15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਹੋਲੇ ਮਹੱਲੇ 'ਤੇ ਜਾਣ ਵਾਲੀਆਂ ਸੰਗਤਾਂ ਲਈ ਚੱਬੇਵਾਲ 'ਚ ਲੰਗਰ ਸ਼ੁਰੂ

ਅਜੀਤ ਡੈਸਕ 03-03-2026
ਚੱਬੇਵਾਲ, 2 ਮਾਰਚ (ਰਾਜੀਵ ਭਾਰਦਵਾਜ)-ਕਸਬਾ ਚੱਬੇਵਾਲ ਵਿਖੇ ਹੋਲਾ ਮੁਹੱਲਾ ਦੇ ਸੰਬੰਧ 'ਚ ਪਿੰਡ ਵਾਸੀਆਂ ਤੇ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਹੁਸ਼ਿਆਰਪੁਰ-ਚੰਡੀਗੜ੍ਹ ਮੁੱਖ ਮਾਰਗ 'ਤੇ ਸਾਲਾਨਾ ਲੰਗਰ ਸ਼ੁਰੂ ਕੀਤਾ ਗਿਆ ਹੈ | ਲੰਗਰ ਦੀ ਸ਼ੁਰੂਆਤ ਮੌਕੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਤੇ ਗੁਰੂ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਸਭ ਤੋਂ ਪਹਿਲਾਂ ਗ੍ਰੰਥੀ ਸਿੰਘ ਸਾਹਿਬ ਵੱਲੋਂ ਅਰਦਾਸ ਕੀਤੀ ਗਈ | ਇਹ ਲੰਗਰ 7 ਮਾਰਚ ਤੱਕ 24 ਘੰਟੇ ਲਗਾਤਾਰ ਚੱਲਦਾ ਰਹੇਗਾ | ਇਸ ਮੌਕੇ ਧਿਆਨ ਸਿੰਘ ਜੌਹਰ, ਅਮਨਦੀਪ ਸਿੰਘ ਝੂਟੀ, ਹਰਦੀਪ ਸਿੰਘ ਝੂਟੀ,ਸ਼ਰਨਦੀਪ ਸਿੰਘ ਸੰਨੀ, ਅਮਨ ਝੂਟੀ, ਅਵਤਾਰ ਸਿੰਘ ਤਾਰੀ, ਸੁਖਦੀਪ ਸਿੰਘ ਸੁੱਖੀ, ਜਸਕਰਨ ਸਿੰਘ ਜੱਸਾ, ਗੁਰਜੀਤ ਸਿੰਘ ਝੂਟੀ, ਬਲਵਿੰਦਰ ਸਿੰਘ ਬਿੰਦਾ, ਸੋਨੀ ਝੂਟੀ,ਹਰਮਿੰਦਰ ਸਿੰਘ ਝੂਟੀ, ਜਸਵੀਰ ਸਿੰਘ ਬੀਰੀ ਤੇ ਨਿਰੰਕਾਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਫ਼ਾਇਰ ਬਿ੍ਗੇਡ ਦੇ ਸਟਾਫ਼ ਨੇ ਸਲਾਨਾ ਭੰਡਾਰਾ ਕਰਵਾਇਆ ਅਗਲੀ ਖ਼ਬਰ ਡੇਰਾ ਬਾਬਾ ਨਾਨਕ ਚੋਲਾ ਸਾਹਿਬ ਨੂੰ ਸੰਗਤਾਂ ਦਾ ਜਥਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।