29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਦਿਨ-ਦਿਹਾੜੇ 6 ਬਦਮਾਸ਼ ਦੁਕਾਨਦਾਰ ਦੀ ਸੋਨੇ ਦੀ ਚੇਨ ਖੋਹ ਕੇ ਫ਼ਰਾਰ

ਅਜੀਤ ਡੈਸਕ 03-05-2026
ਚੱਬੇਵਾਲ, 2 ਮਈ (ਰਾਜੀਵ ਭਾਰਦਵਾਜ)-ਚੱਬੇਵਾਲ ਵਿਖੇ ਦਿਨ-ਦਿਹਾੜੇ ਛੇ ਬਦਮਾਸ਼ ਇਕ ਦੁਕਾਨਦਾਰ ਦੀ ਸੋਨੇ ਦੀ ਚੇਨ ਖੋਹ ਕੇ ਫ਼ਰਾਰ ਹੋ ਗਏ | ਮੌਕੇ ਤੋਂ ਮਿਲੀ ਜਾਣਕਾਰੀ ਅਤੇ ਆਸ ਪਾਸ ਦੁਕਾਨਾਂ ਦੀ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਦੇ ਅਨੁਸਾਰ ਦੁਪਹਿਰ ਕਰੀਬ 2 ਵਜੇ ਚੱਬੇਵਾਲ-ਭਾਮ ਰੋਡ 'ਤੇ ਭਾਰਤੀ ਸਟੇਟ ਬੈਂਕ ਦੇ ਸਾਹਮਣੇ ਹਾਰਡਵੇਅਰ ਦੀ ਦੁਕਾਨ 'ਤੇ ਪਹਿਲਾਂ ਦੋ ਲੜਕੇ ਸਾਮਾਨ ਲੈਣ ਦੇ ਬਹਾਨੇ ਆਏ, ਉਹ ਅਜੇ ਸਾਮਾਨ ਦੇਖ ਹੀ ਰਹੇ ਸਨ ਕਿ ਦੋ ਹੋਰ ਲੜਕੇ ਸਾਮਾਨ ਲੈਣ ਦੇ ਬਹਾਨੇ ਦੁਕਾਨ 'ਚ ਦਾਖਲ ਹੋ ਗਏ | ਜਦੋਂ ਉਹ ਚਾਰ ਲੜਕੇ ਸਾਮਾਨ ਦੇਖ ਰਹੇ ਸਨ ਤਾਂ ਦੁਕਾਨ ਦੇ ਬਾਹਰ ਇਕ ਲੜਕਾ ਮੋਟਰਸਾਈਕਲ ਚਾਲੂ ਕਰਕੇ ਤਿਆਰ ਖੜ੍ਹਾ ਸੀ, ਉਨ੍ਹਾਂ ਚਾਰ ਲੜਕਿਆਂ 'ਚੋਂ ਇਕ ਲੜਕੇ ਨੇ ਦੁਕਾਨਦਾਰ ਸੰਤੋਖ ਸਿੰਘ ਦੀ ਚੇਨ ਝਪਟੀ ਅਤੇ ਬਾਹਰ ਚਾਲੂ ਖੜ੍ਹੇ ਮੋਟਰਸਾਈਕਲ 'ਤੇ ਬੈਠ ਕੇ ਰਫ਼ੂ ਚੱਕਰ ਹੋ ਗਿਆ | ਇੰਨੇ ਨੂੰ ਪਿੱਛੇ ਤੋਂ ਇਕ ਕਾਰ ਆਈ ਅਤੇ ਬਾਕੀ ਤਿੰਨ ਲੜਕੇ ਉਸ ਕਾਰ 'ਚ ਸਵਾਰ ਹੋ ਕੇ ਉਥੋਂ ਭੱਜ ਗਏ |
ਪਿਛਲੀ ਖ਼ਬਰ ਸੇਂਟ ਸੋਲਜਰ ਸਕੂਲ 'ਚ ਮਈ ਦਿਵਸ ਮਨਾਇਆ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਰਾਬ ਪੀ ਕੇ ਸਦਨ ਦੀ ਮਾਣ ਮਰਿਆਦਾ ਨੂੰ ਢਾਹ ਲਾਈ-ਮਨਜੀਤ ਸਿੰਘ ਦਸੂਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।