31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਵਿਧਾਇਕ ਘੁੰਮਣ ਵਲੋਂ ਬਿੱਸੋਚੱਕ 'ਚ ਨਵੀਂ ਡਿਸਪੈਂਸਰੀ ਦੇ ਨਿਰਮਾਣ ਦੀ ਕਰਵਾਈ ਸ਼ੁਰੂਆਤ

ਅਜੀਤ ਡੈਸਕ 11-05-2026
ਦਸੂਹਾ, 10 ਮਈ (ਭੁੱਲਰ)-ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵਲੋਂ ਪਿੰਡ ਬਿੱਸੋਚੱਕ ਵਿਖੇ 55 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਨਵੀਂ ਡਿਸਪੈਂਸਰੀ ਦੇ ਨਿਰਮਾਣ ਦੀ ਸ਼ੁਰੂਆਤ ਕਰ ਕਮਲਾਂ ਨਾਲ ਕੀਤੀ ਗਈ | ਇਸ ਮੌਕੇ ਵਿਧਾਇਕ ਘੁੰਮਣ ਨੇ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪਿੰਡ ਦੇ ਵਿਕਾਸ ਕੰਮ ਲਗਾਤਾਰ ਜਾਰੀ ਹਨ | ਉਨ੍ਹਾਂ ਕਿਹਾ ਕਿ ਵਾਸੀਆਂ ਦੀ ਵੱਡੀ ਮੰਗ ਆਮ ਆਦਮੀ ਪਾਰਟੀ ਨੇ ਪੂਰੀ ਕੀਤੀ ਜਦ ਕਿ ਲੋਕ ਆਮ ਆਦਮੀ ਪਾਰਟੀ ਦੇ ਕੰਮਾਂ 'ਤੇ ਵਿਸ਼ਵਾਸ ਕਰ ਰਹੇ ਹਨ | ਇਸ ਮੌਕੇ ਵਿਭਾਗ ਦੇ ਸਟਾਫ਼ ਵਲੋਂ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਕਿਸੇ ਵੀ ਸਰਕਾਰ ਵਲੋਂ ਸਰਕਾਰੀ ਇਮਾਰਤ ਵੱਲ ਧਿਆਨ ਨਹੀਂ ਦਿੱਤਾ ਗਿਆ ਜਦਕਿ ਉਨ੍ਹਾਂ ਵਲੋਂ 55 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਇਮਾਰਤ ਤਿਆਰ ਕੀਤੀ ਜਾ ਰਹੀ ਹੈ | ਇਸ ਮੌਕੇ ਵਿਧਾਇਕ ਘੁੰਮਣ ਦਾ ਸਨਮਾਨ ਵੀ ਕੀਤਾ | ਇਸ ਮੌਕੇ ਕੁਲਵਿੰਦਰ ਕੌਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਰਾਜਵੰਤ ਕੌਰ ਮੈਂਬਰ ਬਲਾਕ ਸੰਮਤੀ, ਅਮਨਦੀਪ ਘੁੰਮਣ ਬਲਾਕ ਪ੍ਰਧਾਨ, ਪੰਡਿਤ ਦਿਨੇਸ਼ ਕੁਮਾਰ, ਰਣਬੀਰ ਸਿੰਘ ਘੁੰਮਣ, ਲਾਡੀ ਸੋਂਸਪੁਰ, ਸੇਵਾ ਸਿੰਘ ਸਹਿਰਕ, ਸਰਪੰਚ ਬਿੱਸੋਚੱਕ ਕਮਲਾ ਦੇਵੀ, ਪੰਚ ਦਿਨੇਸ਼ ਕੁਮਾਰ, ਪੰਚ ਰੌਸ਼ਨ ਲਾਲ, ਪੰਚ ਗੀਤਾ ਰਾਣੀ, ਲੰਬੜਦਾਰ ਸਰਬਜੀਤ ਸਿੰਘ, ਰਣਬੀਰ ਸਿੰਘ, ਕੈਪਟਨ ਰਵਿੰਦਰ ਸਿੰਘ, ਧਰਮਿੰਦਰ ਸਿੰਘ, ਦਵਿੰਦਰ ਸਿੰਘ, ਦੇਸ਼ਰਾਜ, ਅਸ਼ਵਨੀ ਕੁਮਾਰ, ਬਲਵਿੰਦਰ ਸਿੰਘ, ਚੰਦਰ ਸ਼ੇਖਰ ਤੋਂ ਇਲਾਵਾ ਵੱਡੀ ਗਿਣਤੀ 'ਚ ਸ਼ਖ਼ਸੀਅਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਲੱਧੇਵਾਲ ਸਕੂਲ 'ਚ ਮਨਾਇਆ ਮਾਂ ਦਿਵਸ ਅਗਲੀ ਖ਼ਬਰ ਮਿੱਤਲ ਆਰ. ਆਰ. ਐਮ. ਆਰਟਿਜਮ ਥੈਰਾਪਿਉਟਿਕ ਸਕੂਲ 'ਚ ਮਾਂ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।