15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਲੁੱਟ-ਖੋਹ ਦੇ ਮਾਮਲੇ 'ਚ ਪਿਸਤੌਲ ਸਮੇਤ 3 ਕਾਬੂ

ਅਜੀਤ ਡੈਸਕ 30-04-2026

ਬੁੱਲ੍ਹੋਵਾਲ, 29 ਅਪ੍ਰੈਲ (ਲੁਗਾਣਾ)-ਥਾਣਾ ਬੁੱਲ੍ਹੋਵਾਲ ਪੁਲਿਸ ਵਲੋਂ ਲੁੱਟ-ਖੋਹ ਦੇ ਮਾਮਲੇ 'ਚ ਤਿੰਨ ਨੌਜਵਾਨਾਂ ਨੂੰ ਇਕ ਪਿਸਟਲ ਸਮੇਤ ਕਾਬੂ ਕੀਤਾ ਗਿਆ | ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਨਰਿੰਦਰ ਸਿੰਘ ਮਿਨਹਾਸ ਤੇ ਥਾਣਾ ਮੁਖੀ ਬੁੱਲ੍ਹੋਵਾਲ ਐੱਸ.ਆਈ ਪਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਬੋਲੈਰੋ ਗੱਡੀ ਸਵਾਰ ਨੌਜਵਾਨਾਂ ਵਲੋਂ ਐਕਟਿਵਾ ਸਵਾਰ ਸੰਜੇ ਅਤੇ ਅਜੇ ਪੁੱਤਰ ਲਛਮਨ ਵਾਸੀਆਨ ਬੁੱਲ੍ਹੋਵਾਲ ਕੋਲੋਂ ਪਿਸਟਲ ਦੀ ਨੋਕ 'ਤੇ 5200 ਰੁਪਏ ਖੋਹ ਲਏ ਸਨ | ਇਸ ਸਬੰਧੀ ਸੂਚਨਾ ਮਿਲਣ 'ਤੇ ਐੱਸ.ਐੱਸ.ਓ. ਪਰਵਿੰਦਰਜੀਤ ਸਿੰਘ ਤੇ ਏ.ਐੱਸ.ਆਈ. ਰਣਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਗੱਡੀਆਂ ਦੀ ਚੈਕਿੰਗ ਦੌਰਾਨ ਉਕਤ ਵਾਰਦਾਤ 'ਚ ਵਰਤੀ ਗਈ ਬੋਲੈਰੋ ਗੱਡੀ ਨੰਬਰ ਪੀ.ਬੀ.30 ਐੱਨ-6588 'ਚ ਸਵਾਰ ਤਿੰਨੋ ਨੌਜਵਾਨਾਂ ਨੂੰ ਕਾਬੂ ਕੀਤਾ | ਕਾਬੂ ਕੀਤੇ ਨੌਜਵਾਨਾਂ ਸੰਦੀਪ ਕੁਮਾਰ ਉਰਫ਼ ਸੰਨੀ ਗੱਡੀ ਚਾਲਕ, ਸੁਖਵੀਰ ਸਿੰਘ ਉਰਫ਼ ਸੋਨੂੰ, ਅਮਰਜੀਤ ਸਿੰਘ ਉਰਫ਼ ਬੱਬੂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਇਕ ਪਿਸਟਲ 32 ਬੋਰ ਤੇ 7.6 ਦੇ ਦੋ ਜ਼ਿੰਦਾ ਰੌਂਦ ਬਰਾਮਦ ਕੀਤੇ |

ਪਿਛਲੀ ਖ਼ਬਰ ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀਆਂ ਨੇ ਸਰਕਾਰੀ ਯੋਜਨਾਵਾਂ ਸੰਬੰਧੀ ਲੋਕਾਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਕੈਂਬਰਿਜ ਓਵਰਸੀਜ਼ ਸਕੂਲ ਦੇ ਵਿਦਿਆਰਥੀ ਧਰੁਵ ਸੈਣੀ ਨੇ ਮਾਣ ਵਧਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।