21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਸ਼੍ਰੋਮਣੀ ਅਕਾਲੀ ਦਲ (ਬ) ਦੀ ਮੀਟਿੰਗ ਹੋਈ <br/>

ਅਜੀਤ ਡੈਸਕ 29-04-2026
ਗੜ੍ਹਦੀਵਾਲਾ, 28 ਅਪ੍ਰੈਲ (ਚੱਗਰ)-ਸ਼੍ਰੋਮਣੀ ਅਕਾਲੀ ਦਲ (ਬ) ਦੀ ਮੀਟਿੰਗ ਗੜ੍ਹਦੀਵਾਲ ਵਿਖੇ ਹੋਈ, ਜਿਸ 'ਚ ਕਮਲਜੀਤ ਸਿੰਘ ਕੁਲਾਰ ਰਸੂਲਪੁਰ ਮੈਂਬਰ ਜਰਨਲ ਕੌਂਸਲ ਅਕਾਲੀ ਦਲ ਨੇ ਸੰਬੋਧਨ ਦੌਰਾਨ 'ਆਪ' ਦੇ ਸੱਤ ਰਾਜ ਸਭਾ ਮੈਂਬਰਾਂ ਦਾ ਪਾਰਟੀ ਛੱਡ ਕੇ ਬੀ.ਜੇ.ਪੀ. ਵਿਚ ਚੱਲੇ ਜਾਣ ਸੰਬੰਧੀ ਪ੍ਰਤੀਕਰਮ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਭਿ੍ਸ਼ਟ ਲੀਡਰਾਂ ਨਾਲ ਭਰੀ ਹੋਈ ਹੈ ਅਤੇ ਪਾਰਟੀ ਵਿਚ ਸੀਨੀਅਰ ਲੀਡਰਾਂ ਜਿਨ੍ਹਾਂ ਨੂੰ ਉਨ੍ਹਾਂ ਆਪ ਚੁਣਿਆ ਸੀ ਦਾ 'ਆਪ' ਤੋ ਭਰੋਸਾ ਉੱਠ ਗਿਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਤੋਂ ਬਾਹਰੀ ਗੈਰ-ਪੰਜਾਬੀ ਲੋਕਾਂ ਨੂੰ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਰਾਜ ਸਭਾ ਮੈਂਬਰ ਲਾਇਆ ਸੀ ਪਰ ਅੱਜ ਉਹ ਸਾਰੇ ਇੱਕ-ਇੱਕ ਕਰ ਕੇ ਭੱਜ ਰਹੇ ਹਨ | ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਲੋਕ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਵੱਡੀ ਬਹੁਮਤ ਨਾਲ ਰਾਜ ਭਾਗ ਵਿਚ ਲੈ ਕੇ ਆਉਣਗੇ | ਇਸ ਮੌਕੇ ਅਵਤਾਰ ਸਿੰਘ ਬੈਰਮਪੁਰ, ਪਰਮਬੀਰ ਸਿੰਘ ਬੈਰਮਪੁਰ, ਗੁਰਮੁਖ ਸਿੰਘ ਖ਼ਿਆਲਾ, ਸੁਖਵਿੰਦਰ ਸਿੰਘ ਮਾਛੀਆਂ ਕਮਲ ਤਲਵੰਡੀ ਜੱਟਾਂ, ਪੰਮ ਤਲਵੰਡੀ, ਲੱਕੀ ਰਾਈ ਬਾਹਲਾ, ਭਵਨਦੀਪ ਸਿੰਘ ਸਰਾਈ. ਚਮਕੋਰ ਸਿੰਘ ਮੱਲੀਆਂ, ਹਰਕਮਲ ਸਿੰਘ, ਜਗੀਰ ਸਿੰਘ ਬਾਹਲਾ, ਪ੍ਰਭ ਬੈਰਮ ਸਮੇਤ ਨੌਜਵਾਨ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਸੇਂਟ ਸੋਲਜਰ ਸਕੂਲ ਵਿਖੇ ਸੈਮੀਨਾਰ ਲਗਾਇਆ ਅਗਲੀ ਖ਼ਬਰ ਡੇਰਾ ਸੱਚਖੰਡ ਬੱਲਾਂ ਵਿਖੇ ਤਿਰਲੋਕ ਸਾਹੀ ਨੇ ਸੰਤ ਨਿਰੰਜਨ ਦਾਸ ਤੋਂ ਅਸ਼ੀਰਵਾਦ ਕੀਤਾ ਪ੍ਰਾਪਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।