20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

'ਆਪ' ਵਲੋਂ ਹੁਸ਼ਿਆਰਪੁਰ ਲੀਗਲ ਸੈੱਲ ਦੇ ਐਲਾਨੇ ਅਹੁਦੇਦਾਰਾਂ 'ਚੋਂ 3 ਵਕੀਲਾਂ ਨੇ ਆਪਣੀ ਨਿਯੁਕਤੀ 'ਤੇ ਅਸਹਿਮਤੀ ਪ੍ਰਗਟਾਈ

ਅਜੀਤ ਡੈਸਕ 04-04-2026
ਹੁਸ਼ਿਆਰਪੁਰ, 3 ਅਪ੍ਰੈਲ (ਬਲਜਿੰਦਰਪਾਲ ਸਿੰਘ)-ਆਮ ਆਦਮੀ ਪਾਰਟੀ ਪੰਜਾਬ ਵਲੋਂ ਸੂਬੇ ਦੇ ਵੱਖ-ਵੱਖ ਜ਼ਿਲਿ੍ਹਆਂ ਲਈ ਲੀਗਲ ਸੈੱਲ ਦੇ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਗਿਆ, ਜਿਸ 'ਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਈ ਅਹੁਦੇਦਾਰ ਵੀ ਸ਼ਾਮਿਲ ਹਨ, ਪਰ ਤਿੰਨ ਵਕੀਲਾਂ ਨੇ ਆਪਣੀ ਨਿਯੁਕਤੀ 'ਤੇ ਅਸਹਿਮਤੀ ਪ੍ਰਗਟਾਈ ਹੈ | ਜਾਰੀ ਸੂਚੀ ਅਨੁਸਾਰ ਐਡਵੋਕੇਟ ਸੰਦੀਪ ਭਾਰਤੀ ਨੂੰ ਹੁਸ਼ਿਆਰਪੁਰ ਦਾ ਜ਼ਿਲ੍ਹਾ ਪ੍ਰਧਾਨ (ਲੀਗਲ) ਨਿਯੁਕਤ ਕੀਤਾ ਗਿਆ, ਜਦਕਿ ਐਡਵੋਕੇਟ ਸੁਨੀਲ ਕੁਮਾਰ, ਐਡਵੋਕੇਟ ਅੰਕਿਤ ਸ਼ਰਮਾ ਤੇ ਐਡਵੋਕੇਟ ਅਰਸ਼ ਬਧਾਨ ਨੂੰ ਜ਼ਿਲ੍ਹਾ ਮੀਤ ਪ੍ਰਧਾਨ (ਲੀਗਲ) ਬਣਾਇਆ ਗਿਆ ਹੈ | ਇਸੇ ਤਰ੍ਹਾਂ ਐਡਵੋਕੇਟ ਸੁਦਰਸ਼ਨ ਸ਼ਰਮਾ ਨੂੰ ਜ਼ਿਲ੍ਹਾ ਸਕੱਤਰ (ਲੀਗਲ) ਨਿਯੁਕਤ ਕੀਤਾ ਗਿਆ | ਜਦਕਿ ਐਡਵੋਕੇਟ ਜਸਲੀਨ ਕੌਰ ਸਚਦੇਵਾ, ਐਡਵੋਕੇਟ ਅੰਮਿ੍ਤਪਾਲ ਸਿੰਘ ਤੱਖੀ, ਐਡਵੋਕੇਟ ਵਰੁਣ ਸ਼ਰਮਾ, ਐਡਵੋਕੇਟ ਮਨੀਸ਼ ਪਟਿਆਲ, ਐਡਵੋਕੇਟ ਇਸ਼ਾਨ ਕੌਸ਼ਲ, ਐਡਵੋਕੇਟ ਪੁਨੀਤ ਜੋਸ਼ੀ, ਐਡਵੋਕੇਟ ਉਮੇਸ਼ ਸ਼ਰਮਾ, ਐਡਵੋਕੇਟ ਮੁਨੀਸ਼ ਜੋਸ਼ੀ ਅਤੇ ਐਡਵੋਕੇਟ ਵਿਸ਼ਵਾਸ ਬਡਿਆਲ ਨੂੰ ਜੁਆਇੰਟ ਸਕੱਤਰ (ਲੀਗਲ) ਵਜੋਂ ਨਾਮਜ਼ਦ ਕੀਤਾ ਗਿਆ | ਦੂਸਰੇ ਪਾਸੇ 'ਆਪ' ਵਲੋਂ ਕੀਤੀਆਂ ਇਨ੍ਹਾਂ ਨਿਯੁਕਤੀਆਂ ਨੂੰ ਲੈ ਕੇ ਤਿੰਨ ਵਕੀਲਾਂ ਮੁਨੀਸ਼ ਜੋਸ਼ੀ, ਵਰੁਣ ਸ਼ਰਮਾ ਅਤੇ ਮਨੀਸ਼ ਪਟਿਆਲ ਨੇ ਲਿਖਤੀ ਸਪੱਸ਼ਟੀਕਰਨ ਜਾਰੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਕਿਸੇ ਵੀ ਰਾਜਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੇ 'ਆਪ' ਦੇ ਲੀਗਲ ਸੈੱਲ 'ਚ ਕਿਸੇ ਅਹੁਦੇ ਲਈ ਸਹਿਮਤੀ ਪ੍ਰਗਟਾਈ ਹੈ | ਉਨ੍ਹਾਂ ਦੱਸਿਆ ਕਿ ਉਕਤ ਜਾਰੀ ਸੂਚੀ 'ਚ ਉਨ੍ਹਾਂ ਦੇ ਨਾਮ ਬਿਨਾਂ ਇਜਾਜ਼ਤ ਦੇ ਸ਼ਾਮਿਲ ਕੀਤੇ ਗਏ ਹਨ | ਉਕਤ ਤਿੰਨਾਂ ਵਕੀਲਾਂ ਨੇ ਸਪੱਸ਼ਟ ਕੀਤਾ ਕਿ ਉਹ ਨਾ ਤਾਂ ਕਿਸੇ ਰਾਜਸੀ ਅਹੁਦੇ 'ਤੇ ਹਨ ਅਤੇ ਨਾ ਹੀ 'ਆਪ' ਜਾਂ ਕਿਸੇ ਹੋਰ ਪਾਰਟੀ ਨਾਲ ਜੁੜੇ ਹੋਏ ਹਨ |
ਪਿਛਲੀ ਖ਼ਬਰ ਖ਼ੁਦਕੁਸੀ ਮਾਮਲੇ 'ਚ ਪਰਿਵਾਰ ਨੂੰ ਇਨਸਾਫ਼ ਨਾ ਮਿਲਣ ਕਰਕੇ ਪਰਿਵਾਰਕ ਮੈਂਬਰਾਂ ਨੇ ਥਾਣਾ ਮੁਕੇਰੀਆਂ ਅੱਗੇ ਦਿੱਤਾ ਧਰਨਾ... ਅਗਲੀ ਖ਼ਬਰ ਛੁੱਟੀਆਂ ਵਾਲੇ ਦਿਨ ਵੀ ਖੁੱਲ੍ਹੇ ਰਹਿਣਗੇ ਸੇਵਾ ਕੇਂਦਰ, ਲੋਕਾਂ ਨੂੰ ਮਿਲਣਗੀਆਂ ਨਿਰਵਿਘਨ ਸੇਵਾਵਾਂ- ਡੀ. ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।