ਹੁਸ਼ਿਆਰਪੁਰ, 10 ਮਈ (ਨਰਿੰਦਰ ਸਿੰਘ ਬੱਡਲਾ)-ਸਰਕਾਰ ਵਲੋਂ ਸੜਕਾਂ ਦੇ ਨਵੀਨੀਕਰਨ ਦੇ ਦਾਅਵੇ ਜੋਰਾਂ-ਸ਼ੋਰਾਂ ਨਾਲ ਕੀਤੇ ਜਾ ਰਹੇ ਹਨ ਪਰ ਸ਼ਹਿਰ ਨੂੰ ਜੋੜਨ ਵਾਲੀਆਂ ਪ੍ਰਮੁੱਖ ਸੜਕਾਂ ਦੀ ਹਾਲਤ ਬੇਹੱਦ ਤਰਸਯੋਗ ਬਣੀ ਹੋਈ ਹੈ | ਜੇਕਰ ਜਲੰਧਰ ਬਾਈਪਾਸ ਤੇ ਮਾਰਗ ਦਾ ਜ਼ਿਕਰ ਕਰੀਏ ਤਾਂ ਬਾਈਪਾਸ ਤੋਂ ਪ੍ਰਭਾਤ ਚੌਕ ਦੀ ਦੂਰੀ ਸਿਰਫ਼ 5-7 ਮਿੰਟ 'ਚ ਤੈਅ ਹੋ ਸਕਦੀ ਹੈ ਪਰ ਖਸਤਾ ਹਾਲਤ ਸੜਕ ਅਤੇ ਬਾਈਪਾਸ 'ਤੇ ਪਏ ਡੂੰਘੇ ਟੋਇਆ ਦੇ ਚੱਲਦਿਆਂ ਇਹ ਦੂਰੀ ਤੈਅ ਕਰਨ ਲਈ ਲੰਬੇ ਜਾਮ ਤੋਂ ਲੰਘਣਾ ਪੈਂਦਾ ਹੈ ਅਤੇ ਸਮਾਂ ਵੀ ਡਾਹਢਾ ਲੱਗਦਾ ਹੈ | ਸਰਕਾਰ ਬਣਨ ਤੋਂ ਬਾਅਦ ਸ਼ਾਇਦ ਹੀ ਕੋਈ ਅਜਿਹੀ ਸੜਕ ਹੋਵੇ, ਜਿਸ ਨੂੰ ਸਹੀ ਢੰਗ ਨਾਲ ਨੇਪਰੇ ਚਾੜਿ੍ਹਆ ਗਿਆ ਹੋਵੇ | ਹੁਸ਼ਿਆਰਪੁਰ-ਜਲੰਧਰ ਬਾਈਪਾਸ ਦੀ ਹਾਲਤ ਇੰਨੀ ਖਸਤਾ ਹੋ ਚੁੱਕੀ ਹੈ ਕਿ ਬਾਈਪਾਸ 'ਤੇ ਜਗ੍ਹਾ-ਜਗ੍ਹਾ ਡੂੰਘੇ ਟੋਏ ਪੈ ਚੁੱਕੇ ਹਨ, ਜਿਸ ਦੇ ਚੱਲਦਿਆਂ ਖ਼ਾਸ ਕਰਕੇ 2 ਪਹੀਆ ਵਾਹਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਮੀਂਹ ਪੈਣ 'ਤੇ ਇਸ ਸੜਕ ਦੀ ਹਾਲਤ ਹੋਰ ਵੀ ਖਸਤਾ ਹੋ ਜਾਂਦੀ ਹੈ ਤੇ ਹਰ ਸਮੇਂ ਕਿਸੇ ਵੱਡੀ ਦੁਰਘਟਨਾ ਦਾ ਡਰ ਬਣਿਆ ਰਹਿੰਦਾ ਹੈ | ਸਭ ਤੋਂ ਵੱਧ ਪ੍ਰੇਸ਼ਾਨੀ ਰਾਤ ਸਮੇਂ ਆਉਂਦੀ ਹੈ ਜਦੋਂ ਲਾਈਟਾਂ ਕਾਰਨ ਟੋਇਆਂ ਦਾ ਅੰਦਾਜ਼ਾ ਤੱਕ ਨਹੀਂ ਲੱਗਦਾ ਅਤੇ ਦੋ ਪਹੀਆ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਦਾ ਹੈ | ਪ੍ਰਸ਼ਾਸਨ ਦੀ ਕਾਰਗੁਜ਼ਾਰੀ ਇਥੋਂ ਤੱਕ ਸੀਮਤ ਹੈ ਕਿ ਇਨ੍ਹਾਂ ਟੋਇਆਂ 'ਚ ਬਿਨਾਂ ਲੁੱਕ ਤੋਂ ਬਜਰੀ ਪਾ ਦਿੱਤੀ ਗਈ ਹੈ, ਜੋ ਟੋਇਆਂ 'ਚੋਂ ਨਿਕਲ ਕੇ ਬਾਹਰ ਸੜਕ 'ਤੇ ਖਿੱਲਰ ਚੁੱਕੀ ਹੈ, ਜਿਸ ਦੇ ਚੱਲਦਿਆਂ ਸੜਕ ਨੇ ਹੋਰ ਵੀ ਖ਼ਤਰਨਾਕ ਰੂਪ ਧਾਰਨ ਕਰ ਲਿਆ ਹੈ ਜਾਂ ਫਿਰ ਟੋਇਆ ਨੂੰ ਮਿੱਟੀ ਨਾਲ ਪੂਰਿਆ ਗਿਆ ਹੈ ਜੋ ਕਿ ਬਹੁਤ ਹੀ ਖ਼ਤਰਨਾਕ ਬਣ ਜਾਂਦਾ ਹੈ ਕਿਉਂਕਿ ਮਿੱਟੀ ਉੱਡਣ ਕਾਰਨ ਅਤੇ ਭਾਰੀ ਗੱਡੀਆਂ ਲੰਘਣ ਦੇ ਚੱਲਦਿਆਂ 2 ਪਹੀਆ ਵਾਹਨ ਚਾਲਕਾਂ ਨੂੰ ਬੇਹੱਦ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ | ਇੱਥੋਂ ਤੱਕ ਕਿ ਟੋਏ ਵਿਚਕਾਰ ਬੈਰੀਕੇਡ ਰੱਖਿਆ ਗਿਆ ਹੈ ਜੋ ਕਈ ਵਾਰ ਰਾਤ ਸਮੇਂ ਨਜ਼ਰ ਹੀ ਨਹੀਂ ਆਉਂਦਾ | ਇਹ ਮੁੱਖ ਮਾਰਗ ਮਾਤਾ ਚਿੰਤਪੁਰਨੀ, ਜਵਾਲਾ ਜੀ ਤੇ ਹਿਮਾਚਲ ਦੇ ਹੋਰ ਧਾਰਮਿਕ ਅਸਥਾਨਾਂ ਲਈ ਜਾਣ ਵਾਲੀਆਂ ਸੰਗਤਾਂ ਲਈ ਇਹ ਪ੍ਰਮੁੱਖ ਮਾਰਗ ਹੈ | ਜ਼ਿਕਰਯੋਗ ਹੈ ਕਿ ਪੰਜਾਬ ਦੇ ਗੁਰਦਾਸਪੁਰ, ਹੁਸ਼ਿਆਰਪੁਰ ਜ਼ਿਲਿ੍ਹਆਂ ਦੇ ਨਾਲ-ਨਾਲ ਇਹ ਸੜਕ ਜੰਮੂ ਤੇ ਕਸ਼ਮੀਰ ਦੇ ਲੋਕਾਂ ਤੇ ਪੀ. ਜੀ. ਆਈ. ਨੂੰ ਜਾਣ ਵਾਲੇ ਮਰੀਜ਼ਾਂ ਲਈ ਵੀ ਚੰਡੀਗੜ੍ਹ ਜਾਣ ਲਈ ਪ੍ਰਮੁੱਖ ਮਾਰਗ ਹੈ | ਇਸ ਤੋਂ ਇਲਾਵਾ ਮੰਤਰੀ, ਵਿਧਾਇਕ, ਪ੍ਰਸ਼ਾਸਨਿਕ ਅਧਿਕਾਰੀ ਤੇ ਹੋਰ ਉੱਚ ਅਧਿਕਾਰੀ ਵੀ ਇਸੇ ਮਾਰਗ ਤੋਂ ਚੰਡੀਗੜ੍ਹ ਲਈ ਗੁਜ਼ਰਦੇ ਹਨ, ਇਸ ਦੇ ਬਾਵਜੂਦ ਕਿਸੇ ਨੇ ਵੀ ਇਸ ਦੀ ਹਾਲਤ ਸੁਧਾਰਨ ਲਈ ਪਹਿਲਕਦਮੀ ਨਹੀਂ ਕੀਤੀ | ਸਥਾਨਕ ਲੋਕਾਂ ਨੇ ਕਿਹਾ ਕਿ ਕਈ ਵਾਰ ਇਸ ਸੰਬੰਧੀ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾ ਚੁੱਕੀ ਹੈ ਪਰ ਇਸ ਦਾ ਕੋਈ ਹੱਲ ਨਹੀਂ ਨਿਕਲਿਆ ਹੈ | ਉਨ੍ਹਾਂ ਮੰਗ ਕੀਤੀ ਕਿ ਇਸ ਤੋਂ ਪਹਿਲਾਂ ਕੋਈ ਵੱਡਾ ਹਾਦਸਾ ਵਾਪਰੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਮਾਰਗ ਅਤੇ ਖ਼ਾਸ ਕਰਕੇ