ਮੁਕੇਰੀਆਂ, 29 ਅਪ੍ਰੈਲ (ਰਾਮਗੜ੍ਹੀਆ)-ਸਬ ਡਵੀਜ਼ਨ ਮੁਕੇਰੀਆਂ ਦੀ ਮੇਨ ਸ਼ਾਖਾ ਪੀ. ਐੱਨ. ਬੀ. ਵਲੋਂ ਆਪਣੇ ਅਧੀਨ ਚੱਲਦੀ ਤਲਵਾੜਾ ਪੀ. ਐੱਨ. ਬੀ. ਸ਼ਾਖਾ ਦੇ ਸਹਿਯੋਗ ਨਾਲ ਕਸਬਾ ਸੰਸਾਰਪੁਰ ਟੈਰੇਸ (ਹਿਮਾਚਲ ਪ੍ਰਦੇਸ਼) ਵਿਖੇ ਐੱਮ. ਐੱਸ. ਐੱਮ. ਈ ਆਊਟਰੀਚ ਪ੍ਰੋਗਰਾਮ ਤਹਿਤ ਇਕ ਕੈਂਪ ਲਗਾਇਆ ਗਿਆ ਜਿਸ ਵਿਚ ਡਿਪਟੀ ਸਰਕਲ ਹੈੱਡ ਅਤੇ ਏ.ਜੀ.ਐਮ ਰਮੇਸ਼ ਅਗਰਵਾਲ, ਐੱਮ.ਸੀ.ਸੀ. ਦੇ ਮੁੱਖ ਪ੍ਰਬੰਧਕ ਰਣਜੀਤ ਕੁਮਾਰ ਅਤੇ ਪੀ.ਐਨ.ਬੀ ਮੇਨ ਬ੍ਰਾਂਚ ਮੁਕੇਰੀਆਂ ਸ਼ਾਖਾ ਦੇ ਸ਼ਾਖਾ ਮੁਖੀ ਚੀਫ਼ ਮੈਨੇਜਰ ਬਾਲਕਿ੍ਸ਼ਨ ਵਲੋਂ ਸ਼ਿਰਕਤ ਕੀਤੀ ਗਈ | ਇਸ ਮੌਕੇ ਐੱਮ.ਐੱਸ.ਐੱਮ.ਈ. ਨਾਲ ਸਬੰਧਿਤ ਵੱਖ-ਵੱਖ ਬੈਂਕਿੰਗ ਸਕੀਮਾਂ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ ਗਈ | ਇਸ ਮੌਕੇ ਏ.ਜੀ.ਐਮ ਰਮੇਸ਼ ਅਗਰਵਾਲ ਨੇ ਬੈਂਕ ਵੱਲੋਂ ਦਿੱਤੀਆਂ ਜਾਣ ਵਾਲੀਆਂ ਵੱਖ-ਵੱਖ ਸਹੂਲਤਾਂ ਅਤੇ ਆਰ.ਬੀ.ਆਈ. ਦੀਆਂ ਨਵੀਆਂ ਜਾਰੀ ਹਦਾਇਤਾਂ ਸਬੰਧੀ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ | ਇਸ ਸਮਾਗਮ ਦੌਰਾਨ ਸੁਸ਼ੀਲ ਪਿੰਕੀ, ਪੁਨੀਤ ਮਲਿਕ, ਵਰੁਣ ਸ਼ਰਮਾ, ਅਸ਼ੋਕ ਸਿੱਕਾ, ਦਾਸੀ ਰਾਮ ਸ਼ਰਮਾ, ਸੁਧੀਰ ਸ਼ਰਮਾ, ਮੁਨੀਸ਼ ਕੁਮਾਰ, ਡੀ.ਕੇ. ਸ਼ਾਰਦਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ |