21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

'ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ' ਮੁਹਿੰਮ ਤਹਿਤ ਜਾਗਰੂਕਤਾ ਕੈਂਪ ਲਗਾਇਆ

ਅਜੀਤ ਡੈਸਕ 18-04-2026
ਪੱਸੀ ਕੰਢੀ, 17 ਅਪ੍ਰੈਲ (ਜਗਤਾਰ ਸਿੰਘ ਰਜਪਾਲਮਾ)-ਸਿਵਲ ਸਰਜਨ ਡਾਕਟਰ ਮਨਦੀਪ ਕਮਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾਕਟਰ ਜਗਦੀਪ ਸਿੰਘ ਜ਼ਿਲ੍ਹਾ ਐਪੀਡਮੋਲਜਿਸਟ ਅਤੇ ਡਾਕਟਰ ਰੋਹਿਤ ਬਰੂਟਾ ਐੱਸ. ਐੱਮ. ਓ. ਪੀ. ਐੱਚ. ਸੀ. ਮੰਡ ਭੰਡੇਰ ਦੀ ਅਗਵਾਈ ਹੇਠ ਪਿੰਡ ਛੰਗਿਆਲ ਵਿਖੇ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਮੁਹਿੰਮ ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਸਮੇਂ ਆਏ ਹੋਏ ਲੋਕਾਂ ਨੂੰ ਹੈਲਥ ਇੰਸਪੈਕਟਰ ਰਾਜ਼ੇਸ਼ ਕੁਮਾਰ ਅਤੇ ਸਿਹਤ ਕਰਮਚਾਰੀ ਰਾਜੀਵ ਰੋਮੀ ਨੇ ਮਲੇਰੀਆ ਬੁਖ਼ਾਰ ਅਤੇ ਡੇਂਗੂ ਬੁਖ਼ਾਰ ਦੇ ਲੱਛਣ ਅਤੇ ਬਚਾਓ ਦੇ ਤਰੀਕਿਆਂ ਬਾਰੇ ਵਿਸਥਾਰ ਨਾਲ ਦੱਸਿਆ | ਡੇਂਗੂ ਦਾ ਬੁਖਾਰ ਮਾਦਾ ਏਡੀਜ਼ ਮੱਛਰ ਦੇ ਕੱਟਣ ਨਾਲ ਹੁੰਦਾ ਹੈ | ਤੇਜ਼ ਬੁਖਾਰ, ਸਿਰ ਦਰਦ, ਚਮੜੀ ਤੇ ਲਾਲ ਰੰਗ ਦੇ ਨਿਸ਼ਾਨ, ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ ਥਕਾਵਟ, ਮੂੰਹ ਅਤੇ ਮਸੂੜਿ੍ਹਆਂ ਵਿਚੋਂ ਖ਼ੂਨ ਦਾ ਵਗਨਾ, ਜੋੜਾਂ ਵਿਚ ਦਰਦ ਆਦਿ ਇਸ ਦੇ ਮੁੱਖ ਲੱਛਣ ਹਨ | ਜੇਕਰ ਬੁਖ਼ਾਰ ਦੌਰਾਨ ਕਿਸੇ ਨੂੰ ਉਪਰੋਕਤ ਦਰਸਾਏ ਲੱਛਣ ਨਜ਼ਰ ਆਉਂਦੇ ਹਨ ਤਾਂ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਵਿਚ ਜਾ ਕੇ ਸੰਪਰਕ ਕਰਨਾ ਚਾਹੀਦਾ ਹੈ ਡੇਂਗੂ ਬੁਖ਼ਾਰ ਦਾ ਟੈੱਸਟ ਅਤੇ ਇਲਾਜ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਕੀਤਾ ਜਾਂਦਾ ਹੈ | ਇਸ ਸਮੇਂ ਹੈਲਥ ਇੰਸਪੈਕਟਰ ਰਾਜੇਸ਼ ਕੁਮਾਰ, ਸਿਹਤ ਕਰਮਚਾਰੀ ਰਾਜੀਵ ਰੋਮੀ, ਸਰਪੰਚ ਨੀਲਮ ਕੁਮਾਰੀ, ਜੋਤੀ ਸ਼ਰਮਾ, ਰਜਿੰਦਰ ਕੌਰ ਅਨੁਰਾਧਾ, ਰਾਜ ਕੁਮਾਰੀ, ਉਰਮਲਾ ਦੇਵੀ, ਪ੍ਰਵੀਨ ਕੁਮਾਰੀ, ਆਸ਼ਾ ਵਰਕਰ ਸੁਨੀਤਾ ਦੇਵੀ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਸ਼ਹੀਦ ਬਾਬਾ ਦੀਪ ਸਿੰਘ ਖੰਡੇ ਵਾਲੇ ਚੌਂਕ ਲਈ 31 ਹਜ਼ਾਰ ਦੀ ਸੇਵਾ ਭੇਟ ਅਗਲੀ ਖ਼ਬਰ ਰੈੱਡ ਰਿਬਨ ਕਲੱਬ ਦੇ ਇੰਚਾਰਜ ਡਾ. ਅਰਵਿੰਦਰ ਕੌਰ ਤੇ ਵਿਦਿਆਰਥਣ ਆਰਤੀ ਕੁਮਾਰੀ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।