25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਮਾਨਵਤਾ ਵੈੱਲਫੇਅਰ ਸੁਸਾਇਟੀ ਵਲੋਂ ਜ਼ਰੂਰਤਮੰਦ ਬੱਚੇ ਦੇ ਇਲਾਜ ਲਈ ਆਰਥਿਕ ਸਹਾਇਤਾ

ਅਜੀਤ ਡੈਸਕ 18-04-2026
ਗੜ੍ਹਦੀਵਾਲਾ, 17 ਅਪ੍ਰੈਲ (ਚੱਗਰ)-ਮਾਨਵਤਾ ਵੈੱਲਫੇਅਰ ਸੁਸਾਇਟੀ ਗੜ੍ਹਦੀਵਾਲਾ ਨੇ ਸਮਾਜ ਭਲਾਈ ਕਾਰਜਾਂ ਨੂੰ ਅੱਗੇ ਤੋਰਦਿਆਂ ਪਿੰਡ ਕੁੰਡਾਲੀਆਂ ਦੀ ਸੁਖਵਿੰਦਰ ਕੌਰ ਦੇ ਬੇਟੇ ਦੇ ਇਲਾਜ ਲਈ ਸਮੂਹ ਸੁਸਾਇਟੀ ਦੇ ਸੇਵਾਦਾਰਾਂ ਵੱਲੋਂ ਆਪਣੇ ਦਸਵੰਧ 'ਚੋਂ ਸੇਵਾ ਕਰਦੇ ਹੋਏ ਲਗਪਗ 45 ਹਜ਼ਾਰ ਦੀ ਰਕਮ ਦਿੱਤੀ ਗਈ | ਜ਼ਿਕਰਯੋਗ ਹੈ ਕਿ ਸੁਖਵਿੰਦਰ ਕੌਰ ਦਾ ਬੇਟਾ ਦਲਜੀਤ ਸਿੰਘ ਉਮਰ ਲਗਭਗ 11 ਸਾਲ ਸਾਈਕਲ ਚਲਾਉਂਦੇ ਹੋਏ ਗੰਭੀਰ ਜ਼ਖਮੀ ਹੋ ਗਿਆ ਸੀ ਅਤੇ ਜਿਸ ਦਾ ਅਪਰੇਸ਼ਨ ਪੀ.ਜੀ.ਆਈ. ਚੰਡੀਗੜ੍ਹ ਵਿਖੇ ਹੋਇਆ ਸੀ ਅਤੇ ਹੁਣ ਜੇਰੇ ਇਲਾਜ ਹੈ | ਇਸ ਇਲਾਜ ਦੌਰਾਨ ਸੁਖਵਿੰਦਰ ਕੌਰ ਆਰਥਿਕ ਤੌਰ 'ਤੇ ਖ਼ਰਚ ਕਰਨ ਵਿਚ ਅਸਮਰਥ ਸੀ ਕਿਉਂਕਿ ਉਹ ਇਕ ਨਿੱਜੀ ਸਕੂਲ ਵਿਚ ਹੈਲਪਰ ਦੀ ਨੌਕਰੀ ਕਰਦੀ ਹੈ ਅਤੇ ਉਸ ਦੇ ਪਤੀ ਦੀ ਕੁੱਝ ਸਾਲ ਪਹਿਲਾਂ ਕੈਂਸਰ ਨਾਲ ਮੌਤ ਹੋ ਚੁੱਕੀ ਹੈ |
ਇਸ ਦੌਰਾਨ ਮਾਨਵਤਾ ਵੈੱਲਫੇਅਰ ਸੁਸਾਇਟੀ ਵਲੋਂ ਸਮੂਹ ਐੱਨ.ਆਰ.ਆਈ. ਵੀਰਾਂ ਸਦਕਾ ਇਸ ਬੱਚੇ ਦੀ ਮਦਦ ਕੀਤੀ ਗਈ | ਇਸ ਮੌਕੇ ਪੀੜਿਤ ਬੱਚੇ ਦੀ ਮਾਤਾ ਸੁਖਵਿੰਦਰ ਕੌਰ ਨੇ ਮਾਨਵਤਾ ਵੈੱਲਫੇਅਰ ਸੋਸਾਇਟੀ ਗੜ੍ਹਦੀਵਾਲਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਮਾਨਵਤਾ ਵੈੱਲਫੇਅਰ ਸੁਸਾਇਟੀ ਗੜ੍ਹਦੀਵਾਲਾ ਦੇ ਮੈਂਬਰਾਂ ਨੇ ਕਿਹਾ ਕਿ ਅਗਾਂਹ ਵੀ ਜੇ ਜ਼ਰੂਰਤ ਪਈ ਤਾਂ ਬੱਚੇ ਦੀ ਮਦਦ ਲਈ ਸੁਸਾਇਟੀ ਵੱਲੋਂ ਸੇਵਾ ਕੀਤੀ ਜਾਵੇਗੀ |
ਪਿਛਲੀ ਖ਼ਬਰ ਡਾ. ਅੰਬੇਡਕਰ ਦਾ ਜਨਮ ਦਿਨ ਮਨਾਇਆ ਅਗਲੀ ਖ਼ਬਰ ਗਿਆਨੀ ਦਿੱਤ ਸਿੰਘ ਦੀ ਯਾਦ 'ਚ ਸਮਾਗਮ 21 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।