15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਮਾਈਨਿੰਗ ਮਾਫ਼ੀਆ ਵਲੋਂ ਕੀਤੇ ਜਾ ਰਹੇ ਉਜਾੜੇ ਨੂੰ ਨੱਥ ਪਾਵੇਗੀ ਕਾਂਗਰਸ- ਸਰਬਜੋਤ ਸਾਬੀ

ਅਜੀਤ ਡੈਸਕ 11-04-2026
ਹਾਜੀਪੁਰ, 10 ਅਪ੍ਰੈਲ (ਜੋਗਿੰਦਰ ਸਿੰਘ)-ਵਿਧਾਨ ਸਭਾ ਹਲਕਾ ਮੁਕੇਰੀਆਂ ਅੰਦਰ ਚੱਲ ਰਹੀ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਹਲਕਾ ਵਾਸੀਆਂ ਵਲੋਂ ਸੀਨੀਅਰ ਕਾਂਗਰਸੀ ਆਗੂ ਸਰਬਜੋਤ ਸਿੰਘ ਸਾਬੀ ਦੀ ਅਗਵਾਈ ਹੇਠ ਹਾਜੀਪੁਰ ਟੀ-ਪੁਆਇੰਟ 'ਤੇ ਵੱਡਾ ਇਕੱਠ ਕੀਤਾ ਗਿਆ, ਜਿਸ ਉਪਰੰਤ ਇੱਥੋਂ ਕਾਂਗਰਸੀ ਵਰਕਰਾਂ ਤੇ ਹਲਕਾ ਵਾਸੀਆਂ ਵਲੋਂ ਮਾਨਸਰ ਰੋਡ ਤੱਕ ਪੈਦਲ ਮਾਰਚ ਕਰਦੇ ਹੋਏ ਮਾਈਨਿੰਗ ਮਾਫ਼ੀਆ ਮੁਰਦਾਬਾਦ ਅਤੇ ਸਰਕਾਰ-ਪ੍ਰਸ਼ਾਸ਼ਨ ਅੱਖਾਂ ਖੋਲ੍ਹ ਦੇ ਨਾਅਰੇ ਲਗਾਏ ਗਏ | ਇਸ ਮੌਕੇ ਸੰਬੋਧਨ ਕਰਦੇ ਹੋਏ ਸਰਬਜੋਤ ਸਿੰਘ ਸਾਬੀ ਨੇ ਐਲਾਨ ਕੀਤਾ ਕਿ ਹੁਣ ਹਲਕੇ ਦੀ ਲੁੱਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੇਕਰ ਤੁਰੰਤ ਨਜਾਇਜ਼ ਮਾਈਨਿੰਗ 'ਤੇ ਸਰਕਾਰ-ਪ੍ਰਸ਼ਾਸ਼ਨ ਨੇ ਰੋਕ ਨਾ ਲਗਾਈ ਤਾਂ ਆਉਂਦੇ ਦਿਨਾਂ ਦੌਰਾਨ ਲਗਾਤਾਰਤਾ ਵਿਚ ਵੱਡਾ ਅੰਦੋਲਨ ਖੜ੍ਹਾ ਕੀਤਾ ਜਾਵੇਗਾ | ਆਿਖ਼ਰ ਵਿਚ ਹਲਕਾ ਵਾਸੀਆਂ ਵਲੋਂ ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ ਦੇ ਨਾਂਅ ਇਕ ਮੰਗ ਪੱਤਰ ਸੌਂਪਦੇ ਹੋਏ ਹਲਕੇ ਦੀ ਕੁਦਰਤੀ ਸਰੋਤਾਂ ਦੀ ਲੁੱਟ 'ਤੇ ਰੋਕ ਲਗਾਉਣ ਤੇ ਇਸ ਲਈ ਜ਼ਿੰਮੇਵਾਰ ਮਾਈਨਿੰਗ ਮਾਫ਼ੀਆ ਤੇ ਉਨ੍ਹਾਂ ਨਾਲ ਮਿਲੇ ਹੋਏ ਪ੍ਰਸ਼ਾਸਨਿਕ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ | ਇਸ ਪ੍ਰਦਰਸ਼ਨ ਦੌਰਾਨ ਸਰਬਜੋਤ ਸਾਬੀ ਨੇ ਕਿਹਾ ਕਿ ਸਾਡੇ ਇਲਾਕੇ ਵਿਚ ਨਾਜਾਇਜ਼ ਮਾਈਨਿੰਗ ਬੇਖ਼ੌਫ਼ ਅਤੇ ਬੇਰੋਕ-ਟੋਕ ਤਰੀਕੇ ਨਾਲ ਚੱਲ ਰਹੀ ਹੈ, ਇਹ ਸਿਰਫ਼ ਕਾਨੂੰਨ ਦੀ ਉਲੰਘਣਾ ਨਹੀਂ, ਸਗੋਂ ਕੁਦਰਤ, ਲੋਕਾਂ ਦੀ ਰੋਜ਼ੀ-ਰੋਟੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਹੱਕਾਂ ਨਾਲ ਸਿੱਧਾ ਖਿਲਵਾੜ ਹੈ | ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਮੁਕੇਰੀਆਂ ਅਤੇ ਗੁਰਦਾਸਪੁਰ ਦੀ ਹੱਦ ਵਿਚ ਵਗਦੇ ਬਿਆਸ ਦਰਿਆ ਦੀ ਸਫ਼ਾਈ ਕਰਵਾਈ ਜਾਣੀ ਚਾਹੀਦੀ ਹੈ, ਕਿਉਂਕਿ ਪਿਛਲੇ ਸਮੇਂ ਦੌਰਾਨ ਆਏ ਹੜ੍ਹਾਂ ਨੇ ਮੁਕੇਰੀਆਂ ਹਲਕੇ ਦੇ ਵੀ ਅਨੇਕਾਂ ਪਿੰਡਾਂ ਨੂੰ ਪ੍ਰਭਾਵਿਤ ਕੀਤਾ ਸੀ, ਜਿਸ ਦਾ ਮੁੱਖ ਕਾਰਨ ਦਰਿਆ ਵਿਚ ਸਿਲਟ ਦੀ ਸਫ਼ਾਈ ਨਾ ਹੋਣ ਕਾਰਨ ਦਰਿਆ ਦਾ ਉੱਚੇ ਪੱਧਰ 'ਤੇ ਵਗਣਾ ਹੈ | ਉਨ੍ਹਾਂ ਕਿਹਾ ਕਿ ਇਸ ਸਬੰਧੀ ਅਸੀਂ ਕਈ ਵਾਰ ਦਰਿਆ ਦੀ ਸਫ਼ਾਈ (ਡੀ-ਸਿਲਟਿੰਗ) ਦੀ ਮੰਗ ਉਠਾਈ ਹੈ, ਪਰ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ | ਰੋਸ ਪ੍ਰਦਰਸ਼ਨ ਦੌਰਾਨ ਬੇਅੰਤ ਸਿੰਘ ਰੰਧਾਵਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਅਨਿਲ ਠਾਕੁਰ ਸਰਪੰਚ ਮਾਨਸਰ, ਕੁਲਭੂਸ਼ਣ ਸੋਹਲ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਬਲਦੇਵ ਸਿੰਘ ਕੌਲਪੁਰ, ਤਜਿੰਦਰਪਾਲ ਸਿੰਘ ਸਰਪੰਚ, ਲੱਖੀ ਰੰਧਾਵਾ, ਬਲਵੀਰ ਸਿੰਘ ਟੀਟਾ, ਰਵਿੰਦਰ ਸਿੰਘ ਪਿ੍ੰਸ, ਹਰਦੀਪ ਸਿੰਘ ਸਾਬੀ, ਰਸ਼ਪਾਲ ਸਿੰਘ ਰੰਗਾ, ਰਾਜੂ ਸਰਪੰਚ ਕੌਲਪੁਰ ਕਲਾਂ, ਸ਼ੁਭਮ ਸੋਹਲ, ਠਾਕੁਰ ਨਿਰਦੇਵ ਕਰਾਰੀ, ਅਸ਼ੋਕ ਕੁਮਾਰ ਸਰਪੰਚ ਸਰਿਆਣਾ, ਪ੍ਰੇਮ ਚੰਦ ਸਰਪੰਚ ਸੈਦੋ ਨੌਸ਼ਹਿਰਾ, ਸੁੱਖ ਤੱਗੜ ਕਲਾਂ, ਹਰਦਿਆਲ ਸਿੰਘ ਸੰਧਵਾਲ, ਸ਼ੋਕੀਨ ਸਿੰਘ ਸਰਪੰਚ ਭਲੋਵਾਲ, ਸੁਖਦੇਵ ਸਿੰਘ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਚੜੂਨੀ, ਕਿਸ਼ਨਪਾਲ ਬਿੱਟੂ ਸਨਿਆਲ, ਗਗਨਦੀਪ ਸਿੰਘ ਗੱਗੂ, ਸਰਪੰਚ ਰਿੰਕੂ ਭੱਟੀਆਂ, ਗੁਰਦੇਵ ਸਿੰਘ ਪਹਿਲਵਾਨ, ਮਨਿੰਦਰ ਸਿੰਘ ਸਰਪੰਚ ਮਹਿਤਾਬਪੁਰ, ਸਰਪੰਚ ਮੰਗਤ ਰਾਮ, ਸਤੀਸ਼ ਕੁਮਾਰ, ਸਰਪੰਚ ਸਰਵਣ ਸਿੰਘ, ਵਰਿੰਦਰਜੀਤ ਸਿੰਘ ਹਿੰਦਰੀ, ਰਾਜਨ ਵਰਮਾ ਆਦਿ ਸਮੇਤ ਵੱਡੀ ਗਿਣਤੀ ਵਿਚ ਹਲਕਾ ਵਾਸੀ ਮੌਜੂਦ ਰਹੇ |
ਪਿਛਲੀ ਖ਼ਬਰ ਸਮਾਜ ਸੇਵੀ ਆਈ. ਐੱਲ. ਤਿਵਾੜੀ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ ਅਗਲੀ ਖ਼ਬਰ ਸੇਵਾਮੁਕਤ ਕਰਮਚਾਰੀ ਯੂਨੀਅਨ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।