22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਵਿਧਾਇਕ ਘੁੰਮਣ ਵਲੋਂ ਸਰਕਾਰੀ ਸਕੂਲ ਘਗਵਾਲ ਵਿਖੇ ਸਾਇੰਸ ਲੈਬ ਤੇ ਸਮਾਰਟ ਕਮਰੇ ਦਾ ਉਦਘਾਟਨ <br/>

ਅਜੀਤ ਡੈਸਕ 29-04-2026
ਤਲਵਾੜਾ, 28 ਅਪ੍ਰੈਲ (ਮਨੀਸ਼ਾ ਮਹਿਤਾ)-ਦਾਤਾਰਪੁਰ ਦੇ ਗੁਆਂਢੀ ਪਿੰਡ ਘੁੱਗਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਤਿੰਨ ਸਾਇੰਸ ਲੈਬ ਅਤੇ ਇਕ ਸਮਾਰਟ ਰੂਮ ਦਾ ਉਦਘਾਟਨ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਨੇ ਆਪਣੇ ਕਰ ਕਮਲਾਂ ਨਾਲ ਕੀਤਾ | ਇਸ ਤੋਂ ਪਹਿਲਾਂ ਸਕੂਲ ਪਹੁੰਚਣ ਤੇ ਸਕੂਲ ਇੰਚਾਰਜ ਵਿਜੈ ਕੁਮਾਰ ਦੀ ਯੋਗ ਅਗਵਾਈ 'ਚ ਸਮੂਹ ਸਟਾਫ਼ ਮੈਂਬਰਾਂ ਵਲੋਂ ਐਡ. ਘੁੰਮਣ ਦਾ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ | ਐਡ. ਘੁੰਮਣ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਤਿੰਨ ਸਾਇੰਸ ਲੈਬ ਅਤੇ ਇੱਕ ਸਮਾਰਟ ਰੂਮ ਤੇ ਲਗਪਗ 35 ਲੱਖ ਰੁਪਏ ਖ਼ਰਚ ਆਏ ਹਨ, ਜੋ ਕਿ ਅੱਜ ਵਿਦਿਆਰਥੀਆਂ ਦੇ ਹਵਾਲੇ ਕਰ ਦਿੱਤੇ ਗਏ ਹਨ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਹੋਰ ਵੀ ਕੰਮ ਕਰਵਾਏ ਜਾਣਗੇ | ਇਸ ਮੌਕੇ ਬੀ. ਐਨ. ਓ. ਦੀਪਕ ਸ਼ਰਮਾ, ਸਕੂਲ ਇੰਚਾਰਜ ਵਿਜੈ ਕੁਮਾਰ, ਪਿ੍ੰਸੀਪਲ ਵਿਕਰਮ ਸਿੰਘ, ਅਜੀਤ ਸਿੰਘ, ਰਮਨ ਚੌਧਰੀ, ਪਰਮਜੀਤ ਪੰਮੀ, ਪਵਨ ਜੱਗੀ, ਅਜੈ ਸਲਾਰੀਆ, ਸਰਵਜੀਤ ਕੌਰ, ਸਰਪੰਚ ਸੋਮਾ ਦੇਵੀ, ਬਲਾਕ ਪ੍ਰਧਾਨ ਕਰਨੈਲ ਸਿੰਘ ਰਾਣਾ, ਬਾਬਾ ਮਸਤਾ ਨੰਦ, ਸਰਪੰਚ ਗਗੜ ਮਾਨ ਸਿੰਘ, ਗੌਰਵ ਸਵਾਰ, ਪੀ. ਏ. ਅਜੈ ਕੁਮਾਰ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ 'ਆਪ' ਆਗੂ ਤੇ ਸਮੂਹ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਖ਼ਾਲਸਾ ਕਾਲਜ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਨੇ 'ਪੀਅਰ ਸਟਿੱਚ ਵਰਕਸ਼ਾਪ' ਲਗਾਈ ਅਗਲੀ ਖ਼ਬਰ ਭਾਈ ਮੱਖਣ ਸਿੰਘ ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਜਨਰਲ ਸਕੱਤਰ ਬਣੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।