28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਮੁਕੇਰੀਆਂ ਹਾਈਡਲ ਨਹਿਰ ਦੇ ਖਸਤਾ ਹਾਲਤ ਪੁਲ ਦਾ ਐੱਸ. ਡੀ. ਐੱਮ. ਵਲੋਂ ਦੌਰਾ

ਅਜੀਤ ਡੈਸਕ 18-04-2026
ਹਾਜੀਪੁਰ, 17 ਅਪ੍ਰੈਲ (ਜੋਗਿੰਦਰ ਸਿੰਘ)-ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਦੇ ਦਿਸ਼ਾ ਨਿਰਦੇਸ਼ਾਂ 'ਤੇ ਐੱਸ. ਡੀ. ਐੱਮ. ਮੁਕੇਰੀਆਂ ਯੋਸ਼ਨਾ ਸਿੰਘ ਠਾਕੁਰ ਨੇ ਮੁਕੇਰੀਆਂ ਹਾਈਡਲ ਨਹਿਰ ਦੀ ਆਰ ਡੀ. ਨੰਬਰ 8880 'ਤੇ ਸਥਿਤ ਖਸਤਾ ਹਾਲਤ ਪੁਲ ਦਾ ਦੌਰਾ ਕੀਤਾ | ਇੱਥੇ ਦੱਸਣਯੋਗ ਹੈ ਕਿ ਗੁਰੂ ਨਾਨਕ ਸੇਵਾ ਸੁਸਾਇਟੀ ਦੇ ਪ੍ਰਧਾਨ ਜਥੇਦਾਰ ਕਿਰਪਾਲ ਸਿੰਘ ਗੇਰਾ, ਕਾਂਗਰਸ ਕਿਸਾਨ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਢਾਡੇਕਟਵਾਲ ਵਲੋਂ ਪਿਛਲੇ ਦਿਨੀਂ ਡੀ. ਸੀ. ਹੁਸ਼ਿਆਰਪੁਰ ਨੂੰ ਲਿਖਤੀ ਰੂਪ 'ਚ ਸ਼ਿਕਾਇਤ ਕੀਤੀ ਸੀ ਕਿ ਮੁਕੇਰੀਆਂ ਹਾਈਡਲ ਦੀ ਆਰ. ਡੀ. ਨੰਬਰ 8880 ਉੱਤੇ ਵਿਭਾਗ ਵਲੋਂ ਨਹਿਰ ਦੀ ਰਿਪੇਅਰ ਤੇ ਕਿਸਾਨਾਂ ਦੀ ਆਵਾਜਾਈ ਲਈ ਪੁਲ ਬਣਾਇਆ ਗਿਆ ਸੀ ਜਿਸ ਨੂੰ ਨਜਾਇਜ਼ ਤੌਰ 'ਤੇ ਕਰੈਸ਼ਰ ਵਾਲਿਆਂ ਨੇ ਵਰਤਣਾ ਸ਼ੁਰੂ ਕਰ ਦਿੱਤਾ ਹੈ ਤੇ ਭਾਰੀ ਗੱਡੀਆਂ ਨੂੰ ਰੋਕਣ ਲਈ ਵਿਭਾਗ ਨੇ ਲੋਹੇ ਦੇ ਗਾਡਰਾਂ ਦਾ ਬੈਰੀਗੇਟ ਲਗਾਇਆ ਸੀ | ਸੂਚਨਾ ਹਿਤ ਬੋਰਡ ਲਗਾਇਆ ਸੀ ਕਿ ਪੁਲ ਦੀ ਖਸਤਾ ਹਾਲਤ ਹੋਣ ਕਰਕੇ ਭਾਰੀ ਗੱਡੀਆਂ ਦੀ ਆਵਾਜਾਈ ਬੰਦ ਹੈ ਪਰ ਕਰੈਸ਼ਰ ਵਾਲਿਆਂ ਨੇ ਬੈਰੀਗੇਟ ਤੇ ਬੋਰਡ ਤੋੜ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਪੁਲ ਦੀ ਕਪੈਸਟੀ 40 ਤੋਂ 70 ਟਨ ਦੀ ਹੈ, ਪਰ ਇਸ ਤੋਂ 150 ਤੋਂ 200 ਟਨ ਮਾਲ ਲੈ ਕੇ ਕਰੈਸ਼ਰ ਦੀ ਗੱਡੀਆਂ ਗੁਜ਼ਰ ਰਹੀਆਂ ਹਨ ਤੇ ਪੁਲ ਨੂੰ ਗੰਭੀਰ ਸੰਕਟ ਪੈਦਾ ਹੋ ਗਿਆ ਹੈ | ਇਸ ਦੌਰੇ ਦੌਰਾਨ ਜਥੇਦਾਰ ਕਿਰਪਾਲ ਸਿੰਘ ਗੇਰਾ, ਅਮਰਜੀਤ ਸਿੰਘ ਢਾਡੇਕਟਵਾਲ, ਸੁਮਿਤ ਡਡਵਾਲ ਤੇ ਲਖਵਿੰਦਰ ਸਿੰਘ ਟਿੰਮੀ ਨੇ ਐਸ. ਡੀ. ਐਮ ਨੂੰ ਦੱਸਿਆ ਕਿ ਹਿਮਾਚਲ ਤੇ ਪੰਜਾਬ ਦੇ ਕਰੈਸ਼ਰ ਦੀਆਂ ਓਵਰਲੋਡ ਗੱਡੀਆਂ ਕਾਰਨ ਪੁਲ ਕਿਸੇ ਸਮੇਂ ਵੀ ਟੁੱਟ ਸਕਦਾ ਹੈ ਤੇ ਪੰਜਾਬ 'ਚ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ | ਉਨ੍ਹਾਂ ਦੱਸਿਆ ਕਿ ਕਰੈਸ਼ਰਾਂ ਵਲੋਂ ਸਰਕਾਰੀ ਜ਼ਮੀਨ ਪੁੱਟ ਕੇ ਸਰਕਾਰ ਨੂੰ ਚੂਨਾ ਲਗਾਇਆ ਜਾ ਰਿਹਾ ਹੈ | ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐਸ. ਡੀ. ਐਮ. ਮੁਕੇਰੀਆਂ ਮੈਡਮ ਯੋਸ਼ਨਾ ਸਿੰਘ ਠਾਕੁਰ ਨੇ ਸਬੰਧਿਤ ਵਿਭਾਗਾਂ ਨੂੰ ਤੁਰੰਤ ਰਿਪੋਰਟ ਦੇਣ ਦੇ ਹੁਕਮ ਜਾਰੀ ਕੀਤੇ ਤਾਂ ਜੋ ਡੀ. ਸੀ. ਹੁਸ਼ਿਆਰਪੁਰ ਨੂੰ ਸਾਰੀ ਸਥਿਤੀ ਤੋਂ ਜਾਣੰੂ ਕਰਵਾਇਆ ਜਾ ਸਕੇ | ਉਨ੍ਹਾਂ ਤਲਵਾੜਾ ਪੁਲਿਸ ਨੂੰ ਹਦਾਇਤ ਕੀਤੀ ਕਿ ਓਵਰਲੋਡ ਤੇ ਬਿਨਾ ਤਰਪਾਲ ਟਿੱਪਰਾਂ ਦੇ ਚਲਾਨ ਕੱਟੇ ਜਾਣ | ਇਸ ਮੌਕੇ ਪਰਮਵੀਰ ਸਿੰਘ ਢਾਡੇਕਟਵਾਲ, ਅਨਿਲ ਵਸ਼ਿਸ਼ਟ, ਸ਼ਾਮ ਸਿੰਘ ਕੁਲੀਆਂ, ਗੁਰਨਾਮ ਸਿੰਘ, ਅਜਮੇਰ, ਪਿ੍ੰਸ ਹਾਜੀਪੁਰ, ਸੁਖਚੈਨ ਸਿੰਘ ਬੇਲਾ ਸਰਿਆਣਾ, ਆਸਾ ਰਾਣੀ, ਵਿਜੈ ਥਾਪਰ, ਗੁਰਦਾਸ ਰਾਮ ਬਿੱਲਾ ਤਲਵਾੜਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਡੀ. ਏ. ਵੀ. ਸਕੂਲ ਦੇ ਬੱਚਿਆਂ ਦੀਆਂ ਫ਼ੀਸਾਂ ਲਈ ਮਹਿੰਦਰੂ ਪਰਿਵਾਰ ਵਲੋਂ 21 ਹਜ਼ਾਰ ਦੀ ਰਾਸ਼ੀ ਭੇਟ ਅਗਲੀ ਖ਼ਬਰ ਵਿਧਾਇਕ ਡਾ. ਇਸ਼ਾਂਕ ਨੇ ਬਿਛੋਹੀ ਸਕੂਲ 'ਚ ਨਵੀਂ ਲਾਇਬ੍ਰੇਰੀ, ਲੈਬਾਰਟਰੀ ਤੇ ਕਲਾਸ ਰੂਮ ਵਿਦਿਆਰਥੀਆਂ ਨੂੰ ਕੀਤੇ ਸਮਰਪਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।