24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਗੁਰੂ ਰਾਮਦਾਸ ਜੀ ਦੇ ਲੰਗਰਾਂ ਲਈ ਇਲਾਕੇ ਦੀ ਸੰਗਤ ਕਣਕ ਦੀ ਸੇਵਾ ਪਾਵੇ- ਰਵਿੰਦਰ ਸਿੰਘ ਚੱਕ

ਅਜੀਤ ਡੈਸਕ 18-04-2026
ਮੁਕੇਰੀਆਂ, 17 ਅਪ੍ਰੈਲ (ਰਾਮਗੜ੍ਹੀਆ)-ਜਥੇਦਾਰ ਰਵਿੰਦਰ ਸਿੰਘ ਚੱਕ ਮੈਂਬਰ ਐੱਸ.ਜੀ.ਪੀ.ਸੀ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਾਲਾਂ ਤੋਂ ਸ੍ਰੀ ਦਰਬਾਰ ਸਾਹਿਬ ਵਿਖੇ ਇਲਾਕੇ ਤੋਂ ਕਣਕ ਭੇਜੀ ਜਾਂਦੀ ਹੈ | ਇਸ ਵਾਰ ਵੀ ਸ੍ਰੀ ਦਰਬਾਰ ਸਹਿਬ ਵਿਖੇ ਕਣਕ ਭੇਜੀ ਜਾਣੀ ਹੈ ਜਿਸ ਵਾਸਤੇ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿੱਥੇ ਲੱਖਾਂ ਪ੍ਰਾਣੀ ਪ੍ਰਸ਼ਾਦਾ ਛੱਕਦੇ ਹਨ, ਉਥੇ ਆਪਣੇ ਇਲਾਕੇ ਤੋਂ ਵੀ ਲੰਗਰਾਂ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ | ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਸੰਗਤ ਆਪਣੀ ਦਸਾਂ ਨੌਹਾਂ ਦੀ ਕਿਰਤ ਕਮਾਈ ਵਿੱਚੋਂ ਯੋਗਦਾਨ ਪਾ ਕੇ ਗੁਰੂੁ ਘਰ ਦੀਆ ਖੁਸ਼ੀਆਂ ਪ੍ਰਾਪਤ ਕਰਨ ਜੀ | ਗੁਰੂ ਮਹਾਰਾਜ ਪਰਿਵਾਰਾਂ ਦੀ ਚੜਦੀ ਕਲਾ ਅਤੇ ਕਮਾਈਆਂ ਵਿਚ ਵਾਧਾ ਕਰਨ ਇਹ ਸਾਡੀ ਦਿਲੋਂ ਅਰਦਾਸ ਹੈ ਜੀ |
ਪਿਛਲੀ ਖ਼ਬਰ ਅਸਮਿਤਾ ਅੰਡਰ-13 ਲੜਕੀਆਂ ਨੈਸ਼ਨਲ ਫੁੱਟਬਾਲ ਲੀਗ ਦਾ ਕਰਨਾਟਕਾ ਸੂਬਾ ਬਣਿਆ ਚੈਂਪੀਅਨ ਅਗਲੀ ਖ਼ਬਰ ਕੁਲਦੀਪ ਕੁਮਾਰ ਸਾਥੀਆਂ ਸਮੇਤ ਸਾਬਕਾ ਮੰਤਰੀ ਗੁਰਕੀਰਤ ਸਿੰਘ ਦੀ ਅਗਵਾਈ ਹੇਠ ਕਾਂਗਰਸ 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।