26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਬੀ. ਐਨ. ਡੀ. ਸਕੂਲ ਵਿਖੇ ਮਜ਼ਦੂਰ ਦਿਵਸ ਮਨਾਇਆ

ਅਜੀਤ ਡੈਸਕ 03-05-2026
ਅੱਡਾ ਸਰਾਂ, 2 ਮਈ (ਹਰਜਿੰਦਰ ਸਿੰਘ ਮਸੀਤੀ)-ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਬੀ. ਐਨ. ਡੀ. ਸਕੂਲ ਕੰਧਾਲਾ ਜੱਟਾਂ ਵਿਖੇ ਕਾਮਿਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ | ਇਸ ਮੌਕੇ 12ਵੀਂ ਕਲਾਸ ਦੀ ਵਿਦਿਆਰਥਣ ਦਵਨਪ੍ਰੀਤ ਕੌਰ ਨੇ ਉਨ੍ਹਾਂ ਦੇ ਸਨਮਾਨ 'ਚ ਕਵਿਤਾ ਬੋਲੀ ਤੇ ਚਾਰਟ ਬਣਾਇਆ | ਇਸ ਮੌਕੇ ਤੇ ਬੋਲਦਿਆਂ ਪਿ੍ੰ. ਜੈ ਕਿ੍ਸ਼ਨ ਮਹਿਤਾ ਨੇ ਕਿਹਾ ਕਿ ਇਨ੍ਹਾਂ ਮਜ਼ਦੂਰਾਂ ਨੂੰ ਇਹ ਦਿਨ ਸਮਰਪਿਤ ਹੈ, ਜਿਨ੍ਹਾਂ ਦੇ ਪਸੀਨੇ ਨਾਲ ਇਸ ਸੰਸਾਰ ਦੀ ਤਰੱਕੀ ਦਾ ਪਹੀਆ ਘੁੰਮਦਾ ਹੈ | ਇਸ ਮੌਕੇ ਇੰਜ. ਅਨਿਲ ਮਹਿਤਾ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀ ਨੀਂਹ ਉਸ ਦੇ ਮਜ਼ਦੂਰਾਂ, ਕਾਮਿਆਂ ਦੀ ਮਿਹਨਤ ਤੇ ਟਿਕੀ ਹੁੰਦੀ ਹੈ | ਇਸ ਮੌਕੇ ਸਕੂਲ ਦੇ ਹਰੇਕ ਵਰਗ ਦੇ ਕਾਮਿਆਂ ਨੂੰ ਜਿਥੇ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ ਉਥੇ ਨਾਲ ਹੀ ਉਨ੍ਹਾਂ ਦੇ ਕੰਮ ਪ੍ਰਤੀ ਜਜ਼ਬੇ ਨੂੰ ਸਲਾਮ ਕੀਤਾ | ਇਸ ਮੌਕੇ ਅਮਿਤ ਕੁਮਾਰ, ਗੁਰਪ੍ਰੀਤ ਸਿੰਘ, ਰਾਕੇਸ਼ ਕੁਮਾਰ, ਜਸਵੀਰ ਸਿੰਘ, ਸਰਦਾਰ ਗੁਰਦੀਪ ਸਿੰਘ, ਸਰਦਾਰ ਇਕਬਾਲ ਸਿੰਘ, ਮੋਹਿਤ ਕੁਮਾਰ, ਮਨਜੋਤ ਸਿੰਘ, ਹਰਦੀਪ ਸਿੰਘ, ਮੈਡਮ ਰੁਕਸਾਨਾ, ਸੁਨੀਤਾ ਮੈਡਮ, ਸਰਬਜੀਤ ਮੈਡਮ, ਸ਼੍ਰੀਮਤੀ ਸੁਰਿੰਦਰ ਕੌਰ, ਸ਼੍ਰੀਮਤੀ ਮਹਿੰਦਰ ਕੌਰ, ਜੋਗਿੰਦਰ ਕੌਰ, ਬਲਵੀਰ ਕੌਰ, ਹਰਲੀਨ ਕੌਰ, ਗੁਰਜਾਪ ਕੌਰ, ਅਰਸ਼ਦੀਪ ਕੌਰ ਤੋਂ ਇਲਾਵਾ ਸਮੂਹ ਸਟਾਫ਼ ਮੌਜੂਦ ਸੀ |
ਪਿਛਲੀ ਖ਼ਬਰ ਮੋਟਰਸਾਈਕਲ ਚੋਰੀ ਅਗਲੀ ਖ਼ਬਰ ਖਨੌਰੀ ਬਾਰਡਰ 'ਤੇ ਸਰਕਾਰ ਵਲੋਂ ਕੀਤੀ ਧੱਕੇਸ਼ਾਹੀ ਦਾ ਚੋਣਾਂ ਵਿਚ ਹਿਸਾਬ ਲਿਆ ਜਾਵੇਗਾ-ਜਗਜੀਤ ਸਿੰਘ ਡੱਲੇਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।