09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਲੋਕਾਂ ਨੇ ਮਾਈਨਿੰਗ ਵਾਲੇ ਟਿੱਪਰਾਂ ਨੂੰ ਰੋਕ ਕੇ ਲਗਾਇਆ ਧਰਨਾ

ਅਜੀਤ ਡੈਸਕ 29-03-2026
ਮਾਹਿਲਪੁਰ, 28 ਮਾਰਚ (ਰਜਿੰਦਰ ਸਿੰਘ)-ਅੱਜ ਸਵੇਰ 10 ਵਜੇ ਦੇ ਕਰੀਬ ਮਾਹਿਲਪੁਰ-ਜੇਜੋਂ ਰੋਡ ਤੇ ਪਿੰਡ ਰਾਮਪੁਰ ਸੈਣੀਆ ਦੀ ਪੰਚਾਇਤ ਸਮੇਤ ਪਿੰਡ ਵਾਸੀਆਂ ਵੱਲੋਂ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਮਾਈਨਿੰਗ ਵਾਲੇ ਓਵਰ ਲੋਡ ਟਿੱਪਰਾਂ ਨੂੰ ਰੋਕ ਕੇ ਰੋਸ ਪ੍ਰਦਰਸ਼ਨ ਕਰਦੇ ਸੜਕ 'ਤੇ ਪੱਕਾ ਧਰਨਾ ਸ਼ੁਰੂ ਕਰ ਦਿੱਤਾ | ਪਿੰਡ ਦੇ ਸਰਪੰਚ ਹਰਚਰਨ ਸਿੰਘ ਚੰਨੀ, ਸੁਖਵਿੰਦਰ ਸਿੰਘ ਪੰਚ, ਗੁਰਿੰਦਰ ਕੌਰ ਪੰਚ, ਗੁਰਮੀਤ ਸਿੰਘ, ਅਜੀਤ ਸਿੰਘ, ਤਾਜਵੀਰ ਸਿੰਘ, ਕਰਨ ਤੰਬੜ, ਮਨਪ੍ਰੀਤ ਸਿੰਘ, ਗੋਪੀ, ਜਸ਼ਨ ਬਿੰਦਾ, ਤਰਸੇਮ ਸਿੰਘ, ਸਤਿੰਦਰ ਸਿੰਘ, ਗੁਰਦੀਪ ਸਿੰਘ, ਭੁਪਿੰਦਰ ਸਿੰਘ, ਗੁਰਜੀਤ ਸਿੰਘ, ਹਰਭਜਨ ਸਿੰਘ, ਬਿੰਦੂ, ਸੋਨੂੰ ਸਮੇਤ ਹੋਰ ਪਿੰਡ ਵਾਸੀਆਂ ਦੇ ਦੱਸਿਆ ਕਿ ਪਿਛਲੇ ਦੋ ਕੁੱਝ ਕੁ ਮਹੀਨੇ ਪਹਿਲਾ ਮਾਹਿਲਪੁਰ ਜੇਜੋਂ ਰੋਡ 'ਤੇ ਵਾਪਰੇ ਸੜਕ ਹਾਦਸਿਆਂ ਮੁੱਖ ਰੱਖਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਇਨ੍ਹਾਂ ਮਾਈਨਿੰਗ ਵਾਲੇ ਟਿਪਰਾਂ ਵਾਲਿਆਂ ਦਾ ਸਮਾ ਬਦਲ ਕੇ ਸ਼ਾਮ 7 ਵਜੇ ਸਵੇਰੇ 7 ਵਜੇ ਕੀਤਾ ਹੋਇਆ ਸੀ ਅਤੇ ਉਨ੍ਹਾਂ ਇਨ੍ਹਾਂ ਹੁਕਮਾਂ ਨੂੰ ਹਫ਼ਤਾ ਕੁ ਪਹਿਲਾ ਵੀ ਜਾਰੀ ਕੀਤਾ ਪਰ ਟਿਪਰਾਂ ਚਾਲਕਾਂ ਵੱਲੋਂ ਆਪਣੀਆਂ ਮਨਮਰਜ਼ੀਆਂ ਜਾਰੀ ਰੱਖਦੇ ਹੋਏ ਇਨ੍ਹਾਂ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਦਿਨ ਵਾਲੇ ਸ਼ਰੇਆਮ ਸੜਕ ਉੱਤੇ ਓਵਰ ਲੋਡ ਮਾਈਨਿੰਗ ਵਾਲੇ ਟਰੱਕ-ਟਰਾਲੇ ਚਲਾਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਪਹਿਲਾ-ਪਹਿਲਾ ਇਨ੍ਹਾਂ ਦੇ ਚਲਾਨ ਕੱਟ ਕੇ ਨੱਥ ਪਾਈ ਸੀ ਸ਼ਾਇਦ ਹੁਣ ਇਹ ਸਭ ਕੁੱਝ ਭੁੱਲ ਗਏ | ਉਨ੍ਹਾਂ ਅੱਜ ਅੱਧੀ ਦਰਜਨ ਦੇ ਕਰੀਬ ਓਵਰ ਲੋਡ ਟਰਾਲੇ ਰੋਕ ਟਿਪਰਾਂ ਮਾਲਕਾ ਵਿਰੱੁਧ ਰੋਸ ਪ੍ਰਗਟ ਕਰਦੇ ਕਿਹਾ ਕਿ ਹੁਣ ਪਿੰਡ ਵਾਸੀਆਂ ਵੱਲੋਂ ਆਪ ਕਦਮ ਚੁੱਕ ਕੇ ਸੜਕ 'ਤੇ ਧਰਨਾ ਲਾ ਕੇ ਇਨ੍ਹਾਂ ਟਰਾਲਿਆਂ ਨੂੰ ਰੋਕਿਆ ਜਾਵੇਗਾ | ਇਸ ਮੌਕੇ ਥਾਣਾ ਮਾਹਿਲਪੁਰ ਦੀ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਅਗਲੀ ਕਾਰਵਾਈ ਕੀਤੀ ਜਾ ਰਹੀ ਸੀ |
ਪਿਛਲੀ ਖ਼ਬਰ ਡੀ. ਏ. ਵੀ. ਯੂਨੀਵਰਸਿਟੀ ਜਲੰਧਰ ਦੇ ਵਿਦਿਆਰਥੀਆਂ ਵਲੋਂ ਆਰ.ਆਰ.ਐਮ.ਆਰਟੀਜ਼ਮ ਥੈਰਾਪਿਊਟਿਕ ਸਕੂਲ ਦਾ ਦੌਰਾ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਸਰੋਵਰ ਦੀ ਕਾਰ ਸੇਵਾ ਜਲਦੀ ਸ਼ੁਰੂ ਕੀਤੀ ਜਾਵੇਗੀ- ਬਾਬਾ ਸੁਖਵਿੰਦਰ ਸਿੰਘ ਭੂਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।