01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਹਰਦੇਵ ਸਿੰਘ ਕਾਹਮਾ ਵਲੋਂ ਖ਼ਾਲਸਾ ਕਾਲਜ ਨੂੰ 2 ਲੱਖ ਦੀ ਰਾਸ਼ੀ ਦਾ ਚੈੱਕ ਭੇਟ

ਅਜੀਤ ਡੈਸਕ 03-05-2026
ਗੜ੍ਹਸ਼ੰਕਰ, 2 ਮਈ (ਧਾਲੀਵਾਲ)-ਸਮਾਜ ਸੇਵੀ ਤੇ ਕਾਰੋਬਾਰੀ ਹਰਦੇਵ ਸਿੰਘ ਕਾਹਮਾ ਵਲੋਂ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੇ ਵਿਕਾਸ ਤੇ ਖੇਡਾਂ ਲਈ 2 ਲੱਖ ਦੀ ਮਾਇਕ ਰਾਸ਼ੀ ਭੇਟ ਕੀਤੀ ਗਈ | ਸ. ਹਰਦੇਵ ਸਿੰਘ ਕਾਹਮਾ ਵਲੋਂ ਕਾਲਜ ਦੀ ਸਾਲਾਨਾ ਅਥਲੈਟਿਕ ਮੀਟ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਾਲਜ ਦੇ ਵਿਕਾਸ ਤੇ ਖੇਡਾਂ ਲਈ 2 ਲੱਖ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਸੀ | ਕਾਲਜ ਪਿ੍ੰਸੀਪਲ ਡਾ. ਅਮਨਦੀਪ ਹੀਰਾ ਨੂੰ ਕਾਲਜ ਦੀ ਅਲੂਮਨੀ ਐਸੋਸੀਏਸ਼ਨ ਲਈ ਮਾਇਕ ਰਾਸ਼ੀ ਦਾ ਚੈੱਕ ਭੇਟ ਕਰਦਿਆਂ ਸ. ਹਰਦੇਵ ਸਿੰਘ ਕਾਹਮਾ ਨੇ ਭਵਿੱਖ 'ਚ ਵੀ ਅਦਾਰੇ ਦੀ ਬਿਹਤਰੀ ਲਈ ਯੋਗਦਾਨ ਪਾਉਣ ਦਾ ਭਰੋਸਾ ਦਿੱਤਾ | ਉਨ੍ਹਾਂ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਪ੍ਰੇਰਦੇ ਹੋਏ ਕਿਹਾ ਕਿ ਅੱਜ ਦੇ ਸਮੇਂ 'ਚ ਵਿਦਿਆਰਥੀਆਂ ਦਾ ਹੁਨਰਮੰਦ ਹੋਣਾ ਬਹੁਤ ਲਾਜ਼ਮੀ ਹੈ | ਪਿ੍ੰਸੀਪਲ ਡਾ. ਅਮਨਦੀਪ ਹੀਰਾ ਵਲੋਂ ਸ. ਹਰਦੇਵ ਸਿੰਘ ਕਾਹਮਾ ਵਲੋਂ ਕਾਲਜ ਦੀ ਬਿਹਤਰੀ ਲਈ ਪਾਏ ਜਾ ਰਹੇ ਯੋਗਦਾਨ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਦਾ ਅਦਾਰੇ ਵਲੋਂ ਧੰਨਵਾਦ ਕੀਤਾ | ਇਸ ਮੌਕੇ ਡਾ. ਜਾਨਕੀ ਅਗਰਵਾਲ ਤੇ ਲਖਵਿੰਦਰ ਸਿੰਘ ਧਾਲੀਵਾਲ ਹਾਜ਼ਰ ਸਨ |
ਪਿਛਲੀ ਖ਼ਬਰ ਸਿਵਲ ਹਸਪਤਾਲ ਦਸੂਹਾ ਵਿਖੇ ਮਰੀਜਾਂ ਨੂੰ ਵੰਡੀਆਂ ਗਈਆਂ ਐਨਕਾਂ ਅਗਲੀ ਖ਼ਬਰ ਇਰਵਿੰਗਜ਼ ਪਾਰਕ ਸਮਾਰਟ ਸਕੂਲ ਮੋਰਿੰਡਾ ਵਲੋਂ ਅਧਿਆਪਕ ਮਾਪੇ ਮਿਲਣੀ ਪ੍ਰੋਗਰਾਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।