12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਪਰਮਜੀਤ ਨਰਸਰੀ ਨੇ ਬਾਗ਼ਬਾਨੀ ਦੇ ਕਿੱਤੇ 'ਚ 4 ਦਹਾਕਿਆਂ ਦਾ ਸਫ਼ਰ ਪੂਰਾ ਕੀਤਾ

ਅਜੀਤ ਡੈਸਕ 13-04-2026
ਹਰਿਆਣਾ, 12 ਅਪ੍ਰੈਲ (ਹਰਮੇਲ ਸਿੰਘ ਖੱਖ)-ਹੁਸ਼ਿਆਰਪੁਰ ਦੇ ਪਿੰਡ ਭੂੰਗਾ ਦੇ ਪਰਮਜੀਤ ਸਿੰਘ ਪੰਮੀ ਦੇ ਪਰਿਵਾਰ ਨੇ ਬਾਗ਼ਬਾਨੀ ਦੇ ਕਿੱਤੇ 'ਚੋਂ ਚੰਗਾ ਰਿਜ਼ਕ ਕਮਾਉਣ ਦਾ ਸਫ਼ਰ ਤੈਅ ਕੀਤਾ ਹੈ | ਇਕੱਤਰ ਵੇਰਵਿਆਂ ਮੁਤਾਬਿਕ ਪਿੰਡ ਭੂੰਗਾ ਦੇ ਪਰਮਜੀਤ ਸਿੰਘ ਪੰਮੀ ਤੇ ਜਸਪਾਲ ਸਿੰਘ ਲੱਕੀ ਨੇ ਦੱਸਿਆ ਕਿ ਉਨ੍ਹਾਂ 1980 ਦੇ ਆਸ-ਪਾਸ ਸਫ਼ੈਦਾ ਤੇ ਕਿੰਨੂ ਦੇ ਫਲਾਂ ਦੀਆਂ ਨਰਸਰੀਆਂ ਤਿਆਰ ਕਰਨੀਆਂ ਸ਼ੁਰੂ ਕੀਤੀਆਂ ਤੇ ਆਪਣੇ ਇਲਾਕੇ 'ਚ ਪੰਜਾਬ ਸਰਕਾਰ ਕੋਲੋਂ ਆਪਣੀ ਫਲਾਂ ਦੀ ਨਰਸਰੀ ਰਜਿਸਟਰਡ ਕਰਾਈ | ਪੰਜਾਬ ਸਰਕਾਰ ਵੱਲੋਂ ਹੁਸ਼ਿਆਰਪੁਰ ਵਰਗੇ ਜ਼ਿਲਿ੍ਹਆਂ 'ਚ ਫ਼ਸਲੀ ਵਿਭਿੰਨਤਾ ਨੂੰ ਹੰੁਗਾਰਾ ਦੇਣ ਲਈ ਚਲਾਈਆਂ-ਸਕੀਮਾਂ ਦੌਰਾਨ ਪੰਜਾਬ ਦੇ ਕਈ ਖੇਤਰਾਂ 'ਚ ਉੱਦਮੀ ਕਿਸਾਨਾਂ ਵਲੋਂ ਕਿੰਨੂਆਂ ਦੇ ਬਾਗ ਲਗਾਉਣ ਕਰਕੇ ਉਨ੍ਹਾਂ ਆਪਣੀ ਨਰਸਰੀ ਅੰਦਰ ਵੱਡੀ ਗਿਣਤੀ 'ਚ ਕਿੰਨੂ, ਕਾਗ਼ਜ਼ੀ ਨਿੰਬੂ, ਮਾਲਟਾ ਤੇ ਮੁਸੱਮੀ ਆਦਿ ਕਿਸਮਾਂ ਦੇ ਪੌਦੇ ਤਿਆਰ ਕਰਨ 'ਚ ਮੁਹਾਰਤ ਹਾਸਿਲ ਕੀਤੀ ਤੇ ਪਰਮਜੀਤ ਨਰਸਰੀ ਭੂੰਗਾ/ਕਬੀਰਪੁਰ ਦੇ ਨਾਮ ਅਧੀਨ ਆਪਣੀ ਵਿਲੱਖਣ ਪਹਿਚਾਣ ਬਣਾਈ | ਸਿਟਰਸ ਕਿਸਮਾਂ ਦੇ ਨਵੇਂ ਪੌਦੇ ਤਿਆਰ ਕਰਨ ਦੇ ਨਾਲ ਨਾਲ ਇਸ ਬਾਗ਼ਬਾਨ ਨੇ ਆਪਣੇ ਖੇਤਾਂ 'ਚ ਹੀ ਕਿੰਨੂ ਤੇ ਨਿੰਬੂ ਦੀ ਕਾਸ਼ਤਕਾਰੀ ਦੇ ਨਾਲ ਨਾਲ ਚੰਗੀ ਕਿਸਮਾਂ ਦੇ ਮਦਰ ਪਲਾਂਟ ਵੀ ਤਿਆਰ ਕੀਤੇ ਹਨ | ਇਸ ਬਾਗ਼ਬਾਨੀ ਮਾਹਿਰ ਦੇ ਤਿਆਰ ਕਿੰਨੂ ਮਾਲਟਾ, ਮੁਸੱਮੀ ਤੇ ਨਿੰਬੂ ਪੰਜਾਬ ਤੋਂ ਇਲਾਵਾ ਹਰਿਆਣਾ ਪ੍ਰਾਂਤ, ਹਿਮਾਚਲ, ਜੰਮੂ ਕਸ਼ਮੀਰ, ਰਾਜਸਥਾਨ ਤੇ ਅਬੋਹਰ ਤੱਕ ਦੇ ਬਾਗ਼ਬਾਨਾਂ ਦੇ ਬਾਗ਼ਾਂ ਲਈ ਪਸੰਦ ਬਣ ਚੁੱਕੇ ਹਨ | ਪਰਮਜੀਤ ਨਰਸਰੀ ਪੰਜਾਬ ਸਰਕਾਰ ਵੱਲੋਂ ਨਰਸਰੀਆਂ ਲਈ ਨਿਰਧਾਰਿਤ ਸਾਰੇ ਮਾਪਦੰਡ ਪੂਰੇ ਕਰ ਚੁੱਕੀ ਹੈ ਤੇ ਬਾਗ਼ਬਾਨੀ ਵਿਭਾਗ ਪੰਜਾਬ ਵੱਲੋਂ ਨਵੇਂ ਪੌਦਿਆਂ ਦੀਆਂ ਕਿਸਮਾਂ ਤੇ ਗੁਣਵੱਤਾ ਲਈ ਬਣਾਈਆਂ ਸ਼ਰਤਾਂ ਪੂਰੀਆਂ ਕਰ ਰਹੀ ਹੈ |
ਪਿਛਲੀ ਖ਼ਬਰ ਸੰਤ ਬਾਬਾ ਬਲਵੰਤ ਸਿੰਘ ਗੁਰਮਤਿ ਸੰਗੀਤ ਅਕੈਡਮੀ ਦਾ ਉਦਘਾਟਨ 13 ਨੂੰ ਅਗਲੀ ਖ਼ਬਰ ਜਿੰਪਾ ਦੀ ਅਗਵਾਈ 'ਚ ਭਾਜਪਾ ਆਗੂ ਸਾਥੀਆਂ ਸਮੇਤ 'ਆਪ' 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।