01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਕਿਰਤੀ ਕਿਸਾਨ ਯੂਨੀਅਨ ਵਲੋਂ ਐਸ. ਕੇ. ਐਮ. ਦੇ ਧਰਨੇ 'ਚ ਸ਼ਮੂਲੀਅਤ ਦਾ ਐਲਾਨ

ਅਜੀਤ ਡੈਸਕ 11-05-2026
ਹੁਸ਼ਿਆਰਪੁਰ, 10 ਮਈ (ਨਰਿੰਦਰ ਸਿੰਘ ਬੱਡਲਾ)-ਕਿਰਤੀ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਪ੍ਰਧਾਨ ਜਗਤਾਰ ਸਿੰਘ ਭਿੰਡਰ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਸੰਯੁਕਤ ਕਿਸਾਨ ਮੋਰਚੇ ਵਲੋਂ 15 ਮਈ ਨੂੰ ਚੰਡੀਗੜ੍ਹ ਵਿਖੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ 'ਚ ਵੱਡੀ ਗਿਣਤੀ 'ਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ | ਇਸ ਮੌਕੇ ਜਗਤਾਰ ਸਿੰਘ ਭਿੰਡਰ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਵਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ, ਜਿਸ ਕਾਰਨ ਕਿਸਾਨ ਤੇ ਮਜ਼ਦੂਰ ਵਰਗ ਆਰਥਿਕ ਤੰਗੀ ਦਾ ਸ਼ਿਕਾਰ ਹੋ ਰਿਹਾ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਮੀਟਿੰਗ 'ਚ ਹਰਮੇਸ਼ ਸਿੰਘ ਢੇਸੀ, ਭੁਪਿੰਦਰ ਸਿੰਘ ਭੂੰਗਾ, ਕੁਲਵਿੰਦਰ ਸਿੰਘ ਚਾਹਲ, ਦਰਸ਼ਨ ਸਿੰਘ ਖਨੂਰ, ਸੁਖਵਿੰਦਰ ਸਿੰਘ ਸੋਢੀ ਜੱਲੋਵਾਲ, ਸਤਨਾਮ ਸਿੰਘ ਮੁੱਖਲਿਆਣਾ, ਗੁਰਦੀਪ ਸਿੰਘ ਹਰਖੋਵਾਲ, ਹਰਨੇਕ ਸਿੰਘ ਪੰਡੋਰੀ ਬੀਬੀ, ਬਲਵਿੰਦਰ ਸਿੰਘ ਵਿਰਕ ਬੱਡਲਾ, ਜਰਨੈਲ ਸਿੰਘ ਮੁੱਖਲਿਆਣਾ, ਸਰਪੰਚ ਰਾਮਜੀਤ ਸਿੰਘ, ਅਵਤਾਰ ਸਿੰਘ ਖਨੂਰ, ਕੁਲਬੀਰ ਸਿੰਘ ਮਜਾਰਾ ਡੀਂਗਰੀਆਂ, ਬਾਬਾ ਸੁਰਜੀਤ ਸਿੰਘ, ਧਰਮਵੀਰ ਸਿੰਘ ਹਾਰਟਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨੌਜਵਾਨ ਦੀ ਮੌਤ ਦੇ ਮਾਮਲੇ 'ਚ ਪੰਜ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਬਿ੍ੰਗਲੀ ਸਕੂਲ ਦੇ ਨਕਸ਼ ਨੇ ਕੌਮੀ ਵਜ਼ੀਫ਼ਾ ਪ੍ਰੀਖਿਆ ਕੀਤੀ ਪਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।