ਸਵਰਗਵਾਸੀ ਬਿਕਰਮ ਸਿੰਘ ਰੀਹਲ ਦੀ ਯਾਦ ਵਿਚ ਬੱਚਿਆਂ ਨੂੰ ਸਟੇਸ਼ਨਰੀ ਵੰਡੀ
ਦਸੂਹਾ, 28 ਅਕਤੂਬਰ (ਭੁੱਲਰ)- ਸਰਕਾਰੀ ਐਲੀਮੈਂਟਰੀ ਸਕੂਲ ਭੱਟੀਆਂ ਵਿਖੇ ਸਵਰਗਵਾਸੀ ਬਿਕਰਮ ਸਿੰਘ ਰੀਹਲ ਦੀ ਯਾਦ ਵਿਚ ਬੱਚਿਆਂ ਨੂੰ ਦੀਵਾਲੀ ਦੇ ਪਵਿੱਤਰ ਤਿਉਹਾਰ ਸਬੰਧੀ ਸਟੇਸ਼ਨਰੀ ਤੇ ਹੋਰ ਸਮਾਨ ਭੇਟ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੀ ਧਰਮ ਸੁਪਤਨੀ ਸਾਬਕਾ ਇੰਸਟਰਕਟਰ ਹਰਵਿੰਦਰ ਕੌਰ ਰੀਹਲ ਨੇ ਬੱਚਿਆਂ ਨੂੰ ਸਟੇਸ਼ਨਰੀ ਤੋਂ ਇਲਾਵਾ ਹੋਰ ਸਮਾਨ ਭੇਟ ਕੀਤਾ ਅਤੇ ਬੱਚਿਆਂ ਨੂੰ ਪੜ੍ਹਾਈ ਲਈ ਪ੍ਰੇਰਿਤ ਕੀਤਾ।
ਅਜੀਤ ਡੈਸਕ
29-10-2026