ਘੋਗਰਾ, 10 ਮਈ (ਆਰ.ਐਸ. ਸਲਾਰੀਆ)-66 ਕੇ. ਵੀ ਸਬ ਸਟੇਸ਼ਨ ਘੋਗਰਾ ਤੋਂ ਚੱਲਦੇ 11 ਕੇ. ਵੀ. ਫੀਡਰ ਪੰਡੋਰੀ ਦੀ ਜ਼ਰੂਰੀ ਮੁਰੰਮਤ ਕਰਨ ਲਈ ਫੀਡਰ ਪੰਡੋਰੀ ਦੇ ਅਧੀਨ ਆਉਂਦੇ ਪਿੰਡ ਪੰਡੋਰੀ, ਖੁਤੀਆਂ, ਜਮਾਲਪੁਰ, ਲਮੀਨ, ਉੱਚੀ ਬੱਸੀ, ਫਤਹਿਗੜ੍ਹ ਆਦਿ ਪਿੰਡਾਂ ਦੀ ਬਿਜਲੀ ਦੀ ਸਪਲਾਈ 11 ਮਈ ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਜ਼ਰੂਰੀ ਮੁਰੰਮਤ ਕਰਕੇ ਬੰਦ ਰਹੇਗੀ | ਇਹ ਜਾਣਕਾਰੀ ਇੰਜ. ਪਰਮਜੀਤ ਉਪ ਮੰਡਲ ਘੋਗਰਾ ਵਲੋਂ ਦਿੱਤੀ ਗਈ |