18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਭਾਜਪੀ ਦੀ ਮੋਗਾ ਰੈਲੀ ਸੂਬੇ ਦੀ ਰਾਜਸੀ ਦਿਸ਼ਾ ਬਦਲ ਦੇਵੇਗੀ-ਡਾ. ਦਿਲਬਾਗ ਰਾਏ

ਅਜੀਤ ਡੈਸਕ 03-03-2026
ਹੁਸ਼ਿਆਰਪੁਰ, 2 ਮਾਰਚ (ਨਰਿੰਦਰ ਸਿੰਘ ਬੱਡਲਾ)-ਭਾਰਤੀ ਜਨਤਾ ਪਾਰਟੀ ਦੀ 14 ਮਾਰਚ ਨੂੰ ਮੋਗਾ ਵਿਖੇ ਹੋ ਰਹੀ ਦੀ ਬਦਲਾਅ ਰੈਲੀ ਇਤਿਹਾਸਿਕ ਹੋਵੇਗੀ ਜੋ ਸੂਬੇ ਦੀ ਰਾਜਸੀ ਦਿਸ਼ਾ ਅਤੇ ਦਸ਼ਾ ਬਦਲ ਕੇ ਰੱਖ ਦੇਵੇਗੀ | ਇਸ ਰੈਲੀ ਨੂੰ ਭਾਜਪਾ ਦੇ ਸੀਨੀਅਰ ਆਗੂ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਹੋਰ ਕੇਂਦਰੀ ਸੀਨੀਅਰ ਆਗੂ ਸੰਬੋਧਨ ਕਰਨਗੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਚੱਬੇਵਾਲ ਦੇ ਇੰਚਾਰਜ ਅਤੇ ਭਾਜਪਾ ਕੌਮੀ ਕੌਂਸਲ ਦੇ ਮੈਂਬਰ ਡਾ. ਦਿਲਬਾਗ ਰਾਏ ਨੇ ਰੈਲੀ ਦੀਆਂ ਤਿਆਰੀਆਂ ਸੰਬੰਧੀ ਭਾਜਪਾ ਅਹੁਦੇਦਾਰਾਂ ਤੇ ਵਰਕਰਾਂ ਦੀ ਮੁੱਖ ਦਫ਼ਤਰ 'ਚ ਹੋਈ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸੂਬੇ ਦੇ ਸਰਵਪੱਖੀ ਵਿਕਾਸ ਲਈ ਡਬਲ ਇੰਜਨ ਸਰਕਾਰ ਹੋਣੀ ਬੇਹੱਦ ਜ਼ਰੂਰੀ ਹੈ ਤਾਂ ਹੀ ਕੇਂਦਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਸਿੱਧ ਤੌਰ 'ਤੇ ਲੋੜਵੰਦਾਂ ਤੱਕ ਪਹੁੰਚ ਸਕੇਗਾ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਅਨੇਕਾਂ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ ਪਰੰਤੂ ਸੂਬੇ ਦੀ 'ਆਪ' ਸਰਕਾਰ ਦੀਆਂ ਗ਼ਲਤ ਨੀਤੀਆਂ ਦੇ ਚੱਲਦਿਆਂ ਇਨ੍ਹਾਂ ਦਾ ਲਾਭ ਲੋੜਵੰਦਾਂ ਤੱਕ ਨਹੀਂ ਪਹੁੰਚ ਰਿਹਾ | ਉਨ੍ਹਾਂ ਕਿਹਾ ਕਿ ਇਸ ਰੈਲੀ 'ਚ ਵੱਡੀ ਗਿਣਤੀ 'ਚ ਹਲਕਾ ਚੱਬੇਵਾਲ ਤੋਂ ਭਾਜਪਾ ਵਰਕਰ ਸ਼ਮੂਲੀਅਤ ਕਰਨਗੇ | ਇਸ ਮੌਕੇ ਰੈਲੀ ਲਈ ਹਲਕਾ ਚੱਬੇਵਾਲ ਤੋਂ ਇੰਚਾਰਜ ਸਾਬਕਾ ਮੇਅਰ ਸ਼ਿਵ ਸੂਦ, ਤਿਲਕ ਰਾਜ ਬਿੱਲਾ ਪ੍ਰਧਾਨ ਓ.ਬੀ.ਸੀ. ਵਿੰਗ, ਬਿੰਦੂਸਾਰ ਸ਼ੁਕਲਾ, ਜੱਸਾ ਬਾਬਾ ਹੰਦੋਵਾਲ, ਮੰਡਲ ਪ੍ਰਧਾਨ ਕਿਰਪਾਲ ਸੱਤੀ, ਹਰਜਿੰਦਰ ਸਿੰਘ ਭਾਮ, ਸੁਰੇਸ਼ ਅਗਨੀਹੋਤਰੀ, ਰੀਨਾ ਗਿੱਲ, ਅਸ਼ੋਕ ਕੌਸ਼ਲ, ਸੁੱਖਾ ਬਾੜੀਆਂ, ਰਾਣਾ ਬਾਬੂ ਬਸ਼ੋਹੀ, ਹਰਜੀਤ ਸਿੰਘ, ਸੁਖਜੀਤ ਸਿੰਘ, ਕੁਲਦੀਪ ਸਿੰਘ ਕਾਲਾ, ਚਰਨਜੀਤ ਸਿੰਘ, ਅਮਨਦੀਪ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜਥੇ. ਹਰਭਜਨ ਸਿੰਘ ਸੇਠ ਦਾ ਗੁਰਦੁਆਰਾ ਕਮੇਟੀ ਵਲੋਂ ਸਨਮਾਨ ਅਗਲੀ ਖ਼ਬਰ ਐੱਸ. ਪੀ. ਐੱਨ. ਕਾਲਜ 'ਚ ਰੰਗੋਲੀ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।