24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਡਾਕਖ਼ਾਨੇ 'ਚ ਗ਼ਬਨ ਕਰਨ ਵਾਲੀ ਮਹਿਲਾ ਕਰਮਚਾਰੀ ਨਾਮਜ਼ਦ

ਅਜੀਤ ਡੈਸਕ 02-05-2026
ਮਾਹਿਲਪੁਰ, 1 ਮਈ (ਰਜਿੰਦਰ ਸਿੰਘ)-ਥਾਣਾ ਮਾਹਿਲਪੁਰ ਦੀ ਪੁਲਿਸ ਵਲੋਂ ਕੁੱਝ ਕੁ ਮਹੀਨੇ ਪਹਿਲਾਂ ਪਿੰਡ ਖੈਰੜ ਵਿਖੇ ਚੱਲ ਰਹੇ ਬ੍ਰਾਂਚ ਪੋਸਟ ਦਫ਼ਤਰ ਦੇ ਸਰਕਾਰੀ 1587100 ਰੁਪਏ ਦਾ ਗ਼ਬਨ ਕਰਨ ਵਾਲੇ ਕਰਮਚਾਰੀ ਨੂੰ ਨਾਮਜ਼ਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਥਾਣਾ ਮੁਖੀ ਰਮਨਦੀਪ ਕੌਰ ਨੇ ਦੱਸਿਆ ਕਿ ਹੁਸ਼ਿਆਰਪੁਰ ਡਾਕਘਰ ਦੇ ਸੀਨੀਅਰ ਸੁਪਰੀਡੈਂਟ ਸੰਦੀਪ ਸੌਰੀ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਹੁਸ਼ਿਆਰਪੁਰ ਨੂੰ ਦਿੱਤੀ ਦਰਖਾਸਤ 'ਚ ਦੱਸਿਆ ਕਿ ਬਲਾਕ ਮਾਹਿਲਪੁਰ 'ਚ ਪੈਂਦੇ ਪਿੰਡ ਖੈਰੜ ਅੱਛਰਵਾਲ ਵਿਖੇ ਚੱਲ ਰਹੇ ਡਾਕਘਰ 'ਚ ਅਰਾਧਨਾ ਪੁੱਤਰੀ ਜੀਵਨ ਸ਼ਰਮਾ ਵਾਸੀ ਵਾਰਡ ਨੰਬਰ-10 ਪਿੰਡ ਮਾਮੂਨੀ ਥਾਣਾ ਚੱਕਲੀ ਹਰਿਆਲ ਜ਼ਿਲ੍ਹਾ ਪਠਾਨਕੋਟ ਜੋ ਕਿ ਜੀ.ਡੀ.ਐੱਸ., ਏ ਬੀ ਪੀ ਐਮ) ਵਜੋਂ ਡਿਊਟੀ ਕਰਦੀ ਸੀ ਨੇ ਲੋਕਾਂ ਵਲੋਂ ਜਮਾ ਕਰਵਾਏ 1587100 ਰੁਪਏ ਦਾ ਗ਼ਬਨ ਕੀਤਾ ਹੈ ਜਿਸ ਦੀ ਇਨਕੁਆਰੀ ਉਪ ਕਪਤਾਨ ਪੁਲਿਸ ਐੱਨ.ਐੱਨ.ਡੀ.ਪੀ ਐੱਸ. ਹੁਸ਼ਿਆਰਪੁਰ ਵਲੋਂ ਕਰਨ 'ਤੇ ਅਰਾਧਨਾ ਨੂੰ ਦੋਸ਼ੀ ਪਾਇਆ ਜਿਸ 'ਤੇ ਥਾਣਾ ਮਾਹਿਲਪੁਰ ਦੀ ਪੁਲਿਸ ਵਲੋਂ ਮੁਕੱਦਮਾ ਦਰਜ ਕੀਤਾ ਗਿਆ ਹੈ |
ਪਿਛਲੀ ਖ਼ਬਰ ਸੰਤ ਹਰਨਾਮ ਸਿੰਘ ਦੀ ਯਾਦ 'ਚ ਸਮਾਗਮ ਕੱਲ੍ਹ ਅਗਲੀ ਖ਼ਬਰ ਸ਼ਰਾਬ ਸਮੇਤ 2 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।