15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਅੱਜ ਸੇਵਾ-ਮੁਕਤੀ 'ਤੇ ਵਿਸ਼ੇਸ਼:- ਜਰਨੈਲ ਸਿੰਘ ਸੰਧੂ ਸਹਾਇਕ ਪੋਸਟ ਮਾਸਟਰ

ਅਜੀਤ ਡੈਸਕ 30-04-2026
ਗੜ੍ਹਸ਼ੰਕਰ : ਭਾਰਤੀ ਡਾਕ ਵਿਭਾਗ ਵਿਚ ਸਹਾਇਕ ਪੋਸਟਰ ਮਾਸਟਰ ਸੀ.ਪੀ.ਸੀ. (ਪੀ.ਐੱਲ.ਆਈ.) ਸੇਵਾਵਾਂ ਨਿਭਾਅ ਰਹੇ ਜਰਨੈਲ ਸਿੰਘ ਸੰਧੂ ਦਾ ਜਨਮ ਪਿਤਾ ਸ. ਅਜੀਤ ਸਿੰਘ ਸੰਧੂ ਦੇ ਗ੍ਰਹਿ ਮਾਤਾ ਸਰਦਾਰਨੀ ਨਿਰਮਲ ਕੌਰ ਦੀ ਕੁੱਖੋਂ 6 ਅਪੈ੍ਰਲ 1966 ਨੂੰ ਪਿੰਡ ਗੋਗੋਂ ਵਿਖੇ ਹੋਇਆ | ਜਰਨੈਲ ਸਿੰਘ ਸੰਧੂ ਨੇ ਪ੍ਰਾਇਮਰੀ ਸਕੂਲ ਗੋਗੋਂ ਤੋਂ ਮੁੱਢਲੀ ਸਿੱਖਿਆ ਹਾਸਿਲ ਕਰਨ ਉਪਰੰਤ ਦਸਵੀਂ ਹੰਸ ਰਾਜ ਆਰੀਆ ਹਾਈ ਸਕੂਲ ਗੜ੍ਹਸ਼ੰਕਰ ਤੋਂ ਅਤੇ ਗਰੈਜੂਏਸ਼ਨ ਬੀ.ਏ.ਐੱਮ. ਖ਼ਾਲਸਾ ਕਾਲਜ ਗੜ੍ਹਸ਼ੰਕਰ ਤੋਂ ਪਾਸ ਕੀਤੀ | 26 ਸਤੰਬਰ 1990 ਨੂੰ ਉਨ੍ਹਾਂ ਦਾ ਵਿਆਹ ਸੁਖਜੀਵਨ ਕੌਰ ਨਾਲ ਹੋਇਆ | ਉਨ੍ਹਾਂ ਡਾਕ ਵਿਭਾਗ ਵਿਚ 18 ਸਤੰਬਰ 1990 ਤੋਂ ਪਿੰਡ ਗੋਗੋਂ ਦੇ ਡਾਕ ਘਰ ਤੋਂ ਬਰਾਂਚ ਪੋਸਟ ਮਾਸਟਰ ਵਜੋਂ ਸੇਵਾ ਕੀਤੀ ਤੇ 5 ਅਕਤੂਬਰ 1999 ਨੂੰ ਬਤੌਰ ਪੋਸਟਲ ਅਸਿਸਟੈਂਟ ਪ੍ਰਮੋਟ ਹੈ ਕੇ ਮੁੱਖ ਡਾਕਘਰ ਹੁਸ਼ਿਆਰਪੁਰ ਵਿਖੇ ਸੇਵਾ ਸ਼ੁਰੂ ਕੀਤੀ | ਇਸ ਤੋਂ ਬਾਅਦ ਉਨ੍ਹਾਂ ਸਬ ਪੋਸਟ ਮਾਸਟਰ ਸੜੋਆ, ਸਾਹਿਬਾ, ਬਿੰਜੋਂ ਅਤੇ ਰਾਮਪੁਰ ਬਿਲੜੋਂ ਵਿਖੇ ਸ਼ਾਨਦਾਰ ਸੇਵਾਵਾਂ ਨਿਭਾਈਆਂ | ਉਨ੍ਹਾਂ 30 ਸਤੰਬਰ 2021 ਤੋਂ 5 ਮਈ 2025 ਤੱਕ ਸਬ-ਪੋਸਟ ਮਾਸਟਰ (ਐੱਚ.ਐੱਸ.ਜੀ-1) ਸੇਵਾ ਨਿਭਾਈਆਂ | ਜਰਨੈਲ ਸਿੰਘ ਸੰਧੂ ਡਾਕ ਵਿਭਾਗ ਵਿਚ ਕਰੀਬ 36 ਸਾਲ ਦੀ ਬੇਦਾਗ਼ ਸੇਵਾ ਨਿਭਾਉਣ ਉਪਰੰਤ 30 ਅਪ੍ਰੈਲ ਨੂੰ ਸਹਾਇਕ ਪੋਸਟਰ ਮਾਸਟਰ (ਸੀ.ਪੀ.ਸੀ) ਪੀ.ਐੱਲ.ਆਈ. ਮੁੱਖ ਡਾਕਘਰ ਹੁਸ਼ਿਆਰਪੁਰ ਤੋਂ ਸੇਵਾ-ਮੁਕਤ ਹੋ ਰਹੇ ਹਨ | ਧਾਰਮਿਕ ਅਤੇ ਸਮਾਜ ਸੇਵੀ ਕਾਰਜਾਂ ਵਿਚ ਤਤਪਰ ਰਹਿਣ ਵਾਲੇ ਜਰਨੈਲ ਸਿੰਘ ਸੰਧੂ ਨੂੰ ਡਾਕ ਵਿਭਾਗ ਵਲੋਂ 30 ਅਪ੍ਰੈਲ 2026 ਨੂੰ ਸੇਵਾ-ਮੁਕਤੀ 'ਤੇ ਸਨਮਾਨਿਤ ਕੀਤਾ ਜਾ ਰਿਹਾ ਹੈ | -ਧਾਲੀਵਾਲ
ਪਿਛਲੀ ਖ਼ਬਰ ਦੋਗਲੀਆਂ ਨੀਤੀਆਂ ਕਾਰਨ ਡਿੱਗੇਗੀ 'ਆਪ' ਦੀ ਲੰਕਾ- ਖੰਨਾ ਅਗਲੀ ਖ਼ਬਰ ਜਬਰੀ ਵਸੂਲੀ ਲਈ ਸੋਸ਼ਲ ਮੀਡੀਆ 'ਤੇ ਬਲੈਕਮੇਲ ਕਰਨ ਦੇ ਦੋਸ਼ 'ਚ ਮਾਂ-ਧੀ ਨਾਮਜ਼ਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।