ਰਾਮਗੜ੍ਹ ਸੀਕਰੀ, 10 ਮਈ (ਕਟੋਚ)-ਸਰਕਾਰੀ ਮਿਡਲ ਸਕੂਲ ਬਿ੍ੰਗਲੀ ਦੇ ਹੋਣਹਾਰ ਵਿਦਿਆਰਥੀ ਨਕਸ਼ ਨੇ ਐਨ. ਐਮ. ਐਮ. ਐਸ. ਪ੍ਰੀਖਿਆ ਪਾਸ ਕਰਕੇ ਸਕੂਲ ਤੇ ਮਿਹਨਤੀ ਅਧਿਆਪਕਾਂ ਦਾ ਨਾਂਅ ਰੌਸ਼ਨ ਕੀਤਾ ਹੈ | ਉਕਤ ਜਾਣਕਾਰੀ ਦਿੰਦਿਆਂ ਸਕੂਲ ਪ੍ਰਮੁੱਖ ਮੈਡਮ ਪੂਨਮ ਰਾਣੀ ਨੇ ਦਿੰਦਿਆਂ ਦੱਸਿਆ ਕਿ ਕੌਮੀ ਪੱਧਰ ਦੀ ਉਕਤ ਪ੍ਰੀਖਿਆ ਪਾਸ ਕਰਕੇ ਹੋਣਹਾਰ ਵਿਦਿਆਰਥੀ ਨਕਸ਼ ਨੇ ਸਰਕਾਰ ਵਲੋਂ ਮਿਲਣ ਵਾਲੇ ਵਿੱਦਿਅਕ ਵਜ਼ੀਫ਼ੇ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ | ਉਨ੍ਹਾਂ ਦੱਸਿਆ ਕਿ ਉਕਤ ਵਿਦਿਆਰਥੀ ਨੂੰ ਉਸ ਦੀ 12ਵੀਂ ਪੱਧਰ ਦੀ ਪੜ੍ਹਾਈ ਤੱਕ ਸਰਕਾਰ ਵਲੋਂ ਪ੍ਰਤੀ ਮਹੀਨਾ ਇਕ ਹਜ਼ਾਰ ਰੁਪਏ ਵਜ਼ੀਫ਼ਾ ਮਿਲੇਗਾ, ਜਿਸ ਨਾਲ ਮਾਪਿਆਂ ਦਾ ਆਰਥਿਕ ਬੋਝ ਘਟੇਗਾ | ਵਿਦਿਆਰਥੀ ਦੀ ਇਸ ਉਪਲਬਧੀ ਦਾ ਸਿਹਰਾ ਸਕੂਲ ਸਟਾਫ਼ ਨੂੰ ਦਿੰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਟੀਕ ਮਾਰਗ ਦਰਸ਼ਨ ਦੀ ਬਦੌਲਤ ਹੀ ਵਿਦਿਆਰਥੀ ਨੇ ਇਸ ਪ੍ਰੀਖਿਆ ਪਾਸ ਕੀਤੀ ਹੈ | ਇਸ ਮੌਕੇ ਮੈਡਮ ਅਨੀਤਾ ਤੇ ਮੀਨਾ ਦੇਵੀ ਵੀ ਹਾਜ਼ਰ ਸਨ |