07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਦਰੀਆ ’ਚ 30ਵੀਂ ਬਰਸੀ ਤੇ 53ਵਾਂ ਕੀਰਤਨ ਸਮਾਗਮ 20 ਨੂੰ

ਅੱਡਾ ਸਰਾਂ, 6 ਅਕਤੂਬਰ (ਹਰਜਿੰਦਰ ਸਿੰਘ ਮਸੀਤੀ)-ਪਿੰਡ ਦਰੀਆ ਵਿਖੇ ਮਾਤਾ ਗੁਜਰ ਕੌਰ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ 53ਵਾਂ ਸਾਲਾਨਾ ਖੁਸ਼ਦਿਲ ਕੀਰਤਨ ਦਰਬਾਰ ਤੇ ਸੰਤ ਬਾਬਾ ਨਿਰਮਲ ਸਿੰਘ ਨਿਰਮਲੇ ਮੁਖੀਏ ਦਰੀਏ ਵਾਲਿਆਂ ਨੂੰ ਸਮਰਪਿਤ 30ਵਾਂ ਸਮਾਗਮ 20 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਤੇ ਸੰਤ ਮੱਖਣ ਸਿੰਘ ਦੀ ਦੇਖ ਰੇਖ ਹੇਠ ਕਰਵਾਏ ਜਾਣ ਵਾਲੇ ਇਸ ਸਮਾਗਮ ਦੀ ਆਰੰਭਤਾ 14 ਅਕਤੂਬਰ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਪਹਿਲੀ ਲੜੀ ਨਾਲ ਹੋਵੇਗੀ, ਜਿਸ ਦੀ ਸੰਪੂਰਨਤਾ 20 ਅਕਤੂਬਰ ਨੂੰ ਹੋਵੇਗੀ।

ਸੰਤ ਬਾਬਾ ਮੱਖਣ ਸਿੰਘ 07-10-2026
ਅੱਡਾ ਸਰਾਂ, 6 ਅਕਤੂਬਰ (ਹਰਜਿੰਦਰ ਸਿੰਘ ਮਸੀਤੀ)-ਪਿੰਡ ਦਰੀਆ ਵਿਖੇ ਮਾਤਾ ਗੁਜਰ ਕੌਰ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ 53ਵਾਂ ਸਾਲਾਨਾ ਖੁਸ਼ਦਿਲ ਕੀਰਤਨ ਦਰਬਾਰ ਤੇ ਸੰਤ ਬਾਬਾ ਨਿਰਮਲ ਸਿੰਘ ਨਿਰਮਲੇ ਮੁਖੀਏ ਦਰੀਏ ਵਾਲਿਆਂ ਨੂੰ ਸਮਰਪਿਤ 30ਵਾਂ ਸਮਾਗਮ 20 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਤੇ ਸੰਤ ਮੱਖਣ ਸਿੰਘ ਦੀ ਦੇਖ ਰੇਖ ਹੇਠ ਕਰਵਾਏ ਜਾਣ ਵਾਲੇ ਇਸ ਸਮਾਗਮ ਦੀ ਆਰੰਭਤਾ 14 ਅਕਤੂਬਰ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਪਹਿਲੀ ਲੜੀ ਨਾਲ ਹੋਵੇਗੀ, ਜਿਸ ਦੀ ਸੰਪੂਰਨਤਾ 20 ਅਕਤੂਬਰ ਨੂੰ ਹੋਵੇਗੀ। 19 ਅਕਤੂਬਰ ਨੂੰ ਨਗਰ ਕੀਰਤਨ ਸਜਾਇਆ ਜਾਵੇਗਾ, ਜਿਸ ਦੀ ਆਰੰਭਤਾ ਪਿੰਡ ਦਰੀਆ ਤੋਂ ਹੋ, ਕੰਧਾਲਾ ਜੱਟਾਂ, ਬਾਬਕ, ਘੋੜਾਵਾਹਾ ਤੋਂ ਹੁੰਦੇ ਹੋਏ ਨਗਰ ਦਰੀਆ ਵਿਚ ਹੀ ਸੰਪੂਰਨਤਾ ਹੋਵੇਗੀ। ਸੰਤ ਮੱਖਣ ਸਿੰਘ ਨੇ ਦੱਸਿਆ ਕਿ ਰਾਤਰੀ ਦੇ ਦੀਵਾਨਾਂ ਦੀ ਆਰੰਭਤਾ ਵਿਚ ਰੋਜ਼ਾਨਾ ਕਥਾ ਸੰਤ ਸੁਲੱਖਣ ਸਿੰਘ ਟਕਸਾਲੀਆ ਵਾਲੇ ਕਰਨਗੇ, 14 ਅਕਤੂਬਰ ਨੂੰ ਸੰਤ ਮਲਕੀਤ ਸਿੰਘ ਖ਼ਾਨਪੁਰ ਥਿਆੜੇ ਵਾਲੇ, 15 ਨੂੰ ਹਰਭਜਨ ਸਿੰਘ ਸੋਤਲੇ ਵਾਲੇ, 16 ਨੂੰ ਸੰਤ ਹਰਜਿੰਦਰ ਧਾਮੀ ਬਿਸਰਾਮਪੁਰ ਵਾਲੇ, 17 ਨੂੰ ਸੰਤ ਗੁਰਸਾਹਿਬ ਸਿੰਘ ਜਫਰਵਾਲ ਵਾਲੇ, 18 ਨੂੰ ਭਾਈ ਦਾਤਾਰ ਸਿੰਘ ਦਾਤਾ ਢਾਡੀ ਜਥਾ ਕੰਧਾਲਾ ਜੱਟਾਂ ਵਾਲੇ ਰਾਤ 8 ਵਜੇ ਤੋਂ 10 ਵਜੇ ਤੱਕ ਰੋਜ਼ਾਨਾ ਕੀਰਤਨ ਕਰਨਗੇ। ਇਸ ਮੌਕੇ ਮਹੰਤ ਬਾਬਾ ਗਿਆਨ ਦੇਵ ਸਿੰਘ ਵੇਦਾਂਤਾ ਆਚਾਰੀਆ ਨਿਰਮਲ ਪੰਚਾਇਤੀ ਅਖਾੜਾ ਕਨਖੱਲ ਹਰਿਦੁਆਰ ਵਾਲੇ ਉਚੇਚੇ ਤੌਰ ‘ਤੇ ਪਹੁੰਚਣਗੇ। ਉਨ੍ਹਾਂ ਦੱਸਿਆ ਕਿ 20 ਅਕਤੂਬਰ ਨੂੰ ਕੀਰਤਨ ਦਰਬਾਰ ‘ਚ ਗਿਆਨੀ ਰਣਜੀਤ ਸਿੰਘ ਢਾਡੀ ਧੁੱਗਿਆਂ ਵਾਲੇ, ਗਿਆਨੀ ਸਰੂਪ ਸਿੰਘ ਕਡਿਆਣਾ, ਗਿਆਨੀ ਨਿਰਮਲ ਸਿੰਘ ਨੂਰ ਢਾਡੀ ਜਥਾ ਅੰਮ੍ਰਿਤਸਰ ਸਾਹਿਬ, ਕਵੀਸ਼ਰ ਗਿਆਨੀ ਦਲਵੀਰ ਸਿੰਘ ਗਿੱਲ ਜੋੜ ਸਿੰਘ ਵਾਲਾ, ਕਵੀਸ਼ਰ ਗਿਆਨੀ ਅਮਰਜੀਤ ਸਿੰਘ ਸਵਰਾਵਾਂ ਵਾਲੇ, ਭਾਈ ਦਵਿੰਦਰ ਸਿੰਘ ਬੋਦਲਾਂ ਵਾਲੇ, ਭਾਈ ਸਤਨਿੰਦਰ ਪਾਲ ਸਿੰਘ ਬੋਦਲਾਂ ਵਾਲੇ, ਭਾਈ ਹਰਵਿੰਦਰ ਜੀਤ ਸਿੰਘ ਜਹੂਰੇ ਵਾਲੇ, ਪ੍ਰੋਫੈਸਰ ਅਵਤਾਰ ਸਿੰਘ ਬੋਦਲਾਂ ਵਾਲੇ, ਭਾਈ ਜਸਵਿੰਦਰ ਸਿੰਘ ਗੜ੍ਹਦੀਵਾਲਾ, ਉਸਤਾਦ ਭਾਈ ਸ਼ਮਿੰਦਰ ਪਾਲ ਸਿੰਘ ਸਰੰਗੀ ਵਾਦਕ ਆਲ ਇੰਡੀਆ ਜਲੰਧਰ, ਤਬਲਾ ਵਾਦਕ ਉਸਤਾਦ ਕੁਲਵਿੰਦਰ ਸਿੰਘ ਅਕੈਡਮੀ ਫ਼ਤਿਹਪੁਰ ਹੁਸ਼ਿਆਰਪੁਰ ਵਾਲੇ, ਭਾਈ ਗੁਰਮੁਖ ਸਿੰਘ ਕੰਧਾਲਾ ਜੱਟਾਂ ਵਾਲੇ, ਭਾਈ ਜੀਤ ਸਿੰਘ ਰਮਦਾਸਪੁਰ ਵਾਲੇ, ਬੀਬੀ ਮਨਪ੍ਰੀਤ ਕੌਰ ਕੰਧਾਲਾ ਜੱਟਾਂ ਵਾਲੇ, ਬੀਬੀ ਭੁਪਿੰਦਰ ਕੌਰ ਖ਼ਾਲਸਾ ਕੰਧਾਲਾ ਜੱਟਾਂ ਵਾਲੇ, ਬੀਬੀ ਖੁਸ਼ਪ੍ਰੀਤ ਕੌਰ ਤੇ ਬੀਬੀ ਭੁਪਿੰਦਰ ਕੌਰ ਕੰਧਾਲਾ ਜੱਟਾਂ ਵਾਲੇ, ਬੀਬੀ ਖੁਸ਼ਪ੍ਰੀਤ ਕੌਰ ਆਦਿ ਜਥੇ ਸੰਗਤਾਂ ਨੂੰ ਗੁਰਬਾਣੀ ਕਥਾ-ਕੀਰਤਨ ਨਾਲ ਨਿਹਾਲ ਕਰਨਗੇ।
ਪਿਛਲੀ ਖ਼ਬਰ ਸਰਕਾਰੀ ਸਕੂਲ ਮਾਹਿਲਪੁਰ ’ਚ 70ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਫੁੱਟਬਾਲ ਲੜਕੇ ਅੰਡਰ-19 ਸ਼ੁਰੂ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਂਚਾਂ ’ਚ ਵਿਸ਼ਾਲ ਕੀਰਤਨ ਦਰਬਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।