11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਸੜਕ 'ਤੇ ਜੂਨ ਮਹੀਨੇ ਬੀ.ਸੀ. ਪਾਈ ਜਾਵੇਗੀ ਤੇ ਫੋਰ ਲੇਨ ਸੜਕਾਂ ਬਣਨਗੀਆਂ- ਬਾਬਾ ਸਤਨਾਮ ਸਿੰਘ, ਦਲਜੀਤ ਸਿੰਘ ਬੈਂਸ

ਅਜੀਤ ਡੈਸਕ 13-04-2026
ਬੀਣੇਵਾਲ, 12 ਅਪ੍ਰੈਲ (ਬੈਜ ਚੌਧਰੀ)-ਸ੍ਰੀ ਗੁਰੂ ਤੇਗ ਬਹਾਦਰ ਮਾਰਗ ਸ੍ਰੀ ਅਨੰਦਪੁਰ ਸਾਹਿਬ ਰੋਡ ਸਿੰਘਪੁਰ ਤੋਂ ਕਾਹਨਪੁਰ ਖੂਹੀ ਨੀਮ ਪਹਾੜੀ ਸੜਕ ਦੀ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਸੰਤ ਬਾਬਾ ਸਤਨਾਮ ਸਿੰਘ ਦੀ ਦੇਖ-ਰੇਖ ਹੇਠ ਚੱਲ ਰਹੀ ਹੈ, ਜਿਸ 'ਤੇ ਡੀ. ਬੀ. ਐੱਮ. ਲੁੱਕ ਪਾਉਣ ਦਾ ਕੰਮ ਚੱਲ ਰਿਹਾ ਹੈ, ਜੋ ਜਲਦੀ ਪੂਰਾ ਹੋ ਰਿਹਾ ਹੈ | ਇਸ ਸੜਕ ਨਿਰਮਾਣ ਸਬੰਧੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਦਿਆਂ ਦਲਜੀਤ ਸਿੰਘ ਬੈਂਸ ਖੁਰਦਾਂ ਨੇ ਦੱਸਿਆ ਕਿ ਇਸ ਸੜਕ 'ਤੇ ਜੂਨ ਮਹੀਨੇ 'ਚ ਬੀ.ਸੀ. ਪਾਈ ਜਾਣੀ ਹੈ | ਇਹ ਸੜਕ ਫੋਰ ਲੈਨ ਬਣ ਰਹੀ ਹੈ, ਸੜਕ ਦੀ ਕੁੱਲ ਚੌੜਾਈ (ਗੋਲਾ) 60 ਫੁੱਟ ਚੌੜਾ ਰੱਖਿਆ ਗਿਆ ਹੈ, ਜੋ ਦੋਨੋ ਪਾਸੇ ਆਉਣ ਜਾਣ ਦਾ ਰਸਤਾ 30-30 ਫੁੱਟ ਦਾ ਬਣਾਇਆ ਜਾ ਰਿਹਾ ਹੈ | ਇਸ ਸੜਕ ਦੇ ਕਾਰਜ 'ਤੇ 16 ਕਰੋੜ ਰੁਪਏ ਖ਼ਰਚ ਆਉਣ ਦਾ ਅਨੁਮਾਨ ਹੈ | ਦਲਜੀਤ ਸਿੰਘ ਬੈਂਸ ਨੇ ਦੱਸਿਆ ਕਿ ਜਦ ਸੜਕ ਦਾ ਕੰਮ ਸ਼ੁਰੂ ਹੋਇਆ ਸੀ ਉਸ ਵੇਲੇ ਲੁੱਕ ਦਾ ਰੇਟ 49 ਹਜਾਰ ਰੁਪਏ ਪ੍ਰਤੀ ਟਨ ਸੀ, ਜੋ ਕਿ ਹੁਣ ਵੱਧ ਕੇ 88 ਹਜਾਰ ਰੁਪਏ ਟਨ 'ਤੇ ਪਹੁੰਚ ਗਿਆ ਹੈ | ਇਹ ਕਾਰਜ ਸੰਤ ਬਾਬਾ ਸਤਨਾਮ ਸਿੰਘ ਕਿਲ੍ਹਾ ਅਨੰਦਗੜ੍ਹ ਸਾਹਿਬ ਦੀ ਅਗਵਾਈ 'ਚ ਗੁਰੂ ਦੀ ਸੰਗਤ ਦੇ ਸਹਿਯੋਗ ਨਾਲ ਚੱਲ ਰਹੇ ਹਨ | ਇਸ ਮਾਰਗ 'ਤੇ ਪੁਰਾਤਨ ਬੂਟੇ ਲਗਾਏ ਜਾਣਗੇ ਅਤੇ ਜੰਗਲੀ ਜਾਨਵਰਾਂ, ਆਵਾਰਾ ਪਸ਼ੂਆਂ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਵੀ ਹੋਵੇਗਾ | ਇਸ ਮੌਕੇ ਬਾਬਾ ਸਤਨਾਮ ਸਿੰਘ, ਦਲਜੀਤ ਸਿੰਘ ਬੈਂਸ ਖੁਰਦਾਂ, ਠੇਕੇਦਾਰ ਮਨਜਿੰਦਰ ਸਿੰਘ ਅਟਵਾਲ, ਡਾ. ਗੁਰਮੇਲ ਸਿੰਘ ਕੜਿਆਲ,ਬਾਬਾ ਸਾਹਿਬ ਸਿੰਘ, ਤਰਸੇਮ ਸਿੰਘ ਜੱਸੋਵਾਲ, ਸਤਨਾਮ ਸਿੰਘ, ਨਿਰਮਲ ਸਿੰਘ ਬੋੜਾ, ਜਗਰਾਜ ਸਿੰਘ, ਕਸ਼ਮੀਰ ਸਿੰਘ ਸਾਧੜਾ, ਮਨਪ੍ਰੀਤ ਸਿੰਘ ਜੱਗਾ, ਰਾਕੇਸ਼ ਕੁਮਾਰ ਇੰਜੀਨੀਅਰ, ਡਾ. ਕੇਵਲ, ਚਾਨਣ ਸਿੰਘ ਅੰਮਿ੍ਤਸਰ ਤੇ ਬਲਵੀਰ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਜੇ. ਸੀ. ਡੀ. ਏ. ਵੀ. ਕਾਲਜ ਦੇ ਵਿਦਿਆਰਥੀਆਂ ਵਲੋਂ ਵਿੱਦਿਅਕ ਦੌਰਾ ਅਗਲੀ ਖ਼ਬਰ ਪਿੰਡ ਧਨੋਆ ਵਿਖੇ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।