22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਕੰਢੀ ਨਹਿਰ 'ਚ ਨਹਾਉਣ ਸਮੇਂ ਨੌਜਵਾਨ ਦੀ ਡੁੱਬਣ ਨਾਲ ਮੌਤ

ਅਜੀਤ ਡੈਸਕ 13-05-2026
ਪੱਸੀ ਕੰਢੀ, 12 ਮਈ (ਜਗਤਾਰ ਸਿੰਘ ਰਜਪਾਲਮਾ)-ਗੜ੍ਹਦੀਵਾਲਾ ਦੇ ਪਿੰਡ ਭੱਟਲਾਂ ਨਜ਼ਦੀਕ ਕੰਢੀ ਕਨਾਲ ਨਹਿਰ 'ਚੋਂ ਇਕ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਗੜ੍ਹਦੀਵਾਲਾ ਪੁਲਿਸ ਸੂਤਰਾਂ ਮੁਤਾਬਿਕ ਸੁਨੀਲ ਕੁਮਾਰ ਪੁੱਤਰ ਲੇਟ ਰਮੇਸ਼ ਕੁਮਾਰ (28) ਵਾਸੀ ਸ਼ਾਹਪੁਰ ਕਲਿਆਣਪੁਰ ਥਾਣਾ ਵਿਕਾਸ ਨਗਰ ਜ਼ਿਲ੍ਹਾ ਦੇਹਰਾਦੂਨ ਉੱਤਰਾਖੰਡ ਜੋਕਿ ਲੱਕੜ ਕਟਾਈ ਦਾ ਕੰਮ ਕਰਦਾ ਸੀ | ਬੀਤੇ ਕੱਲ੍ਹ ਗਰਮੀ ਜ਼ਿਆਦਾ ਹੋਣ ਕਰਕੇ ਕੰਢੀ ਕਨਾਲ ਨਹਿਰ 'ਚ ਸਾਥੀਆਂ ਸਮੇਤ ਨਹਾਉਣ ਲਈ ਗਿਆ | ਜਦੋਂ ਉਕਤ ਨੌਜਵਾਨ ਵਲੋਂ ਨਹਿਰ 'ਚ ਨਹਾਉਣ ਲਈ ਛਲਾਂਗ ਲਗਾਈ ਤਾਂ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਬਾਹਰ ਨਹੀਂ ਨਿਕਲ ਸਕਿਆ | ਸਾਥੀਆਂ ਵਲੋਂ ਰੋਲਾ ਪਾਉਣ 'ਤੇ ਨੇੜੇ ਦੇ ਲੋਕਾਂ ਦੀ ਸਹਾਇਤਾ ਨਾਲ ਸੁਨੀਲ ਕੁਮਾਰ ਦੀ ਨਹਿਰ 'ਚੋਂ ਭਾਲ ਕਰਨੀ ਸ਼ੁਰੂ ਕਰ ਦਿੱਤੀ ਗਈ | ਇਸੇ ਦੌਰਾਨ ਬਾਬਾ ਦੀਪ ਸਿੰਘ ਸੇਵਾ ਦਲ ਵੈੱਲਫੇਅਰ ਸੁਸਾਇਟੀ ਗੜ੍ਹਦੀਵਾਲਾ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਜੱਟਾਂ ਦੀ ਟੀਮ ਨੇ ਮੌਕੇ 'ਤੇ ਪੁੱਜ ਕੇ ਉਕਤ ਵਿਅਕਤੀ ਦੀ ਭਾਲ ਕਰਨ ਲਈ ਚਾਰਾਜੋਈ ਸ਼ੁਰੂ ਕਰ ਦਿੱਤੀ ਗਈ | ਅੱਜ ਪਿੰਡ ਭੱਟਲਾਂ ਨੇੜੇ ਕੰਢੀ ਕਨਾਲ ਨਹਿਰ ਸੈਫਨ ਵਿਚ ਸੁਨੀਲ ਕੁਮਾਰ ਦੀ ਲਾਸ਼ ਬਰਾਮਦ ਹੋਈ | ਗੜ੍ਹਦੀਵਾਲਾ ਪੁਲਿਸ ਦੇ ਸਬ-ਇੰਸਪੈਕਟਰ ਦਰਸ਼ਨ ਸਿੰਘ ਵਲੋਂ ਫੋਰਸ ਸਮੇਤ ਮੌਕੇ 'ਤੇ ਪੁੱਜ ਕੇ ਮਿ੍ਤਕ ਸੁਨੀਲ ਕੁਮਾਰ ਦੀ ਲਾਸ਼ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ |
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਇੰਸਟੀਚਿਊਟ ਵਿਖੇ ਨਰਸਿੰਗ ਦਿਵਸ ਮਨਾਇਆ <br/> ਅਗਲੀ ਖ਼ਬਰ ਸੂਬੇ 'ਚੋਂ ਤੀਸਰੇ ਸਥਾਨ 'ਤੇ ਰਹਿਣ ਵਾਲੀ ਰੀਆ ਰਾਣੀ ਦਾ ਮੁੱਖ ਮੰਤਰੀ ਵਲੋਂ ਸਨਮਾਨ 50 ਹਜ਼ਾਰ ਦਾ ਚੈੱਕ ਤੇ ਸਨਮਾਨ ਚਿੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।