ਗੜ੍ਹਦੀਵਾਲਾ, 28 ਅਪ੍ਰੈਲ (ਚੱਗਰ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸਕੱਤਰ (ਸਿੱਖਿਆ) ਸੁਖਮਿੰਦਰ ਸਿੰਘ ਦੀ ਰਹਿਨੁਮਾਈ ਅਤੇ ਪਿ੍ੰ. ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਵੱਲੋਂ ਆਈ.ਕਿਊ.ਏ.ਸੀ. ਅਤੇ ਡੋਮੇਨ ਕਲੱਬ ਦੇ ਸਹਿਯੋਗ ਨਾਲ 'ਪੀਅਰ ਸਟਿੱਚ ਵਰਕਸ਼ਾਪ' ਦਾ ਲਗਾਈ ਗਈ, ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਪ੍ਰੈਕਟੀਕਲ ਗਿਆਨ ਨੂੰ ਵਧਾਉਣਾ ਅਤੇ ਇਕ ਦੂਜੇ ਨਾਲ ਸਿੱਖਣ ਦੀ ਪ੍ਰਕਿਰਿਆ ਨੂੰ ਮਜ਼ਬੂਤ ਕਰਨਾ ਸੀ | ਵਰਕਸ਼ਾਪ ਵਿਚ ਬੀ.ਐੱਸ.ਸੀ. ਫ਼ੈਸ਼ਨ ਡਿਜ਼ਾਈਨਿੰਗ ਦੀ ਵਿਦਿਆਰਥਣ ਨੀਲਮ ਭਾਟੀਆ ਨੇ ਸਹਿਭਾਗੀ ਵਿਦਿਆਰਥੀਆਂ ਨੂੰ Tਸੂਟ ਅਤੇ ਪਲਾਜ਼ੋ ਦੀ ਡ੍ਰਾਫਟਿੰਗU ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਨੇ ਡ੍ਰਾਫਟਿੰਗ ਦੇ ਬੁਨਿਆਦੀ ਨਿਯਮਾਂ ਤੋਂ ਲੈ ਕੇ ਮਾਪ ਲੈਣ ਦੀ ਸਹੀ ਵਿਧੀ, ਪੈਟਰਨ ਬਣਾਉਣ ਦੇ ਤਰੀਕੇ ਅਤੇ ਕੱਟਿੰਗ ਦੇ ਅਹਿਮ ਨੁਕਤਿਆਂ ਬਾਰੇ ਪ੍ਰਯੋਗਾਤਮਿਕ ਡੈਮੋਨਸਟਰੇਸ਼ਨ ਵੀ ਦਿੱਤੀ | ਜਦ ਕਿ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਦੇ ਮੁਖੀ ਮੈਡਮ ਸ਼ਰਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਚ ਸਰਗਰਮ ਭਾਗ ਲੈਣ ਅਤੇ ਆਪਣੀ ਰਚਨਾਤਮਿਕਤਾ ਨੂੰ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਦੇ ਮੈਡਮ ਨੇਹਾ ਤੇ ਵਿਦਿਆਰਥੀ ਹਾਜ਼ਰ ਸਨ |