10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਗੁਰਦੁਆਰਾ ਸਾਹਿਬ ਹਰੀਆਂ ਵੇਲਾਂ ਵਿਖੇ ਵਿਸਾਖੀ ਸੰਬੰਧੀ ਅੰਮਿ੍ਤ ਸੰਚਾਰ ਕਰਵਾਇਆ

ਅਜੀਤ ਡੈਸਕ 13-04-2026
ਚੱਬੇਵਾਲ, 12 ਅਪ੍ਰੈਲ (ਰਾਜੀਵ ਭਾਰਦਵਾਜ)-ਸ੍ਰੀ ਗੁਰੂ ਹਰਿ ਰਾਇ ਸਾਹਿਬ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਹਰੀਆਂ ਵੇਲਾਂ ਸਾਹਿਬ ਵਿਖੇ ਜ਼ਿੰਦਾ ਸ਼ਹੀਦ ਸੰਤ ਬਾਬਾ ਨਿਹਾਲ ਸਿੰਘ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਦੀ ਅਗਵਾਈ 'ਚ ਵਿਸਾਖੀ ਦੇ ਦਿਹਾੜਾ ਸਬੰਧੀ ਅੰਮਿ੍ਤ ਸੰਚਾਰ ਕਰਵਾਇਆ ਗਿਆ, ਜਿਸ 'ਚ ਬੇਅੰਤ ਪ੍ਰਾਣੀਆਂ ਨੇ ਅੰਮਿ੍ਤ ਛਕ ਕੇ ਗੁਰੂ ਦਾ ਲੜ ਫੜਿਆ | ਜਾਣਕਾਰੀ ਦਿੰਦੇ ਹੋਏ ਸੰਤ ਬਾਬਾ ਨਿਹਾਲ ਸਿੰਘ ਨੇ ਦੱਸਿਆ ਕਿ ਅੰਮਿ੍ਤ ਛਕਣ ਨਾਲ ਇਨਸਾਨ ਨਿੱਤਨੇਮ ਵਾਲਾ ਤਾਂ ਹੋ ਹੀ ਜਾਂਦਾ ਹੈ, ਇਸ ਦੇ ਨਾਲ-ਨਾਲ ਬੁਰੀ ਸੰਗਤ ਤੋਂ ਰਹਿਤ ਰਹਿੰਦਾ ਹੈ ਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਦੂਰ ਹੋ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਵਿਸਾਖੀ ਦੇ ਦਿਹਾੜੇ ਮੌਕੇ 14 ਅਪ੍ਰੈਲ ਦਿਨ ਮੰਗਲਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ, ਉਪਰੰਤ ਕਥਾ-ਕੀਰਤਨ ਦੀਵਾਨ ਸਜਾਏ ਜਾਣਗੇ | ਇਸ ਮੌਕੇ ਬਾਬਾ ਨਿਹਾਲ ਸਿੰਘ ਅਤੇ ਬੀਬੀ ਯਸ਼ਪਾਲ ਕੌਰ ਵਲੋਂ ਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਜਾਵੇਗਾ ਤੇ ਨਿਹੰਗ ਸਿੰਘਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਖੁੱਲੇ੍ਹ ਮੈਦਾਨ 'ਚ ਮੁਹੱਲਾ ਕੱਢਿਆ ਜਾਵੇਗਾ |
ਪਿਛਲੀ ਖ਼ਬਰ ਖ਼ਾਲਸਾ ਕਾਲਜ ਦੇ ਪ੍ਰੋ. ਦਵਿੰਦਰ ਠਾਕੁਰ ਨੇ ਪੀ. ਐੱਚ. ਡੀ. ਦੀ ਡਿਗਰੀ ਕੀਤੀ ਹਾਸਿਲ ਅਗਲੀ ਖ਼ਬਰ ਅੱਠਵੀਂ ਦਾ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।