17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਗੱਦੀ ਬਾਬਾ ਸ਼ੇਖ਼ ਫ਼ਰੀਦ ਵਿਖੇ ਸਲਾਨਾ ਭੰਡਾਰਾ ਕਰਵਾਇਆ

ਅਜੀਤ ਡੈਸਕ 03-03-2026
ਤਲਵਾੜਾ, 2 ਮਾਰਚ (ਮਹਿਤਾ)-ਗੱਦੀ ਬਾਬਾ ਸ਼ੇਖ਼ ਫ਼ਰੀਦ ਸੂਫ਼ੀ ਸੰਤ ਦਰਬਾਰ ਹਜ਼ਰਤ ਬਾਬਾ ਗੁਰਦਿਆਲ ਸ਼ਾਹ ਚਿਸ਼ਤੀ ਸਾਬਰੀ ਦੀ ਯਾਦ 'ਚ ਚੌਥਾ ਵਿਸ਼ਾਲ ਭੰਡਾਰਾ ਕਰਵਾਇਆ ਗਿਆ, ਜਿਸ ਵਿਚ ਚਾਹ ਪਕੌੜੇ ਅਤੇ ਬਾਬਾ ਦਾ ਲੰਗਰ ਅਟੁੱਟ ਵਰਤਾਇਆ ਗਿਆ | ਇਸ ਮੌਕੇ ਕਾਫ਼ੀ ਗਿਣਤੀ ਵਿਚ ਸੰਗਤਾਂ ਨੇ ਪਹੁੰਚ ਕੇ ਬਾਬਾ ਜੀ ਦਾ ਲੰਗਰ ਛੱਕਿਆ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਡੇਰੇ ਦੇ ਮੁੱਖ ਖ਼ਦਿਮਤਗਾਰ ਕਮਾਲੇ ਸ਼ਾਹ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੰਗਤਾਂ ਨੂੰ ਗੁਰੂਆਂ ਦੇ ਦਿੱਤੇ ਹੋਏ ਉਪਦੇਸ਼ 'ਤੇ ਚੱਲਣਾ ਚਾਹੀਦਾ ਹੈ ਅਤੇ ਰੱਬ ਦਾ ਸਿਮਰਨ ਕਰਨਾ ਚਾਹੀਦਾ ਹੈ ਤੇ ਪਖੰਡ ਵਾਦ ਤੋਂ ਬਚਣਾ ਚਾਹੀਦਾ ਹੈ | ਇਸ ਮੌਕੇ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਉਨ੍ਹਾਂ ਨੇ ਬਾਬਾ ਜੀ ਦੇ ਦਰਬਾਰ ਹਾਜ਼ਰੀ ਭਰੀ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਮਹਾਂਪੁਰਸ਼ਾਂ ਨੂੰ ਇਹੋ ਜਿਹੇ ਉਪਰਾਲੇ ਕਰਦੇ ਰਹਿਣੇ ਚਾਹੀਦੇ ਹਨ ਤਾਂ ਜੋ ਸਮਾਜ ਨੂੰ ਵਧੀਆ ਸਿਹਤ ਮਿਲ ਸਕੇ | ਇਸ ਮੌਕੇ ਡੇਰੇ ਦੇ ਮੁੱਖ ਖ਼ਦਿਮਤਗਾਰ ਕਮਾਲੇ ਸ਼ਾਹ ਜੀ ਨੇ ਮੌਕੇ 'ਤੇ ਹਾਜ਼ਰ ਹੋਰ ਸ਼ਖਸ਼ੀਅਤਾਂ ਕੌਂਸਲ ਪ੍ਰਧਾਨ ਆਸ਼ੂ ਅਰੋੜਾ ਐੱਮ. ਸੀ. ਸਾਹਿਬਾਨ ਸੁਸ਼ੀਲ ਸੰਧੂ ਆਦਿ ਦਾ ਸਿਰੋਪੇਾਓ ਦੇ ਕੇ ਸਤਿਕਾਰ ਕੀਤਾ ਗਿਆ |
ਪਿਛਲੀ ਖ਼ਬਰ ਡੇਰਾ ਬਾਬਾ ਨਾਨਕ ਚੋਲਾ ਸਾਹਿਬ ਨੂੰ ਸੰਗਤਾਂ ਦਾ ਜਥਾ ਰਵਾਨਾ ਅਗਲੀ ਖ਼ਬਰ ਵਿਧਾਇਕ ਜਿੰਪਾ ਵਲੋਂ ਵਾਰਡ ਨੰਬਰ-31 'ਚ ਵਿਕਾਸ ਕਾਰਜਾਂ ਦੀ ਕਰਵਾਈ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।