25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਡੇਂਗੂ ਜਾਗਰੂਕਤਾ ਟੀਮਾਂ ਨੂੰ ਵੱਖ-ਵੱਖ ਮੁਹੱਲਿਆਂ 'ਚ ਡੇਂਗੂ ਲਾਰਵਾ ਦੀ ਚੈਕਿੰਗ ਲਈ ਕੀਤਾ ਰਵਾਨਾ

ਅਜੀਤ ਡੈਸਕ 18-04-2026
ਹੁਸ਼ਿਆਰਪੁਰ, 17 ਅਪ੍ਰੈਲ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ. ਮਨਦੀਪ ਕਮਲ ਦੀ ਯੋਗ ਅਗਵਾਈ ਹੇਠ ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ ਮੁਹਿੰਮ ਤਹਿਤ ਜ਼ਿਲ੍ਹੇ ਭਰ ਵਿਚ ਡੇਂਗੂ ਵਿਰੋਧੀ ਸਰਗਰਮੀਆਂ ਨੂੰ ਜਾਰੀ ਰੱਖਦਿਆਂ ਹੁਸ਼ਿਆਰਪੁਰ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਡੇਂਗੂ ਜਾਗਰੂਕਤਾ, ਲਾਰਵਾ ਦੀ ਚੈਕਿੰਗ ਅਤੇ ਸਪਰੇਅ ਲਈ ਟੀਮਾਂ ਨੂੰ ਰਵਾਨਾ ਕੀਤਾ ਗਿਆ | ਜਾਗਰੂਕਤਾ ਟੀਮਾਂ ਨੂੰ ਰਵਾਨਾ ਕਰਦੇ ਹੋਏ ਹਰੀ ਝੰਡੀ ਦਿੰਦੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਨੇ ਕਿਹਾ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਵੀ ਟੀਮਾਂ ਬਣਾ ਕੇ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿਚ ਜਾ ਕੇ ਇਨ੍ਹਾਂ ਸਰਗਰਮੀਆਂ ਦੀ ਚੈਕਿੰਗ ਕੀਤੀ ਜਾਵੇਗੀ ਅਤੇ ਜ਼ਿਲੇ੍ਹ ਭਰ ਵਿਚ ਇਹ ਮੁਹਿੰਮ ਡਾ. ਜਗਦੀਪ ਸਿੰਘ ਜ਼ਿਲ੍ਹਾ ਐਪੀਡੀਮੋਲੋਜਿਸਟ ਦੀ ਦੇਖ-ਰੇਖ ਹੇਠ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਕੂਲਰਾਂ ਵਿਚ ਮਿਲਣ ਵਾਲੇ ਡੇਂਗੂ ਦੇ ਲਾਰਵੇ ਦੀ ਨਰਸਿੰਗ ਵਿਦਿਆਰਥੀਆਂ ਨੂੰ ਪਛਾਣ ਕਰਵਾਈ ਜਾਵੇਗੀ ਤਾਂ ਜੋ ਉਨ੍ਹਾਂ ਨੂੰ ਟਰੇਂਡ ਕੀਤਾ ਜਾ ਸਕੇ ਅਤੇ ਲਾਰਵਾ ਮਿਲਣ 'ਤੇ ਉਸ ਨੂੰ ਮੌਕੇ 'ਤੇ ਹੀ ਨਸ਼ਟ ਕੀਤਾ ਜਾਵੇਗਾ ਅਤੇ ਆਮ ਲੋਕਾਂ ਨੂੰ ਡੇਂਗੂ ਸੰਬੰਧੀ ਜਾਗਰੂਕ ਕੀਤਾ ਜਾਵੇਗਾ | ਉਨ੍ਹਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਘਰ ਆਉਣ ਤੇ ਸਹਿਯੋਗ ਦਿੱਤਾ ਜਾਵੇ | ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਜਗਦੀਪ ਨੇ ਦੱਸਿਆ ਕਿ ਟੀਮਾਂ ਵੱਲੋਂ ਘਰ-ਘਰ ਜਾ ਕੇ ਪਰਿਵਾਰਕ ਮੈਂਬਰਾਂ ਨੂੰ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਜਾ ਜਾਵੇਗਾ | ਇਸ ਮੌਕੇ ਤੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਤਰਸੇਮ ਲਾਲ, ਡਿਪਟੀ ਮਾਸ ਮੀਡੀਆ ਅਫ਼ਸਰ ਰਮਨਦੀਪ ਕੌਰ, ਡਿਪਟੀ ਮਾਸ ਮੀਡੀਆ ਅਫ਼ਸਰ ਰਵਿੰਦਰ ਜੱਸਲ, ਸੁਪਰਡੈਂਟ ਸੰਜੀਵ ਕੁਮਾਰ,ਏ.ਐਮ.ਓ ਸੋਮਨਾਥ, ਹੈਲਥ ਇੰਸਪੈਕਟਰ ਤਰਸੇਮ ਸਿੰਘ, ਵਿਸ਼ਾਲ ਪੁਰੀ, ਜਸਵਿੰਦਰ ਸਿੰਘ, ਰਣਜੀਤ ਸਿੰਘ, ਬਸੰਤ ਕੁਮਾਰ, ਪੀ.ਏ.ਟੂ ਸਿਵਲ ਸਰਜਨ ਸਤਪਾਲ ਤੋਂ ਇਲਾਵਾ ਮਲਟੀ ਪਰਪਜ਼ ਮੇਲ ਹੈਲਥ ਵਰਕਰ ਅਤੇ ਨਰਸਿੰਗ ਸਟੂਡੈਂਟ ਹਾਜ਼ਰ ਸਨ |
ਪਿਛਲੀ ਖ਼ਬਰ ਸਿੱਖਿਆ ਕ੍ਰਾਂਤੀ ਤਹਿਤ ਚੁੱਕੇ ਕਦਮਾਂ ਦਾ ਵਿਦਿਆਰਥੀਆਂ ਨੂੰ ਹੋਇਆ ਲਾਭ- ਜਿੰਪਾ ਅਗਲੀ ਖ਼ਬਰ ਸਿਵਲ ਹਸਪਤਾਲ ਦਸੂਹਾ ਕਾਇਆ ਕਲਪ 'ਚੋਂ ਪੰਜਾਬ ਭਰ 'ਚੋਂ ਪਹਿਲੇ ਸਥਾਨ 'ਤੇ ਰਿਹਾ- ਡਾ. ਮਨਮੋਹਨ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।