ਹੁਸ਼ਿਆਰਪੁਰ, 28 ਅਪ੍ਰੈਲ (ਬਲਜਿੰਦਰਪਾਲ ਸਿੰਘ)-ਡਾ. ਭੀਮ ਰਾਓ ਅੰਬੇਡਕਰ ਵੈੱਲਫੇਅਰ ਸੁਸਾਇਟੀ ਵਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਸਬੰਧੀ ਪਿੰਡ ਬੋਹਣ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬੜੀ ਉਤਸ਼ਾਹ ਨਾਲ ਸਮਾਗਮ ਕਰਵਾਇਆ ਗਿਆ | ਇਸ ਮੌਕੇ ਨਾਟਕ ਦਾਦਾ ਐਂਡ ਫ਼ਿਲਮ ਪ੍ਰੋਡਕਸ਼ਨ ਵਲੋਂ 'ਕ੍ਰਾਂਤੀ ਬਾਬਾ ਸਾਹਿਬ ਦੀ' ਪੇਸ਼ ਕੀਤਾ ਗਿਆ, ਵਿਦਿਆਰਥੀਆਂ ਦੇ ਭਾਸ਼ਣ ਦਿੱਤਾ ਤੇ ਬੁਲਾਰਿਆਂ ਦੇ ਵਿਚਾਰ ਪੇਸ਼ ਕੀਤੇ | ਇਸ ਤੋਂ ਇਲਾਵਾ ਅਮਨਦੀਪ ਸਿੰਘ ਸਿੱਧੂ ਮੈਂਬਰ ਫੂੱਲੇ ਸ਼ਾਹੂ ਅੰਬੇਡਕਰ ਤੇ ਡਾ. ਜਸਵੰਤ ਰਾਏ ਖੋਜ ਅਫ਼ਸਰ ਭਾਸ਼ਾ ਵਿਭਾਗ ਹੁਸ਼ਿਆਰਪੁਰ ਨੇ ਬਾਬਾ ਸਾਹਿਬ ਦੇ ਜੀਵਨ 'ਤੇ ਚਾਨਣਾ ਪਾਇਆ | ਇਸ ਮੌਕੇ ਸੁਸਾਇਟੀ ਵਲੋਂ ਮੈਡਮ ਕੁਲਵਿੰਦਰਾ ਦੇਵੀ, ਬੱਚੀ ਜਸ਼ਨਪ੍ਰੀਤ ਤੇ ਹਾਜ਼ਰ ਧੀਆਂ-ਭੈਣਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਸਰਪੰਚ ਗੁਰਚਰਨ ਸਿੰਘ ਮੰਟੂ, ਸਮੂਹ ਪੰਚਾਇਤ ਮੈਂਬਰਾਂ, ਆਂਗਣਵਾੜੀ ਵਰਕਰਾਂ ਸਮੇਤ ਵਧੀਕ ਨਿਗਰਾਨ ਇੰਜੀਨੀਅਰ ਮਨਰੂਪ ਸਿੰਘ, ਚੇਅਰਪਰਸਨ ਬਾਲਕ ਸੰਮਤੀ ਕੁਲਵਿੰਦਰ ਕੌਰ, ਸੁਸਾਇਟੀ ਦੇ ਚੇਅਰਮੈਨ ਰਾਜਿੰਦਰ ਕੁਮਾਰ ਭਾਟੀਆ, ਪ੍ਰਧਾਨ ਹੁਸਨ ਲਾਲ, ਪਰਮਿੰਦਰ ਸੈਕਟਰੀ, ਹਰਪ੍ਰੀਤ ਭਾਟੀਆ ਕੈਸ਼ੀਅਰ, ਸੋਨੂੰ ਜਤਿੰਦਰ ਮੀਤ ਪ੍ਰਧਾਨ, ਲਖਵਿੰਦਰ ਜੁਆਇੰਟ ਸੈਕਟਰੀ, ਪਰਮਜੀਤ ਕੁਮਾਰ ਸਹਾਇਕ ਕੈਸ਼ੀਅਰ, ਕੁਲਵੀਰ ਸਿੰਘ ਮੀਤ ਪ੍ਰਧਾਨ-2, ਚਮਨ ਲਾਲ, ਸੋਮ ਨਾਥ, ਬਲਰਾਜ ਸਿੰਘ, ਕਿ੍ਪਾਲ ਸਿੰਘ, ਡਾ.ਅਸ਼ਵਨੀ ਭਾਟੀਆ, ਸੁਰਜੀਤ ਸਿੰਘ, ਅਸ਼ੋਕ ਕੁਮਾਰ ਬੱਧਣ, ਸੋਨੀ, ਹਰਜੋਤ, ਧਰਮ ਪਾਲ, ਰੈਪੀ ਭਾਟੀਆ, ਸਾਗਰ, ਸੁਖਦੇਵ, ਕਾਕਾ, ਅਮਰਜੀਤ ਸਿੰਘ ਮੱਟੂ ਤੇ ਅਮਰਜੀਤ ਕੁਮਾਰ ਆਦਿ ਹਾਜ਼ਰ ਸਨ |