17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਹੋਲੇ-ਮਹੱਲੇ ਦੇ ਕੌਮੀ ਤਿਉਹਾਰ ਮੌਕੇ ਖ਼ਾਲਸੇ ਦੀ ਜਨਮ ਭੂਮੀ ਜਾ ਰਹੀਆਂ ਸੰਗਤਾਂ ਦੀ ਭਰਵੀਂ ਆਮਦ

ਅਜੀਤ ਡੈਸਕ 03-03-2026
ਗੜ੍ਹਸ਼ੰਕਰ, 2 ਮਾਰਚ (ਧਾਲੀਵਾਲ)-ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸੇ ਦੇ ਕੌਮੀ ਤਿਉਹਾਰ ਮੌਕੇ ਨਤਮਸਤਕ ਹੋਣ ਜਾ ਰਹੀਆਂ ਸੰਗਤਾਂ ਦੀ ਭਰਵੀਂ ਆਮਦ ਵੇਖਣ ਨੂੰ ਮਿਲ ਰਹੀ ਹੈ ਅਤੇ ਸੰਗਤਾਂ ਲਈ ਬੰਗਾ ਰੋਡ 'ਤੇ ਗੁਰਦੁਆਰਾ ਸ਼ਹੀਦਾਂ ਪਿੰਡ ਚੌਹੜਾ ਦੇ ਅਸਥਾਨ 'ਤੇ, ਹੁਸ਼ਿਆਰਪੁਰ ਰੋਡ 'ਤੇ ਗੁਰਦੁਆਰਾ ਭਾਈ ਤਿਲਕੂ ਜੀ ਵਿਖੇ, ਪਿੰਡ ਲੱਲੀਆਂ ਦੀ ਸੰਗਤ, ਪਿੰਡ ਪਾਰੋਵਾਲ, ਪਿੰਡ ਭੱਜਲਾਂ ਦੀ ਸੰਗਤ ਵਲੋਂ ਲੰਗਰ ਵਰਤਾਏ ਜਾ ਰਹੇ ਹਨ | ਇਸੇ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਰੋਡ 'ਤੇ ਪਿੰਡ ਮਹਿਤਾਬਪੁਰ ਵਿਖੇ ਗੁਰਦੁਆਰਾ ਫਲਾਹੀ ਸਾਹਿਬ ਸ਼ਹੀਦਾਂ ਦੇ ਅਸਥਾਨ 'ਤੇ ਲੰਗਰ, ਗੁਰਦੁਆਰਾ ਸਿੰਘ ਸਭਾ ਗੋਗੋਂ, ਪਿੰਡ ਗੋਗੋਂ ਨੇੜੇ ਡੋਗਰਪੁਰ ਦੀ ਸੰਗਤ ਵਲੋਂ, ਪਿੰਡ ਬੋੜਾ ਨੇ ਕੂਕੋਵਾਲ ਦੀ ਸੰਗਤ ਵਲੋਂ ਫਰੂਟ ਚਾਟ, ਜਮਸ਼ੇਰ ਖਾਸ (ਜਲੰਧਰ), ਪਿੰਡ ਨੰਗਲਾਂ ਨੇੜੇ ਹੇਲਰਾਂ ਦੀ ਸੰਗਤ, ਪਿੰਡ ਨੰਗਲਾਂ ਵਾਸੀਆਂ ਵਲੋਂ, ਪਿੰਡ ਰੋਡ ਮਜ਼ਾਰਾ ਦਾਣਾ ਮੰਡੀ ਵਿਖੇ ਪਿੰਡ ਵਾਸੀਆਂ, ਪਿੰਡ ਮੌਜੀਪੁਰ ਵਾਸੀਆਂ ਵਲੋਂ ਬਾਬਾ ਅਮਰੀਕ ਸਿੰਘ ਨਿੱਕੇ ਘੁੰਮਣਾਂ ਵਾਲਿਆਂ ਦੇ ਲੰਗਰ ਅਸਥਾਨ ਵਿਖੇ ਅਤੁੱਟ ਲੰਗਰ ਵਰਤਾਏ ਜਾ ਰਹੇ ਹਨ |
ਪਿਛਲੀ ਖ਼ਬਰ ਰੈੱਡ ਕਰਾਸ ਸੁਸਾਇਟੀ ਵਲੋਂ ਦਿਵਿਆਂਗਜਨ ਲਈ ਮੈਗਾ ਕੈਂਪ 7 ਨੂੰ ਅਗਲੀ ਖ਼ਬਰ 14ਵੇਂ ਤੇ 15ਵੇਂ ਵਿੱਤ ਕਮਿਸ਼ਨ ਤਹਿਤ ਫੰਡਾਂ ਦੀ ਜਾਂਚ ਲਈ ਮੁੱਖ ਸਕੱਤਰ ਤੇ ਰਾਜਪਾਲ ਨੂੰ ਭੇਜਿਆ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।