22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਲੱਧੇਵਾਲ ਸਕੂਲ ਵਿਖੇ 'ਬਾਲ ਵਿਹੜਾ' ਪ੍ਰੋਜੈਕਟ ਦੀ ਸ਼ੁਰੂਆਤ

ਅਜੀਤ ਡੈਸਕ 02-05-2026
ਮਾਹਿਲਪੁਰ, 1 ਮਈ (ਰਜਿੰਦਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸਕੱਤਰ ਵਿੱਦਿਆ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਸੁਖਮਿੰਦਰ ਸਿੰਘ ਅਤੇ ਸਹਾਇਕ ਡਾਇਰੈਕਟਰ ਬੀਬੀ ਸਤਵੰਤ ਕੌਰ ਸਹਾਇਕ ਡਾਇਰੈਕਟਰ ਵਲੋਂ ਸਕੂਲਾਂ ਵਿਚ ਬਾਲ ਵਿਹੜਾ ਪ੍ਰੋਜੈਕਟ ਦੀ ਆਰੰਭਤਾ ਕੀਤੀ ਗਈ ਹੈ, ਜਿਸ ਤਹਿਤ ਸ਼ੋ੍ਰਮਣੀ ਕਮੇਟੀ ਅਧੀਨ ਚੱਲ ਰਹੇ ਸਾਹਿਬਜ਼ਾਦਾ ਅਜੀਤ ਸਿੰਘ ਸਕੂਲ ਲੱਧੇਵਾਲ ਵਿਖੇ ਸਕੂਲ 'ਚ ਇਸ ਪ੍ਰੋਜੈਕਟ ਦੀ ਆਰੰਭਤਾ ਕਰਦਿਆਂ ਪਿ੍ੰ. ਰਾਜਵਿੰਦਰ ਕੌਰ ਨੇ ਦੱਸਿਆ ਕਿ ਸਕੂਲ 'ਚ ਆਰੰਭਕ ਸਿੱਖਿਆ ਪ੍ਰਾਪਤ ਕਰਨ ਲਈ ਦਾਖ਼ਲ ਹੋਏ ਪ੍ਰੀ ਨਰਸਰੀ ਤੇ ਨਰਸਰੀ ਦੇ ਵਿਦਿਆਰਥੀਆਂ ਨੂੰ ਖੇਡ ਵਿਧੀਆਂ ਰਾਹੀਂ ਮੁੱਢਲੀ ਸਿੱਖਿਆ ਦਿੱਤੀ ਜਾਵੇਗੀ, ਜਿਸ ਦਾ ਉਦੇਸ਼ ਉਨ੍ਹਾਂ ਦੇ ਮਾਨਸਿਕ ਵਿਕਾਸ ਲਈ ਵੱਖ-ਵੱਖ ਤਰਾਂ ਦੀਆਂ ਖੇਡਾਂ, ਸਰੀਰਕ ਵਿਕਾਸ ਲਈ ਜਿੰਮ ਦਾ ਸਾਮਾਨ ਅਤੇ ਮਾਨਸਿਕ ਵਿਕਾਸ ਲਈ ਤਸਵੀਰਾਂ ਰਾਹੀਂ ਛੋਟੀਆਂ ਛੋਟੀਆਂ ਕਹਾਣੀਆਂ ਸੁਣਾ ਕੇ ਉਨ੍ਹਾਂ ਦੀ ਸੂਝ-ਬੂਝ ਨੂੰ ਨਿਖਾਰਨਾ ਹੈ |
ਪਿਛਲੀ ਖ਼ਬਰ ਸਰਕਾਰੀ ਮਿਡਲ ਸਕੂਲ ਮਹਿਤਾ ਚੌਕ ਦੀ ਨਵੀਂ ਚਾਰ ਦੀਵਾਰੀ ਤੇ ਕੰਪਿਊਟਰ ਲੈਬ ਦਾ ਉਦਘਾਟਨ ਅਗਲੀ ਖ਼ਬਰ ਅਧਿਆਪਕਾਂ ਦੀਆਂ ਮਰਦਮਸ਼ੁਮਾਰੀ 'ਚ 100 ਫ਼ੀਸਦੀ ਡਿਊਟੀਆਂ ਲਾਉਣ 'ਤੇ ਗੌਰਮਿੰਟ ਟੀਚਰ ਯੂਨੀਅਨ ਨੇ ਲਿਆ ਸਖ਼ਤ ਨੋਟਿਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।