22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਠਾ. ਜੋਗਿੰਦਰ ਸਿੰਘ ਮਿਨਹਾਸ ਦੀ ਚੌਥੀ ਬਰਸੀ ਮੌਕੇ ਸ਼ਰਧਾਂਜਲੀਆਂ ਭੇਟ

ਅਜੀਤ ਡੈਸਕ 13-05-2026
ਤਲਵਾੜਾ, 12 ਮਈ (ਮਨੀਸ਼ਾ ਮਹਿਤਾ)-ਕੰਢੀ ਖੇਤਰ ਦੀ ਮਹਾਨ ਸ਼ਖ਼ਸੀਅਤ ਸਵ. ਠਾਕੁਰ ਜੋਗਿੰਦਰ ਸਿੰਘ ਮਿਨਹਾਸ ਦੀ ਚੌਥੀ ਬਰਸੀ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਪਲਾਹੜ ਵਿਖੇ ਸ਼ਰਧਾਜਲੀਆਂ ਭੇਟ ਕੀਤੀਆਂ | ਸਭ ਤੋਂ ਪਹਿਲਾਂ ਪੂਜਾ ਅਰਚਨਾ ਕੀਤੀ ਗਈ ਤੇ ਪਹਿਲਾਂ ਤੋਂ ਹੀ ਆਰੰਭੇ ਗਏ ਪਾਠ ਦੇ ਭੋਗ ਪਾਏ ਗਏ | ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਨੇ ਸਵ. ਠਾ. ਜੋਗਿੰਦਰ ਸਿੰਘ ਮਿਨਹਾਸ ਨੂੰ ਆਪਣੇ ਸ਼ਰਧਾਸੁਮਨ ਭੇਟ ਕਰਦਿਆਂ ਹੋਇਆਂ ਕਿਹਾ ਕਿ ਠਾ. ਮਿਨਹਾਸ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ | ਉਨ੍ਹਾਂ ਵੱਖ-ਵੱਖ ਅਹੁਦਿਆਂ 'ਤੇ ਰਹਿੰਦਿਆਂ ਹੋਇਆਂ ਤਲਵਾੜਾ ਖੇਤਰ ਦਾ ਸਰਬਪੱਖੀ ਵਿਕਾਸ ਕਰਵਾਇਆ | ਇਸ ਮੌਕੇ ਰਕਸ਼ਾ ਦੇਵੀ ਮਿਨਹਾਸ, ਯਾਦਵਿੰਦਰ ਮਿਨਹਾਸ ਲਵਲੀ, ਜਸਵਿੰਦਰ ਸਿੰਘ ਮਿਨਹਾਸ, ਮਨੋਜ ਕੁਮਾਰ, ਲਲਿਤਾ ਕੁਮਾਰੀ, ਨੰਬਰਦਾਰ ਚੰਦਰ ਠਾਕੁਰ, ਯੋਤੀ ਪਰਮਾਰ, ਪੂਨਮ ਡਡਵਾਲ, ਕਰਨਲ ਪੂਨਮ ਪਰਮਾਰ, ਵਿਪਨ ਚੌਹਾਨ, ਕੈਪ. ਅਦਿਤਿਆ ਚੌਹਾਨ, ਮਿੱਕੀ ਡੋਗਰਾ ਦਾਤਾਰਪੁਰੀ, ਅੰਕਿਤ ਰਾਣਾ, ਸੰਨੀ ਮਹਿਤਾ, ਐਡ. ਰਾਜਗੁਲਜਿੰਦਰ ਸਿੰਘ ਸਿੱਧੂ ਭਾਜਪਾ ਨੇਤਾ, ਸੋਦਾਗਰ ਸਿੰਘ, ਬੋਧ ਰਾਜ ਤਲਵਾੜਾ, ਪਹਿਲਵਾਨ ਲੱਖਾ, ਚੌਧਰੀ ਮੋਹਨ ਲਾਲ, ਸ਼ੰਮੀ ਰਾਣਾ, ਅਤੁਲ ਜੋਸ਼ੀ, ਜੱਸੀ ਸਰਪੰਚ ਭੋਲ ਖਣਨ ਰੋਕੋ ਜ਼ਮੀਨ ਬਚਾਉ ਸੰਘਰਸ਼ ਕਮੇਟੀ ਤਲਵਾੜਾ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਹਾਜ਼ਰ ਹੋ ਕੇ ਹਲਕਾ ਨਿਵਾਸੀਆਂ ਨੇ ਆਪਣੇ-ਆਪਣੇ ਸ਼ਰਧਾਸੁਮਨ ਭੇਟ ਕੀਤੇ |
ਪਿਛਲੀ ਖ਼ਬਰ ਦਸੂਹਾ ਦੇ 15 ਵਾਰਡਾਂ 'ਚ ਆਮ ਆਦਮੀ ਪਾਰਟੀ ਦੀ ਹੋਵੇਗੀ ਜਿੱਤ-ਵਿਧਾਇਕ ਘੁੰਮਣ ਅਗਲੀ ਖ਼ਬਰ ਘਸੀਟਪੁਰ ਦੇ ਪੰਚਾਇਤ ਮੈਂਬਰ 'ਆਪ' ਪਾਰਟੀ 'ਚ ਹੋਏ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।