ਹੁਸ਼ਿਆਰਪੁਰ, 30 ਅਪ੍ਰੈਲ (ਬਲਜਿੰਦਰਪਾਲ ਸਿੰਘ)-ਪੰਜਾਬ ਕਿ੍ਕਟ ਐਸੋਸੀਏਸ਼ਨ ਵਲੋਂ ਅੰਤਰ-ਜ਼ਿਲ੍ਹਾ ਅੰਡਰ-19 ਲੜਕਿਆਂ ਦੇ ਕਿ੍ਕਟ ਟੂਰਨਾਮੈਂਟ ਲਈ ਜ਼ਿਲ੍ਹਾ ਹੁਸ਼ਿਆਰਪੁਰ ਦੀ ਕਿ੍ਕਟ ਟੀਮ ਦੀ ਚੋਣ 1 ਮਈ ਨੂੰ ਬਾਅਦ ਦੁਪਹਿਰ 1 ਵਜੇ ਸਥਾਨਕ ਐਚ.ਡੀ.ਸੀ.ਏ. ਰੇਲਵੇ ਮੰਡੀ ਦੇ ਖੇਡ ਮੈਦਾਨ 'ਚ ਹੋਵੇਗੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਚ.ਡੀ.ਸੀ.ਏ. ਦੇ ਸਕੱਤਰ ਡਾ: ਰਮਨ ਘਈ ਨੇ ਦੱਸਿਆ ਕਿ ਇਸ ਚੋਣ 'ਚ ਭਾਗ ਲੈਣ ਵਾਲੇ ਖਿਡਾਰੀ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਿਤ ਹੋਣੇ ਚਾਹੀਦੇ ਹਨ ਅਤੇ ਖਿਡਾਰੀਆਂ ਦੀ ਉਮਰ 1 ਸਤੰਬਰ 2026 ਤੱਕ 19 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ | ਉਨ੍ਹਾਂ ਦੱਸਿਆ ਕਿ ਚੋਣ 'ਚ ਭਾਗ ਲੈਣ ਵਾਲੇ ਖਿਡਾਰੀ ਆਪਣਾ ਜਨਮ ਸਰਟੀਫਿਕੇਟ ਅਤੇ ਹੁਸ਼ਿਆਰਪੁਰ ਵਾਸੀ ਹੋਣ ਸਬੰਧੀ ਦਸਤਾਵੇਜ਼ ਲੈ ਕੇ ਪਹੁੰਚਣ |