07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਅੱਗ ਲੱਗਣ ਨਾਲ ਲੱਕੜ ਦਾ ਖੋਖਾ ਹੋਇਆ ਸੜ ਕੇ ਸੁਆਹ

ਅਜੀਤ ਡੈਸਕ 04-03-2026
ਟਾਂਡਾ ਉੜਮੁੜ, 3 ਮਾਰਚ (ਕੁਲਬੀਰ ਸਿੰਘ ਗੁਰਾਇਆ)-ਬੱਸ ਅੱਡਾ ਟਾਂਡਾ ਨੇੜੇ ਸੜਕ ਕਿਨਾਰੇ ਟੈਲੀਫ਼ੋਨ ਐਕਸਚੇਂਜ ਦੇ ਗੇਟ ਨੇੜੇ ਇਕ ਲੱਕੜ ਦੇ ਖੋਖੇ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਖੋਖਾ ਬੁਰੀ ਤਰ੍ਹਾਂ ਤਬਾਹ ਹੋ ਗਿਆ ਹਾਲਾਂਕਿ ਖੋਖਾ ਰੱਖਣ ਵਾਲੇ ਪ੍ਰਵਾਸੀ ਪੇਂਟਰ ਪਿਤੰਬਰ ਮੁਤਾਬਿਕ ਉਸ ਨੇ ਆਪਣਾ ਸਾਰਾ ਸਮਾਨ ਕਿਰਾਏ 'ਤੇ ਲਈ ਦੁਕਾਨ ਤੇ ਸ਼ਿਫ਼ਟ ਕਰ ਲਿਆ ਸੀ ਅਤੇ ਖੋਖਾ ਖ਼ਾਲੀ ਸੀ | ਅਚਾਨਕ ਲੱਗੀ ਅੱਗ ਕਾਰਨ ਦੇਖਦੇ ਹੀ ਦੇਖਦੇ ਖੋਖਾ ਬੁਰੀ ਤਰ੍ਹਾਂ ਤਬਾਹ ਹੋ ਗਿਆ ਅਤੇ ਅੱਗ ਦੀਆਂ ਲਪਟਾਂ ਕਾਰਨ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਵੀ ਨੁਕਸਾਨੀਆਂ ਗਈਆਂ | ਸਥਾਨਕ ਲੋਕਾਂ ਨੇ ਮਦਦ ਕਰਕੇ ਅੱਗ 'ਤੇ ਕਾਬੂ ਪਾਇਆ |
ਪਿਛਲੀ ਖ਼ਬਰ ਸਿਹਤ ਵਿਭਾਗ ਨੇ 'ਬੇਟੀ ਬਚਾਓ, ਬੇਟੀ ਪੜ੍ਹਾਓ' ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਵਿਧਾਇਕ ਜਿੰਪਾ ਵਲੋਂ ਵਾਰਡ-8 'ਚ ਗਲੀਆਂ ਦੇ ਨਿਰਮਾਣ ਕਾਰਜ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।