18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਦੀ ਦਸੂਹਾ ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ

ਅਜੀਤ ਡੈਸਕ 03-03-2026
ਦਸੂਹਾ, 2 ਮਾਰਚ (ਭੁੱਲਰ)-ਦੀ ਦਸੂਹਾ ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਦਸੂਹਾ ਦੀ ਅਹਿਮ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਸੋਈ ਦੀ ਅਗਵਾਈ ਵਿਚ ਦਸੂਹਾ ਗੈੱਸ ਏਜੰਸੀ ਦੇ ਦਫ਼ਤਰ ਵਿਖੇ ਹੋਈ | ਸਭਾ ਦੀ ਸ਼ੁਰੂਆਤ ਕਹਾਣੀਕਾਰ ਲਾਲ ਸਿੰਘ ਅਤੇ ਸੋਸਾਇਟੀ ਦੇ ਸੀਨੀਅਰ ਮੈਂਬਰ ਤੇ ਮਿਸ਼ਨ ਹਸਪਤਾਲ ਦਸੂਹਾ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਦਲਬੀਰ ਸਿੰਘ ਨਈਅਰ ਦੇ ਅਚਨਚੇਤ ਅਕਾਲ ਚਲਾਣੇ ਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦੇ ਕੇ ਕੀਤੀ ਗਈ | ਇਸ ਮੌਕੇ ਮੰਗ ਕੀਤੀ ਗਈ ਕਿ ਸੀਨੀਅਰ ਸਿਟੀਜ਼ਨ ਨੂੰ ਸਰਕਾਰੀ ਅਦਾਰਿਆਂ ਵਿਚ ਬਣਦਾ ਸਤਿਕਾਰ ਦਿੱਤਾ ਜਾਵੇ ਉਨ੍ਹਾਂ ਲਈ ਵੱਖਰੀ ਲਾਈਨ ਲਗਾਉਣਾ ਬੈਠਣ ਦਾ ਇੰਤਜ਼ਾਮ ਕਰਨਾ ਪਾਣੀ ਅਤੇ ਬਾਥਰੂਮ ਵਗ਼ੈਰਾ ਦੀ ਸੁਵਿਧਾ, ਸ਼ਹਿਰ ਦੀਆਂ ਸੜਕਾਂ ਦੇ ਸਾਈਡਾਂ ਤੇ ਵਧਾ ਕੇ ਲਗਾਏ ਗਏ ਸਮਾਨ ਅਤੇ ਰੇਹੜੀਆਂ ਜਿਸ ਨਾਲ ਸੜਕਾਂ ਜ਼ਿਆਦਾ ਤਰ ਰੋਕੀਆਂ ਹੋਈਆਂ ਹਨ | ਇਸ ਨਾਲ ਆਵਾਜਾਈ ਵਿਚ ਬਹੁਤ ਵੱਡਾ ਵਿਘਨ ਪੈਂਦਾ ਹੈ ਅਤੇ ਹਾਦਸਿਆਂ ਵਿਚ ਵਾਧਾ ਹੁੰਦਾ ਹੈ ਇਨ੍ਹਾਂ ਤੇ ਉਚੇਚੇ ਤੌਰ ਤੇ ਧਿਆਨ ਦਿੱਤਾ ਜਾਵੇ | ਸੁਸਾਇਟੀ ਵੱਲੋਂ ਹਾਲ ਹੀ | ਇਸ ਮੌਕੇ ਸੁਸਾਇਟੀ ਮੈਂਬਰ ਸੀਨੀਅਰ ਮੀਤ ਪ੍ਰਧਾਨ ਫ਼ਕੀਰ ਸਿੰਘ ਸਹੋਤਾ, ਸੀਨੀਅਰ ਮੀਤ ਪ੍ਰਧਾਨ ਗੌਤਮ ਰਿਸ਼ੀ, ਵਿੱਤ ਸਕੱਤਰ ਮਦਨ ਮੋਹਨ, ਜੁਆਇੰਟ ਸੈਕਟਰੀ ਪਿ੍ੰਸੀਪਲ ਸੁਰਿੰਦਰ ਸਿੰਘ ਬਸਰਾ, ਕਾਬਲ ਸਿੰਘ, ਚੀਫ਼ ਆਰਗੇਨਾਈਜ਼ਰ ਜਸਬੀਰ ਸਿੰਘ ਰੰਧਾਵਾ, ਲੀਗਲ ਐਡ ਵਾਇਜ਼ਰ ਭੁਪਿੰਦਰ ਸਿੰਘ ਘੁੰਮਣ, ਪਾਲ ਸਿੰਘ ਧਾਮੀ, ਕੈਪਟਨ ਜਸਬੀਰ ਸਿੰਘ, ਕੈਪਟਨ ਲਸ਼ਮਣ ਸਿੰਘ, ਗੁਰਚਰਨ ਸਿੰਘ ਡਾਇਮੰਡ, ਗੁਰਦੀਪ ਸਿੰਘ ਵਾਹਿਦ, ਸੁਖਬੀਰ ਸਿੰਘ ਨਈਅਰ, ਦਰਸ਼ਨ ਸਿੰਘ ਕੰਗ, ਸੁਭਾਸ਼ ਕੁਮਾਰ ਬੱਸੀ, ਯਸ਼ਪਾਲ ਸਿੰਘ ਰਾਣਾ, ਮਹਿਲਾ ਵਿੰਗ ਪ੍ਰਧਾਨ ਮੈਡਮ ਸ਼ੀਤਲ ਕੌਰ ਤੇ ਗੁਰਮੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਿਵਲ ਸਰਜਨ ਡਾ. ਮਨਦੀਪ ਕਮਲ ਵਲੋਂ ਜ਼ਿਲ੍ਹੇ ਅੰਦਰ ਚੱਲ ਰਹੇ ਸਿਹਤ ਪ੍ਰੋਗਰਾਮਾਂ ਦੀ ਸਮੀਖਿਆ ਅਗਲੀ ਖ਼ਬਰ ਹੁਸ਼ਿਆਰਪੁਰ ਜ਼ਿਲ੍ਹੇ 'ਚ ਅਕਾਲੀ ਦਲ (ਪੁਨਰ ਸੁਰਜੀਤ) ਦੇ ਪੈਰਾਂ ਹੇਠੋਂ ਖਿਸਕ ਸਕਦੀ ਹੈ ਜ਼ਮੀਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।