26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਮੋਟਰਸਾਈਕਲ ਚੋਰੀ

ਅਜੀਤ ਡੈਸਕ 03-05-2026
ਮਾਹਿਲਪੁਰ, 2 ਮਈ (ਰਜਿੰਦਰ ਸਿੰਘ)-ਪਿੰਡ ਟੂਟੋਮਜਾਰਾ ਵਿਖੇ ਇਕ ਬਿਲਡਿੰਗ ਦੀ ਦੁਕਾਨ ਦੇ ਸਾਹਮਣੇ ਤੋਂ ਇਕ ਵਿਅਕਤੀ ਦਾ ਮੋਟਰਸਾਈਕਲ ਅਣਪਛਾਤੇ ਵਿਅਕਤੀਆਂ ਵਲੋਂ ਚੋਰੀ ਕਰ ਲੈਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਰਾਜ ਕੁਮਾਰ ਪੁੱਤਰ ਰਵਿੰਦਰ ਨਾਥ ਵਾਸੀ ਲੱਧੇਵਾਲ ਨੇ ਦੱਸਿਆ ਕਿ ਉਹ ਪਿੰਡ ਟੂਟੋਮਜਾਰਾ ਵਿਖੇ ਬਿਲਡਿੰਗ ਦੀ ਦੁਕਾਨ 'ਤੇ ਕੰਮ ਕਰਦਾ ਹੈ ਤੇ ਉਸ ਨੇ ਬੀਤੇ ਕੱਲ੍ਹ ਦੁਕਾਨ ਸਾਹਮਣੇ ਆਪਣਾ ਮੋਟਰਸਾਈਕਲ (ਪੀ. ਬੀ. 20 ਏ-4139) ਖੜ੍ਹਾ ਕੀਤਾ ਸੀ | ਉਸ ਨੇ ਦੱਸਿਆ ਸ਼ਾਮ ਕਰੀਬ 6 ਵਜੇ ਉਸ ਦਾ ਮੋਟਰਸਾਈਕਲ ਉਥੋਂ ਗ਼ਾਇਬ ਸੀ ਅਤੇ ਜਦੋਂ ਸੀ. ਸੀ. ਟੀ. ਵੀ. ਕੈਮਰੇ ਦੇਖੇ ਤਾਂ ਪਤਾ ਲੱਗਾ ਕਿ ਉਸ ਦਾ ਮੋਟਰਸਾਈਕਲ ਦੋ ਅਣਪਛਾਤੇ ਵਿਅਕਤੀਆਂ ਵਲੋਂ ਚੋਰੀ ਕਰ ਲਿਆ ਗਿਆ ਸੀ | ਇਸ ਸੰਬੰਧੀ ਥਾਣਾ ਮਾਹਿਲਪੁਰ ਨੂੰ ਸੂਚਿਤ ਕਰ ਦਿੱਤਾ ਗਿਆ |
ਪਿਛਲੀ ਖ਼ਬਰ 'ਅਕਾਲੀ ਦਲ ਵਾਰਿਸ ਪੰਜਾਬ ਦੇ' ਜਥੇਬੰਦੀ ਨੇ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਬੀ. ਐਨ. ਡੀ. ਸਕੂਲ ਵਿਖੇ ਮਜ਼ਦੂਰ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।