07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਅਵਿਜੋਤ ਸਿੰਘ ਨੇ ਜਿੱਤਿਆ ਦਸਤਾਰ ਸਜਾਉਣ ਦਾ ਮੁਕਾਬਲਾ

ਅਜੀਤ ਡੈਸਕ 04-03-2026
ਅੱਡਾ ਸਰਾਂ , 3 ਮਾਰਚ (ਮਸੀਤੀ)-ਬੀ.ਐੱਨ. ਡੀ. ਸੀਨੀਅਰ ਸੈਕੰਡਰੀ ਸਕੂਲ ਕੰਧਾਲਾ ਜੱਟਾਂ ਵਿਖੇ ਦਸਤਾਰ ਸਜਾਉਣ ਦਾ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਪਿ੍ੰਸੀਪਲ ਜੈ ਕਿ੍ਸ਼ਨ ਮਹਿਤਾ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਪੰਜਵੀਂ, ਛੇਵੀਂ, ਸੱਤਵੀਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ | ਇਸ ਮੁਕਾਬਲੇ ਵਿਚ ਪੰਜਵੀਂ ਜਮਾਤ 'ਚੋਂ ਅਵਿਜੋਤ ਸਿੰਘ ਨੇ ਪਹਿਲਾਂ ਸਥਾਨ ਹਾਸਲ ਕੀਤਾ ਜਦਕਿ ਸਿਮਰਨਪ੍ਰੀਤ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ | ਛੇਵੀਂ ਕਲਾਸ ਵਿਚ ਪਹਿਲਾਂ ਸਥਾਨ ਅਮੀਤੋਜ ਸਿੰਘ, ਦੂਸਰੇ ਸਥਾਨ ਤੇ ਮਨਪ੍ਰੀਤ ਸਿੰਘ ਰਿਹਾ ਜਦਕਿ ਅੰਮਿ੍ਤਜੋਤ, ਆਯੂਸ਼, ਅਤੇ ਲਵਪ੍ਰੀਤ ਸਿੰਘ ਤੀਜੇ ਸਥਾਨ ਤੇ ਰਹੇ | ਸੱਤਵੀਂ ਜਮਾਤ ਵਿਚ ਪਹਿਲਾਂ ਸਥਾਨ ਗੁਰਜੀਤ ਸਿੰਘ ਨੇ ਪ੍ਰਭਨੂਰ ਤੇ ਬਲਪ੍ਰੀਤ ਸਿੰਘ ਨੇ ਦੂਜਾ ਅਤੇ ਤੀਸਰੇ ਸਥਾਨ ਤੇ ਵਰੁਨ ਤੇ ਹਰਸ਼ਦੀਪ ਸਿੰਘ ਰਹੇ | ਇਸ ਮੌਕੇ ਤੇ ਇੰਜ. ਅਨਿਲ ਮਹਿਤਾ ਨੇ ਜੇਤੂਆਂ ਦਾ ਸਨਮਾਨ ਕਰਦੇ ਹੋਏ ਆਖਿਆ ਕਿ ਅਜਿਹੇ ਮੁਕਾਬਲੇ ਆਪਣੇ ਵਿਰਸੇ ਨੂੰ ਸੰਭਾਲਣ ਲਈ ਮਹੱਤਵਪੂਰਨ ਰੋਲ ਨਿਭਾਉਂਦੇ ਹਨ | ਇਸ ਮੌਕੇ ਮਨਿੰਦਰ ਕੌਰ, ਮੈਡਮ ਅਮਨਜੀਤ, ਗੁਰਮੇਲ ਸਿੰਘ, ਮਨਦੀਪ ਕੌਰ ਅਤੇ ਮੈਡਮ ਸਵਾਤੀ ਤੇ ਗੁਰਪ੍ਰੀਤ ਸਿੰਘ ਤੋਂ ਇਲਾਵਾ ਸਮੂਹ ਸਟਾਫ਼ ਹਾਜ਼ਰ ਸੀ |
ਪਿਛਲੀ ਖ਼ਬਰ ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਵਲੋਂ ਇੰਦਰਜੀਤ ਕੌਰ ਦਾ ਸਨਮਾਨ ਅਗਲੀ ਖ਼ਬਰ ਪੰਜਾਬ 'ਚ ਅਗਲੀ ਸਰਕਾਰ ਕਾਂਗਰਸ ਦੀ ਬਣੇਗੀ- ਰਾਜੀਵ ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।