08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਹੁਸ਼ਿਆਰਪਰ ਦੇ ਪਿੰਡ ਕਿਲ੍ਹਾ ਬਰੂਨ ਦਾ ਨੌਜਵਾਨ ਖੂਹ 'ਚ ਡਿੱਗਿਆ

ਪਿੰਡ ਕਿਲ੍ਹਾ ਬਰੂਨ ਵਿਖੇ ਖੂਹ 'ਚ ਡਿੱਗੇ ਨੌਜਵਾਨ ਨੂੰ ਬਾਹਰ ਕੱਢਦੇ ਹੋਏ ਸਮਾਜ ਸੇਵੀ ਸੰਸਥਾ ਦੇ ਨੁਮਾਇੰਦੇ | ਤਸਵੀਰ : ਹਰਪ੍ਰੀਤ ਕੌਰ <br/> 29-03-2026
ਹੁਸ਼ਿਆਰਪੁਰ, 28 ਮਾਰਚ (ਹਰਪ੍ਰੀਤ ਕੌਰ)-ਸ਼ਹਿਰ ਦੇ ਨਜ਼ਦੀਕੀ ਪਿੰਡ ਕਿਲ੍ਹਾ ਬਰੂਨ ਵਿਖੇ 25 ਸਾਲ ਦਾ ਇਕ ਨੌਜਵਾਨ ਇਕ ਖੂਹ ਵਿਚ ਡਿੱਗ ਗਿਆ ਜਿਸ ਨੂੰ ਇਕ ਸਮਾਜ ਸੇਵੀ ਸੰਸਥਾ ਨੇ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਦੋ ਦਿਨ ਬਾਅਦ ਸਨਿੱਚਰਵਾਰ ਨੂੰ ਕੱਢਿਆ | ਖੂਹ ਕਰੀਬ 50 ਤੋਂ 60 ਫੁੱਟ ਡੂੰਘਾ ਸੀ | ਕਿਲ੍ਹਾ ਬਰੂਨ ਦਾ ਹੀ ਰਹਿਣ ਵਾਲਾ ਰਿੱਕੀ ਨਾਂਅ ਦਾ ਇਹ ਨੌਜਵਾਨ ਦੋ ਦਿਨ ਤੋਂ ਘਰ ਤੋਂ ਲਾਪਤਾ ਸੀ ਪਰ ਕਿਸੇ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਉਹ ਖੂਹ 'ਚ ਡਿੱਗ ਗਿਆ ਹੋਵੇਗਾ | ਸਨਿੱਚਰਵਾਰ ਨੂੰ ਜਦੋਂ ਇਕ ਵਿਅਕਤੀ ਖੂਹ ਦੇ ਕੋਲੋਂ ਲੰਘ ਰਿਹਾ ਸੀ ਤਾਂ ਉਸ ਨੂੰ ਕੁੱਝ ਅਵਾਜ਼ਾਂ ਸੁਣਾਈ ਦਿੱਤੀਆਂ | ਜਦੋਂ ਉਸ ਨੇ ਖੂਹ ਵਿਚ ਨਜ਼ਰ ਮਾਰੀ ਤਾਂ ਦੇਖਿਆ ਇਕ ਨੌਜਵਾਨ ਉਸ ਵਿਚ ਡਿੱਗਿਆ ਪਿਆ ਹੈ | ਉਸ ਨੇ ਇਸ ਦੀ ਸੂਚਨਾ ਪਿੰਡ ਵਾਲਿਆਂ ਨੂੰ ਦਿੱਤੀ | ਪਿੰਡ ਵਾਸੀਆਂ ਨੇ ਸਮਾਜ ਸੇਵੀ ਸੰਸਥਾ ਦੇ ਨਵੀਨ ਗਰੋਵਰ ਨਾਲ ਸੰਪਰਕ ਕੀਤਾ ਜੋ ਪਿਛਲੇ ਕਾਫ਼ੀ ਸਮੇਂ ਤੋਂ ਬੇਜ਼ੁਬਾਨ ਪਸ਼ੂਆਂ ਨੂੰ ਰੈਸਕਿਊ ਕਰਨ ਦਾ ਕੰਮ ਕਰ ਰਹੇ ਹਨ | ਸੰਸਥਾ ਦੇ ਕਾਰਕੁੰਨਾਂ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਡਿੱਗੇ ਹੋਏ ਨੌਜਵਾਨ ਨੂੰ ਰੱਸਿਆਂ ਦੀ ਮੱਦਦ ਨਾਲ ਬਾਹਰ ਕੱਢਿਆ | ਨੌਜਵਾਨ ਦੀ ਹਾਲਤ ਕਾਫੀ ਖਰਾਬ ਸੀ | ਉਸ ਦੇ ਕਾਫੀ ਸੱਟਾਂ ਲੱਗੀਆਂ ਹੋਈਆਂ ਸਨ | ਉਸ ਨੂੰ ਤੁਰੰਤ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ | ਫਿਲਹਾਲ ਇਹ ਪਤਾ ਲੱਗ ਸਕਿਆ ਕਿ ਉਹ ਖੂਹ ਵਿਚ ਕਿਵੇਂ ਡਿੱਗਿਆ | ਭਾਵੇਂ ਖੂਹ ਵਿਚ ਪਾਣੀ ਨਹੀਂ ਸੀ ਪਰ ਇਸ ਨੂੰ ਜਿਵੇਂ ਖੁੱਲ੍ਹਾ ਛੱਡਿਆ ਹੋਇਆ ਸੀ, ਉਸ ਨਾਲ ਕਿਸੇ ਨਾਲ ਵੀ ਹਾਦਸਾ ਵਾਪਰ ਸਕਦਾ ਸੀ | ਛੁੱਟੀ ਹੋਣ ਕਰਕੇ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨਾਲ ਸੰਪਰਕ ਨਹੀਂ ਹੋ ਸਕਿਆ |
ਪਿਛਲੀ ਖ਼ਬਰ ਪੰਡੋਰੀ ਤੋਂ ਮੈਹਿੰਦਵਾਣੀ ਅੱਗੇ ਹਿਮਾਚਲ ਹੱਦ ਤੱਕ ਜਾਣ ਵਾਲੀ ਸੜਕ ਦੀ ਹਾਲਤ ਬਦਤਰ ਹੋਈ ਅਗਲੀ ਖ਼ਬਰ ਸਰਕਾਰੀ ਸਕੂਲ ਨਡਾਲਾ ਵਿਖੇ ਸਾਲਾਨਾ ਨਤੀਜੇ ਦੌਰਾਨ ਹਲਕਾ ਇੰਚਾਰਜ ਘੁੰਮਣ ਨੇ ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।