14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਰਾਜ਼ੀਨਾਮੇ ਦੇ ਰਾਜਨੀਤਕ ਦਬਾਅ ਤੋਂ ਪ੍ਰੇਸ਼ਾਨ ਨੌਜਵਾਨ ਦੇ ਪਿਤਾ ਨੇ ਨਿਗਲਿਆਂ ਜ਼ਹਿਰ, ਹਾਲਤ ਗੰਭੀਰ

ਅਜੀਤ ਡੈਸਕ 01-05-2026
ਮਾਹਿਲਪੁਰ, 30 ਅਪ੍ਰੈਲ (ਰਜਿੰਦਰ ਸਿੰਘ)-ਮਾਹਿਲਪੁਰ ਦੇ ਵਾਰਡ ਨੰਬਰ-12 ਦੇ ਵਸਨੀਕ ਦੀ ਮਹੀਨਾ ਕੁ ਪਹਿਲਾ ਹੋਈ ਲੜਾਈ ਦੇ ਰਾਜ਼ੀਨਾਮੇ ਦੇ ਰਾਜਨੀਤਕ ਦਬਾਅ ਨੂੰ ਲੈ ਕੇ ਇਕ ਧਿਰ ਦੇ ਨੌਜਵਾਨ ਦੇ ਪਿਤਾ ਨੇ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਦੀ ਹਾਲਤ ਗੰਭੀਰ ਹੈ | ਸਿਵਲ ਹਸਪਤਾਲ ਮਾਹਿਲਪੁਰ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪਿ੍ੰਸ ਅਟਵਾਲ ਨੇ ਦਵਿੰਦਰ ਸਿੰਘ ਸੈਣੀ ਪ੍ਰਧਾਨ ਨਗਰ ਪੰਚਾਇਤ ਮਾਹਿਲਪੁਰ ਤੇ ਕੌਂਸਲਰ ਰਾਜ ਕੁਮਾਰ ਰਾਜੂ ਦੀ ਹਾਜ਼ਰੀ 'ਚ ਦੱਸਿਆ ਕਿ ਉਸ ਦੇ ਪਿਤਾ ਮਹਿੰਦਰਪਾਲ ਜੋ ਕਿ ਨਗਰ ਪੰਚਾਇਤ ਮਾਹਿਲਪੁਰ 'ਚ ਸਫ਼ਾਈ ਕਰਮਚਾਰੀ ਵਜੋਂ ਕੰਮ ਕਰ ਰਿਹਾ ਹੈ | ਉਨ੍ਹਾਂ ਦੱਸਿਆ ਕਿ ਅੱਜ ਤੋਂ ਤਕਰੀਬਨ ਇਕ ਮਹੀਨਾ ਪਹਿਲਾਂ ਮੇਰੇ ਛੋਟੇ ਭਰਾ ਦੀ ਇਸੇ ਵਾਰਡ ਦੇ ਕੁੱਝ ਮੁੰਡਿਆਂ ਨਾਲ ਲੜਾਈ-ਝਗੜਾ ਹੋਇਆ ਸੀ, ਜਿਸ ਦੀ ਐੱਮ. ਐੱਲ. ਆਰ. ਵੀ ਕੱਟ ਹੋਈ ਸੀ | ਉਸ ਨੇ ਦੱਸਿਆ ਕਿ ਉਸ ਕੇਸ ਦੀ ਸੁਣਵਾਈ ਥਾਣੇਦਾਰ ਸਤਨਾਮ ਸਿੰਘ ਕਰ ਰਿਹਾ ਹੈ | ਉਸ ਨੇ ਦੱਸਿਆ ਕਿ ਹੁਣ ਦੂਜੀ ਧਿਰ ਉਨ੍ਹਾਂ ਦੇ ਪਿਤਾ ਮਹਿੰਦਰਪਾਲ 'ਤੇ ਰਾਜਨੀਤਕ ਪਹੁੰਚ ਕਰਕੇ ਰਾਜ਼ੀਨਾਮੇ ਲਈ ਦਬਾ ਪਾਇਆ ਜਾ ਰਿਹਾ ਸੀ ਤੇ ਵੱਖ-ਵੱਖ 'ਆਪ' ਆਗੂਆਂ ਵਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਧਮਕੀਆਂ ਕਾਰਨ ਪਿਤਾ ਮਹਿੰਦਰਪਾਲ ਪਿਛਲੇ ਕੁੱਝ ਦਿਨਾਂ ਤੋਂ ਕਾਫੀ ਪ੍ਰੇਸ਼ਾਨ ਸੀ ਤੇ ਅੱਜ ਉਸ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਨੂੰ ਸਰਕਾਰੀ ਹਸਪਤਾਲ ਮਾਹਿਲਪੁਰ 'ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ 'ਚ ਰੈਫ਼ਰ ਕਰ ਦਿੱਤਾ | ਉਸ ਨੇ ਦੱਸਿਆ ਕਿ ਉਸ ਦੇ ਪਿਤਾ ਵਲੋਂ ਇਕ ਸੂਸਾਈਡ ਨੋਟ ਲਿਖਿਆ ਹੋਇਆ ਮਿਲਿਆ ਹੈ, ਜਿਸ 'ਚ ਵਾਰਡ ਦੀਆਂ ਦੋ ਔਰਤਾਂ ਤੇ ਇਕ ਨੌਜਵਾਨ ਦਾ ਨਾਂਅ ਲਿਖੇ ਹੋਏ ਹਨ, ਜਿਹੜੇ ਉਸ ਦੀ ਮੌਤ ਦਾ ਕਾਰਨ ਹੋਣਗੇ | ਥਾਣੇਦਾਰ ਸਤਨਾਮ ਸਿੰਘ ਦੱਸਿਆ ਕਿ ਮੈਂ ਉਨ੍ਹਾਂ ਦੇ ਬਿਆਨ ਲਿਖ ਲਏ ਸੀ ਤੇ ਨਗਰ ਪੰਚਾਇਤ ਮਾਹਿਲਪੁਰ ਦੇ ਪ੍ਰਧਾਨ ਨੇ ਕਿਹਾ ਕਿ ਇਹ ਬੱਚੇ ਨਬਾਲਗ ਹਨ ਤੇ ਅਸੀਂ ਇਨ੍ਹਾਂ ਦਾ ਫ਼ੈਸਲਾ ਕਰਵਾ ਦੇਣਾ ਹੈ | ਉਸ ਨੇ ਕਿਹਾ ਕਿ ਉਹ ਸਾਡੇ ਕੋਲ ਮੁੜ ਕੇ ਆਏ ਹੀ ਨਹੀਂ | ਨਗਰ ਪੰਚਾਇਤ ਮਾਹਿਲਪੁਰ ਪ੍ਰਧਾਨ ਦਵਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਅੱਜ ਇਨ੍ਹਾਂ ਦਾ ਰਾਜ਼ੀਨਾਮਾ ਕਰਵਾਉਣ ਦਾ ਸਮਾਂ ਰੱਖਿਆ ਹੋਇਆ ਸੀ |
ਪਿਛਲੀ ਖ਼ਬਰ ਪੋ੍ਰ. ਜੀ. ਐੱਸ. ਮੁਲਤਾਨੀ ਨੇ ਆਯੂਸ਼ਮਾਨ ਆਰੋਗਿਆ ਕੇਂਦਰ ਫ਼ਿਰੋਜ਼ਪੁਰ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੀ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।