ਰਾਮਗੜ੍ਹ ਸੀਕਰੀ, 28 ਅਪ੍ਰੈਲ (ਕਟੋਚ)-ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੂੰਬੋਤਾੜ ਵਿਖੇ ਕਰੀਬ 7.48 ਲੱਖ ਰੁਪਏ ਦੀ ਲਾਗਤ ਨਾਲ ਬਣੇ ਵਾਧੂ ਕਲਾਸ ਰੂਮ ਦਾ ਉਦਘਾਟਨ ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਵਲੋਂ ਕੀਤਾ ਗਿਆ | ਇਸ ਤੋਂ ਪਹਿਲਾਂ ਸਕੂਲ ਪਹੁੰਚਣ 'ਤੇ ਸਕੂਲ ਦੇ ਕਾਰਜਕਾਰੀ ਪਿ੍ੰਸੀਪਲ ਮੈਡਮ ਰੇਨੂੰ ਬਾਲਾ ਦੀ ਅਗਵਾਈ ਵਿਚ ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਭਰਵਾਂ ਸੁਆਗਤ ਕੀਤਾ ਗਿਆ | ਇਸ ਮੌਕੇ ਬੀ. ਐਨ. ਓ. ਪਿ੍ੰਸੀਪਲ ਜਪਿੰਦਰ ਕੁਮਾਰ, ਪਿ੍ੰਸੀਪਲ ਰਾਮ ਪ੍ਰਕਾਸ਼, ਜਸਵੀਰ ਤਲਵਾੜਾ, ਪੁਸ਼ਪਿੰਦਰ ਜੋਗੀ, ਸ਼ੰਭੂ ਦੱਤ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ | ਇਸ ਤੋਂ ਪਹਿਲਾਂ ਕਾਰਜਕਾਰੀ ਪਿ੍ੰਸੀਪਲ ਮੈਡਮ ਰੇਨੂ ਬਾਲਾ ਨੇ ਸੰਬੋਧਿਤ ਕਰਦਿਆਂ ਸਕੂਲ ਦੇ ਵਿੱਦਿਅਕ ਢਾਂਚੇ ਦੀ ਜਾਣਕਾਰੀ ਦੇਣ ਦੇ ਨਾਲ-ਨਾਲ ਵਿਧਾਇਕ ਘੁੰਮਣ ਦਾ ਫ਼ੰਡ ਮੁਹੱਈਆ ਕਰਵਾਉਣ ਲਈ ਧੰਨਵਾਦ ਪ੍ਰਗਟ ਕੀਤਾ | ਵਿਦਿਆਰਥੀਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ | ਸਕੂਲ ਪ੍ਰਬੰਧਕ ਵਲੋਂ ਵਿਧਾਇਕ ਘੁੰਮਣ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋ ਇਲਾਵਾ ਮਾਸਟਰ ਸਤੀਸ਼ ਕੁਮਾਰ, ਅਨੀਤਾ ਰਾਣੀ, ਲੈਕਚਰਾਰ ਬਿਕਰਮ ਕੌਂਡਲ, ਲੈਕਚਰਾਰ ਪ੍ਰਵੀਨ ਕੁਮਾਰ, ਗੁਰਦੀਪ ਚੰਦ, ਅੰਜਨਾ ਕੁਮਾਰੀ, ਕੁਲਦੀਪ ਕੁਮਾਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਨਵਦੀਪ ਕੌਰ, ਵੰਦਨਾ, ਰਾਜੇਸ਼ ਕੁਮਾਰ, ਜਗਦੀਪ ਸਿੰਘ, ਪ੍ਰੀਤੀ ਮਹਿਤਾ, ਆਸ਼ਾ, ਪੂਰਨ ਚੰਦ ਆਦਿ ਹਾਜ਼ਰ ਸਨ |