20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਅਦਾਲਤ ਨੇ ਬੀਮਾ ਕੰਪਨੀ ਨੂੰ 1 ਕਰੋੜ 34 ਲੱਖ ਰੁਪਏ ਮੁਆਵਜ਼ਾ ਦੇਣ ਦਾ ਫ਼ੈਸਲਾ ਸੁਣਾਇਆ

ਅਜੀਤ ਡੈਸਕ 05-05-2026
ਤਲਵਾੜਾ, 4 ਮਈ (ਐਚ. ਐਸ. ਮਿੱਠੂ)-ਜ਼ਿਲ੍ਹਾ ਕਮ ਸੈਸ਼ਨ ਅਦਾਲਤ ਨੇ ਐਕਸੀਡੈਂਟ ਕੇਸ ਦੀ ਸੁਣਾਵਾਈ ਦੌਰਾਨ ਬੀਮਾ ਕੰਪਨੀ ਨੂੰ 1 ਕਰੋੜ 34 ਲੱਖ ਰੁਪਏ ਤੋਂ ਵੱਧ ਦੀ ਰਕਮ ਪੀੜਤ ਪਰਿਵਾਰ ਨੂੰ ਅਦਾ ਕਰਨ ਦਾ ਫ਼ੈਸਲਾ ਸੁਣਾਇਆ ਹੈ | ਪੀੜਤ ਪਰਿਵਾਰ ਦੇ ਨੇੜਲੇ ਰਿਸ਼ਤੇਦਾਰ ਤੇ ਕਾਰੋਬਾਰੀ ਸਤਨਾਮ ਸੈਣੀ ਨੇ ਦੱਸਿਆ ਕਿ ਲੰਘੇ ਸਾਲ 13 ਜੂਨ ਬ੍ਰਜੇਸ਼ ਕੁਮਾਰ (56) ਜੋ ਕਿ ਪੌਂਗ ਡੈਮ, ਪਾਵਰ ਹਾਊਸ ਸਰਕਲ ਤਲਵਾੜਾ 'ਚ ਬਤੌਰ ਸੁਪਰਡੈਂਟ ਤਾਇਨਾਤ ਸੀ, ਸ਼ਾਮ ਵਕਤ ਆਪਣੀ ਪਤਨੀ ਨਾਲ ਬੀ. ਬੀ. ਐਮ. ਬੀ. ਕਾਲੋਨੀ ਦੇ ਮੱਧ ਮਾਰਗ 'ਚ ਸੈਰ ਕਰ ਰਿਹਾ ਸੀ | ਪਿੱਛਿਓਾ ਆਏ ਇਕ ਮੋਟਰਸਾਈਕਲ ਨੇ ਬ੍ਰਜੇਸ਼ ਕੁਮਾਰ ਨੂੰ ਜ਼ੋਰ ਨਾਲ ਟੱਕਰ ਮਾਰ ਦਿੱਤੀ, ਜਿਸ ਕਰਕੇ ਉਸ ਦੀ ਅਗਲੇ ਦਿਨ ਜਲੰਧਰ ਦੇ ਇਕ ਨਿੱਜੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ ਸੀ | ਮਿ੍ਤਕ ਦੇ ਵਾਰਸਾਂ ਨੇ ਮੁਆਵਜ਼ੇ ਦਾ ਕੇਸ ਆਪਣੇ ਵਕੀਲ ਪਰਮਜੀਤ ਸਿੰਘ ਨਈਅਰ ਰਾਹੀਂ ਸੈਸ਼ਨ ਕੋਰਟ 'ਚ ਕੀਤਾ ਸੀ | ਜ਼ਿਲ੍ਹਾ ਤੇ ਸੈਸ਼ਨ ਜੱਜ ਰਜਿੰਦਰ ਅਗਰਵਾਲ ਨੇ ਅਹਿਮ ਸੁਣਵਾਈ ਦੌਰਾਨ ਲੰਘੀ 24 ਤਰੀਕ ਨੂੰ ਏਕੋ ਜਨਰਲ ਬੀਮਾ ਕੰਪਨੀ ਨੂੰ ਪੀੜਤ ਪਰਿਵਾਰ ਨੂੰ 1 ਕਰੋੜ 34 ਲੱਖ 69000 ਰੁਪਏ ਬਤੌਰ ਮੁਆਵਜ਼ਾ ਦੇਣ ਦਾ ਫ਼ੈਸਲਾ ਦਿੱਤਾ ਹੈ |
ਪਿਛਲੀ ਖ਼ਬਰ ਵਿਧਾਨ ਸਭਾ ਚੋਣਾਂ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਕਰਨ ਕਮਲ ਜ਼ਿਲ੍ਹਾ ਦਫ਼ਤਰ ਵਿਖੇ ਵੰਡੇ ਲੱਡੂ <br/> ਅਗਲੀ ਖ਼ਬਰ ਹਰਿਆਣਾ ਸਰਕਾਰ ਦਾ ਤਨਜ਼ਾਨੀਆ ਨਾਲ ਵੱਡਾ ਖੇਤੀਬਾੜੀ ਸਮਝੌਤਾ - ਇੱਕ ਲੱਖ ਏਕੜ ਜ਼ਮੀਨ 'ਤੇ ਖੇਤੀ ਦੀ ਯੋਜਨਾ, ਅਫ਼ਰੀਕਾ ਨਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।