸੇ ਦੀ ਜਨਮ ਭੂਮੀ ਲਈ ਰਵਾਨਾ ਹੋ ਰਹੇ | ਸੰਗਤਾਂ ਪੈਦਲ, ਟ੍ਰੈਕਟਰ-ਟਰਾਲੀਆ, ਸਕੂਟਰ-ਮੋਟਰਾਈਕਲਾਂ, ਬੱਸਾਂ, ਟਰੱਕਾਂ, ਕਾਰਾਂ ਅਤੇ ਹੋਰ ਵੱਖ-ਵੱਖ ਸਾਧਨਾਂ ਰਾਹੀਂ ਪਰਿਵਾਰ ਸਮੇਂ ਸ਼ਰਧਾ ਤੇ ਉਤਸ਼ਾਹ ਨਾਲ ਖ਼ਾਲਸੇ ਦੀ ਜਨਮ ਭੂਮੀ ਵਿਖੇ ਨਤਮਸਤਕ ਹੋਣ ਲਈ ਜਾ ਰਹੀਆਂ ਹਨ | ਸੰਗਤਾਂ ਦੀ ਭਰਵੀਂ ਆਮਦ ਨੂੰ ਮੁੱਖ ਰੱਖਦੇ ਹੋਏ ਵੱਖ-ਵੱਖ ਥਾਈਾ ਸੰਗਤਾਂ ਲਈ ਅਤੁੱਟ ਲੰਗਰ ਵਰਤਾਏ ਜਾ ਰਹੇ ਹਨ | ਗੜ੍ਹਸ਼ੰਕਰ ਨੇੜੇ ਸ੍ਰੀ ਅਨੰਦਪੁਰ ਸਾਹਿਬ ਰੋਡ, ਬੰਗਾ ਰੋਡ, ਹੁਸ਼ਿਆਰਪੁਰ ਰੋਡ 'ਤੇ ਵੱਖ-ਵੱਖ ਥਾਵਾਂ 'ਤੇ ਅਤੁੱਟ ਲੰਗਰ ਵਰਤਾਏ ਜਾ ਰਹੇ ਹਨ |
ਵੱਖ-ਵੱਖ ਲੰਗਰਾਂ 'ਚ ਸੰਗਤਾਂ ਵੱਲੋਂ ਉਤਸ਼ਾਹ ਨਾਲ ਸੇਵਾ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਸਾਬਕਾ ਵਿਧਾਇਕ ਅਰੁਣ ਡੋਗਰਾ ਨੇ ਐਂਟਰੀ ਫ਼ੀਸ ਵਧਾਉਣ ਦਾ ਮਸਲਾ ਹਿਮਾਚਲ ਸਰਕਾਰ ਕੋਲ ਉਠਾਇਆ ਅਗਲੀ ਖ਼ਬਰ ਐਮ.ਆਰ.ਪੀ.ਡੀ. ਸਰਕਾਰੀ ਕਾਲਜ ਤਲਵਾੜਾ 'ਚ ਪ੍ਰਭਾਵਸ਼ਾਲੀ ਸੰਚਾਰ ਵਿਸ਼ੇ 'ਤੇ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।