22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਬਲਾਚੌਰ ਹਲਕੇ ਦੇ ਵੋਟਰਾਂ ਦੀਆਂ 'ਗੜ੍ਹਸ਼ੰਕਰ ਸ਼ਹਿਰ' ਵੋਟਾਂ ਬਣਾਉਣ ਦੇ ਮਾਮਲੇ 'ਚ ਰਾਜ ਚੋਣ ਕਮਿਸ਼ਨ ਨੂੰ ਸ਼ਿਕਾਇਤ

ਅਜੀਤ ਡੈਸਕ 13-05-2026
ਗੜ੍ਹਸ਼ੰਕਰ, 12 ਮਈ (ਧਾਲੀਵਾਲ)-ਗੜ੍ਹਸ਼ੰਕਰ ਦੇ ਸਾਬਕਾ ਕੌਂਸਲਰ ਕੁਲਵਿੰਦਰ ਸੰਘਾ ਪੁੱਤਰ ਗੁਰਮੀਤ ਸੰਘਾ ਵਾਸੀ ਵਾਰਡ 5 ਨੇ ਰਾਜ ਚੋਣ ਕਮਿਸ਼ਨ ਨੂੰ ਐੱਸ. ਡੀ. ਐੱਮ. ਸੰਜੀਵ ਕੁਮਾਰ ਰਾਹੀਂ ਸ਼ਿਕਾਇਤ ਭੇਜਦੇ ਹੋਏ ਗੜ੍ਹਸ਼ੰਕਰ ਸ਼ਹਿਰ ਦੇ ਵਾਰਡ 4 'ਚ ਨਾਜਾਇਜ਼ ਤੇ ਗ਼ਲਤ ਵੋਟਾਂ ਬਣਾਉਣ ਦਾ ਮਾਮਲਾ ਉਠਾਉਂਦੇ ਹੋਏ ਨਾਜਾਇਜ਼ ਵੋਟਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ | ਉਨ੍ਹਾਂ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਵੋਟਾਂ ਬਣਾਉਣ ਦੀ ਆਖ਼ਰੀ ਮਿਤੀ 6 ਮਈ 2026 ਤੈਅ ਕੀਤੀ ਗਈ ਸੀ | ਉਨ੍ਹਾਂ ਕਿਹਾ ਕਿ ਸਾਨੂੰ ਪਤਾ ਲੱਗਿਆ ਹੈ ਕਿ ਰਿਟਰਨਿੰਗ ਦਫ਼ਤਰ ਗੜ੍ਹਸ਼ੰਕਰ ਵਿਚ 8 ਅਤੇ 9 ਮਈ ਨੂੰ 350 ਤੋਂ ਵਧੇਰੇ ਵੋਟਾਂ ਬਣਾਈਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਨਵੀਆਂ ਬਣੀਆਂ ਵੋਟਾਂ ਬਹੁਤ ਸਾਰੀਆਂ ਵੋਟਾਂ ਨਾਜਾਇਜ਼ ਬਣੀਆਂ ਹਨ | ਇਨ੍ਹਾਂ ਵਿਚ ਬਹੁਤ ਸਾਰੇ ਵੋਟਰ ਬਲਾਚੌਰ ਹਲਕੇ ਨਾਲ ਸੰਬੰਧਿਤ ਹਨ ਜਿਨ੍ਹਾਂ ਦੀ ਅਸੀਂ ਆਪਣੇ ਪੱਧਰ 'ਤੇ ਪੜਤਾਲ ਕੀਤੀ ਹੈ ਤੇ ਇਹ ਵੋਟਰ ਬਲਾਚੌਰ ਹਲਕੇ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਵੋਟਰ ਸਨ ਤੇ ਹੁਣ ਇਨ੍ਹਾਂ ਦੀਆਂ ਵੋਟਾਂ ਵਾਰਡ ਨੰਬਰ 4 ਗੜ੍ਹਸ਼ੰਕਰ 'ਚ ਬਣਾਈਆਂ ਗਈਆਂ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਉਹ ਸਾਰਾ ਕੁੱਝ ਸੱਤਾ ਧਿਰ ਨੂੰ ਲਾਭ ਦੇਣ ਲਈ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਵੋਟਰਾਂ ਦੀ ਰਿਹਾਇਸ਼ ਗੜ੍ਹਸ਼ੰਕਰ ਵਿਚ ਨਹੀਂ ਤੇ ਅਨੇਕਾਂ ਵੋਟਰਾਂ ਦਾ ਮੋਬਾਈਲ ਨੰਬਰ ਵੀ ਇਕ ਹੀ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਕਰੀਬ 100 ਵੋਟਾਂ ਚਾਰ ਘਰਾਂ 'ਚ ਦਰਸਾ ਕੇ ਬਣਾਈਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਤੈਅ ਮਿਤੀ ਤੋਂ ਬਾਅਦ ਵੋਟਾਂ ਬਣਾ ਕੇ ਉਮੀਦਵਾਰਾਂ ਨੂੰ ਇਤਰਾਜ਼ ਦੇ ਹੱਕ ਤੋਂ ਵਾਂਝਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਵੋਟਾਂ ਬਣਾਉਣ ਸਮੇਂ ਨਿਯਮਾਂ ਤੋਂ ਉਲਟ ਕੀਤਾ ਗਿਆ ਹੈ ਜੋ ਸਿਰਫ਼ ਤੇ ਸਿਰਫ਼ ਇਕ ਧਿਰ ਨੂੰ ਨਾਜਾਇਜ਼ ਫ਼ਾਇਦਾ ਪਹੁੰਚਾਉਣ ਲਈ ਕੀਤਾ ਗਿਆ ਹੈ | ਉਨ੍ਹਾਂ ਵੋਟਾਂ ਦੀ ਪੜਤਾਲ ਕਰਨ ਦੀ ਮੰਗ ਕਰਦਿਆਂ ਵੋਟਾਂ ਨੂੰ ਤੁਰੰਤ ਰੱਦ ਕਰਕੇ ਇਸ ਮਾਮਲੇ 'ਚ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ | ਇਸ ਮੌਕੇ ਕੁਲਵਿੰਦਰ ਸੰਘਾ ਨਾਲ ਦਰਸ਼ਨ ਸਿੰਘ ਮੱਟੂ, ਸੁਭਾਸ਼ ਮੱਟੂ, ਅਮਰਜੀਤ ਸਿੰਘ ਕੁੱਲੇਵਾਲ, ਬਲਵੀਰ ਸਿੰਘ ਬੋੜਾ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਭੁੰਬੋਤਾੜ ਵਾਸੀਆਂ ਲਈ ਮਸੀਹਾ ਬਣੇ ਨਿਰਮਲ ਸਿੰਘ ਆਸਫ਼ਪੁਰ ਅਗਲੀ ਖ਼ਬਰ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।